Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਟੋਰਾਂਟੋ/ਜੀਟੀਏ

36 ਸਾਲ ਬਾਅਦ ਸੁਲਝੀ ਨੌਂ ਸਾਲਾ ਕ੍ਰਿਸਟੀਨ ਜੈਸਪ ਦੇ ਕਤਲ ਦੀ ਗੁੱਥੀ

October 16, 2020 08:02 AM

ਟੋਰਾਂਟੋ, 15 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਨੇ 36 ਸਾਲ ਪਹਿਲਾਂ 9 ਸਾਲਾ ਕ੍ਰਿਸਟੀਨ ਜੈਸਪ ਦੇ ਹੋਏ ਕਤਲ ਦੀ ਗੁੱਥੀ ਨੂੰ ਆਖਿਰਕਾਰ ਡੀਐਨਏ ਦੀ ਮਦਦ ਨਾਲ ਸੁਲਝਾਉਣ ਦਾ ਦਾਅਵਾ ਕੀਤਾ ਹੈ|
ਪੁਲਿਸ ਚੀਫ ਜੇਮਜ਼ ਰੈਮਰ ਨੇ ਦੱਸਿਆ ਕਿ ਮਸ਼ਕੂਕ ਕੈਲਵਿਨ ਹੂਵਰ, ਜੋ ਕਿ ਟੋਰਾਂਟੋ ਦਾ ਹੀ ਵਸਨੀਕ ਸੀ, ਦੀ 2015 ਵਿੱਚ ਮੌਤ ਹੋ ਗਈ ਸੀ| ਜਾਂਚਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੂਵਰ ਨੇ ਖੁਦਕੁਸ਼ੀ ਕੀਤੀ ਸੀ ਤੇ ਉਸ ਦੀ ਮੌਤ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜ ਦਰਜ ਨਹੀਂ ਕੀਤੀ ਗਈ|
ਰੈਮਰ ਨੇ ਆਖਿਆ ਕਿ ਜੇ ਉਹ ਜਿਊਂਦਾ ਹੁੰਦਾ ਤਾਂ ਉਸ ਨੂੰ ਜੈਸਪ ਦੇ ਕਤਲ ਦੇ ਦੋਸ਼ ਵਿੱਚ ਚਾਰਜ ਜ਼ਰੂਰ ਕੀਤਾ ਜਾਂਦਾ| ਇਹ ਵੀ ਦੱਸਿਆ ਗਿਆ ਕਿ ਹੂਵਰ ਜੈਸਪ ਪਰਿਵਾਰ ਦਾ ਜਾਣਕਾਰ ਸੀ| ਹੂਵਰ ਤੇ ਉਸ ਦੀ ਪਤਨੀ ਜੈਸਪ ਪਰਿਵਾਰ ਦੇ ਗੁਆਂਢ ਵਿੱਚ ਰਹਿੰਦੇ ਸਨ ਤੇ ਉਨ੍ਹਾਂ ਦੀ ਇਸ ਪਰਿਵਾਰ ਦੇ ਘਰ ਆਮ ਆਉਣੀ ਜਾਣੀ ਸੀ| ਰੈਮਰ ਨੇ ਦੱਸਿਆ ਕਿ ਡੀਐਨਏ ਤੇ ਜੈਨੇਟਿਕ ਜੀਨੀਓਲੋਜੀ ਦੀ ਮਦਦ ਨਾਲ ਉਹ ਕਾਤਲ ਦੀ ਪਛਾਣ ਕਰਨ ਵਿੱਚ ਕਾਮਯਾਬ ਰਹੇ|
ਪੁਲਿਸ ਚੀਫ ਨੇ ਦੱਸਿਆ ਕਿ ਹੂਵਰ ਦਾ ਮੁਜਰਮਾਨਾ ਰਿਕਾਰਡ ਵੀ ਸੀ ਪਰ ਜਾਂਚ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ| ਕੁਈਨਜ਼ਵਿੱਲ, ਓਨਟਾਰੀਓ ਦੀ ਕ੍ਰਿਸਟੀਨ ਨੂੰ ਆਖਰੀ ਵਾਰੀ 3 ਅਕਤੂਬਰ, 1984 ਨੂੰ ਵੇਖਿਆ ਗਿਆ| ਉਸ ਦੀ ਲਾਸ਼ ਤਿੰਨ ਮਹੀਨੇ ਬਾਅਦ ਮਿਲੀ| ਉਸ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਸੀ|
