ਸਫਲਤਾ ਦਾ ਸੂਤਰ, ‘‘ਜੁਰਾਬਾਂ ਹਮੇਸ਼ਾ ਧੋ ਕੇ ਪਹਿਨੋ। ਕਿਤੇ ਅਜਿਹਾ ਨਾ ਹੋਵੇ ਕਿ ਕਿਸੇ ਦਿਨ ਕਾਮਯਾਬੀ ਕਦਮ ਚੁੰਮਣ ਆਵੇ ਤੇ ਜੁਰਾਬਾਂ ਸੁੰਘ ਕੇ ਹੀ ਬੇਹੋਸ਼ ਹੋ ਜਾਵੇ।”
*********
ਕੰਜੂਸ ਦੀ ਲਾਟਰੀ ਲੱਗ ਗਈ। ਕਿਸੇ ਨੇ ਕਿਹਾ ਕਿ ਕੁਝ ਭਗਵਾਨ ਨੂੰ ਵੀ ਦੇ ਦਿਓ। ਸੇਠ ਨੇ ਸਾਰੇ ਰੁਪਏ ਹਵਾ 'ਚ ਉਡਾਏ ਅਤੇ ਕਹਿਣ ਲੱਗਾ, ‘‘ਭਗਵਾਨ ਜੀ ਤੁਹਾਨੂੰ ਜਿੰਨੇ ਚਾਹੀਦੇ ਹਨ ਰੱਖ ਲਓ, ਜੋ ਹੇਠਾਂ ਆਉਣਗੇ ਉਹ ਮੈਂ ਰੱਖ ਲਵਾਂਗਾ।”
*********
ਡਰਾਈਵਰ ਦੀ ਸੀਟ ਦੇ ਪਿੱਛੇ ਲਿਖਿਆ ਸੀ, ‘‘ਜੇ ਖੁਦਾ ਨੇ ਚਾਹਿਆ ਤਾਂ ਮੰਜ਼ਿਲ ਤੱਕ ਪਹੁੰਚਾ ਦੇਵਾਂਗਾ। ਜੇ ਨਜ਼ਰ ਚੁੱਕੀ ਤਾਂ ਮਾਂ ਕਸਮ, ਖੁਦਾ ਨਾਲ ਮਿਲਾ ਦੇਵਾਂਗਾ।”