ਜੈਸਪ ਦਾ ਮਾਮਲਾ ਉਸ ਦੇ ਖਤਰਨਾਕ ਢੰਗ ਨਾਲ ਕੀਤੇ ਕਤਲ ਕਾਰਨ ਹੀ ਸੁਰਖੀਆਂ ਵਿੱਚ ਨਹੀਂ ਰਿਹਾ ਸਗੋਂ ਉਸ ਦੇ ਗੁਆਂਢੀ ਗਾਇ ਪਾਲ ਮੌਰੀਨ ਨੂੰ ਗਲਤ ਢੰਗ ਨਾਲ ਦੋਸ਼ੀ ਠਹਿਰਾਏ ਜਾਣ ਕਾਰਨ ਵੀ ਚਰਚਾ ਵਿੱਚ ਰਿਹਾ| ਮੌਰੀਨ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ| ਪਰ ਡੀਐਨਏ ਤਕਨਾਲੋਜੀ ਕਾਰਨ ਮੌਰੀਨ ਨੂੰ ਨਵੇਂ ਸਬੂਤਾਂ ਦੇ ਆਧਾਰ ਉੱਤੇ 1995 ਵਿੱਚ ਨਿਰਦੋਸ਼ ਕਰਾਰ ਦੇ ਦਿੱਤਾ ਗਿਆ|
ਇਸ ਨਵੇਂ ਫੈਸਲੇ ਤੋਂ ਬਾਅਦ ਵੀਰਵਾਰ ਨੂੰ ਮੌਰੀਨ ਨੇ ਆਪਣੇ ਅਟਾਰਨੀ ਰਾਹੀਂ ਬਿਆਨ ਜਾਰੀ ਕਰਕੇ ਆਖਿਆ ਕਿ ਜੈਸਪ ਪਰਿਵਾਰ ਨੂੰ ਐਨੇ ਸਾਲਾਂ ਬਾਅਦ ਹੀ ਸਹੀ ਇਨਸਾਫ ਮਿਲਣ ਤੋਂ ਉਸ ਨੂੰ ਕਾਫੀ ਰਾਹਤ ਮਿਲੀ ਹੈ|
ਮੌਰੀਨ ਨੂੰ ਗਲਤ ਢੰਗ ਨਾਲ ਦੋਸ਼ੀ ਠਹਿਰਾਏ ਜਾਣ ਕਾਰਨ ਓਨਟਾਰੀਓ ਸਰਕਾਰ ਵੱਲੋਂ ਮੁਆਵਜ਼ੇ ਵਜੋਂ 1æ25 ਮਿਲੀਅਨ ਡਾਲਰ ਮਿਲੇ ਸਨ| ਇਸ ਤੋਂ ਇਲਾਵਾ ਜਨਤਕ ਤੌਰ ਉੱਤੇ ਉਸ ਤੋਂ ਮੁਆਫੀ ਵੀ ਮੰਗੀ ਗਈ ਸੀ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2020 ਲਈ ਸਿਟੀ ਆਫ ਬਰੈਂਪਟਨ ਨੂੰ ਹਾਸਲ ਹੋਈ ਏ ਰੇਟਿੰਗ
ਫੋਰਡ ਸਰਕਾਰ ਵੱਲੋਂ ਅਹਿਮ ਸੇਵਾਵਾਂ ਨੂੰ ਕੀਤਾ ਜਾਵੇਗਾ ਡਿਜਿਟਲਾਈਜ਼
ਗੱਡੀ ਵਿੱਚੋਂ ਮਿਲਿਆ ਹਥਿਆਰ ਤੇ ਗੋਲੀ ਸਿੱਕਾ, ਡਰਾਈਵਰ ਗ੍ਰਿਫਤਾਰ
ਨੋਵਾ ਸਕੋਸ਼ੀਆ ਦੇ ਫਿਸ਼ਰਜ਼ ਦਰਮਿਆਨ ਚੱਲ ਰਹੇ ਵਿਵਾਦ ਬਾਰੇ ਐਮਪੀਜ਼ ਨੇ ਕੀਤੀ ਐਮਰਜੰਸੀ ਬਹਿਸ
ਪ੍ਰੀਖਿਆਵਾਂ ਨਾ ਕਰਵਾਉਣ ਨਾਲ ਸਾਡੇ ਪੋਸਟ ਸੈਕੰਡਰੀ ਪਲੈਨਜ਼ ਉੱਤੇ ਨਹੀਂ ਪਵੇਗਾ ਕੋਈ ਅਸਰ : ਯੂਨੀਵਰਸਿਟੀਜ਼
ਹਥਿਆਰਬੰਦ ਵਿਅਕਤੀ ਕਾਰਨ ਸੱਤ ਸਕੂਲਾਂ ਵਿੱਚ ਬਣਿਆ ਰਿਹਾ ਦਹਿਸ਼ਤ ਵਾਲਾ ਮਾਹੌਲ
ਸਕੂਲ ਵਿੱਚ ਸੂਟਿੰਗ ਕਰਨ ਦੀ ਧਮਕੀ ਦੇਣ ਵਾਲੇ ਮਸਕੂਕ ਦੀ ਪੁਲਿਸ ਕਰ ਰਹੀ ਹੈ ਭਾਲ
ਵਰਚੂਅਲ ਲਰਨਿੰਗ ਅਪਨਾਉਣ ਵਾਲੇ 2000 ਵਿਦਿਆਰਥੀਆਂ ਨੂੰ ਅਜੇ ਵੀ ਲੈਪਟੌਪਜ਼ ਤੇ ਟੇਬਲੈੱਟਸ ਦਾ ਇੰਤਜ਼ਾਰ
ਰਾਹਗੀਰਾਂ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ
ਕੈਨਸਿੰਗਟਨ ਮਾਰਕਿਟ ਵਿੱਚ ਲੱਗੀ ਜ਼ਬਰਦਸਤ ਅੱਗ