Welcome to Canadian Punjabi Post
Follow us on

05

August 2021
 
ਮਨੋਰੰਜਨ

ਮੇਰੇ 'ਤੇ ਹੱਸਦੇ ਸਨ ਲੋਕ : ਕੰਗਨਾ

October 15, 2020 09:37 AM

ਕੰਗਨਾ ਰਣੌਤ ਦਾ ਕਹਿਣਾ ਹੈ ਕਿ ਕੁਝ ਸਾਲਾਂ 'ਚ ਉਸ ਦਾ ਫੈਸ਼ਨ ਸੈਂਸ ਕਿਵੇਂ ਵਿਕਸਤ ਹੋਇਆ। ਉਸ ਨੇ ਫੈਸ਼ਨ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਆਪਣੇ ਟਵਿੱਟਰ 'ਤੇ ਪਹਿਲਾਂ ਅਤੇ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਫੋਟੋ ਵਿੱਚ ਉਸ ਨੇ ਫਰਾਕ ਅਤੇ ਮੋਤੀਆਂ ਦਾ ਨੈਕਲੈਸ ਪਹਿਨਿਆ ਤਾਂ ਦੂਜੀ ਫੋਟੋ ਵਿੱਚ ਫੈਸ਼ਨ ਸ਼ੋਅ ਦੀ ਪਹਿਲੀ ਲਾਈਨ ਵਿੱਚ ਬੈਠੀ ਹੋਈ ਸੀ। ਕੰਗਨਾ ਦਾ ਕਹਿਣਾ ਹੈ ਕਿ ਪਿੰਡ ਦੀ ਲੜਕੀ ਤੋਂ ਲੈ ਕੇ ਇੰਟਰਨੈਸ਼ਨਲ ਸਟਾਰ ਬਣਨ ਤੱਕ ਦਾ ਉਸ ਦਾ ਸਫਰ ਆਸਾਨ ਨਹੀਂ ਰਿਹਾ। ਕੰਗਨਾ ਛੋਟੇ ਸ਼ਹਿਰ ਨਾਲ ਸੰਬੰਧ ਰੱਖਣ ਵਾਲੀਆਂ ਕਈ ਲੜਕੀਆਂ ਲਈ ਪ੍ਰੇਰਨਾ ਹੈ। ਕੰਗਨਾ ਹਰ ਮੁੱਦੇ 'ਤੇ ਆਪਣੀ ਰਾਏ ਖੁੱਲ੍ਹ ਕੇ ਰੱਖਦੀ ਹੈ।
ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ‘‘ਜਦੋਂ ਮੈਂ ਛੋਟੀ ਬੱਚੀ ਸੀ ਉਦੋਂ ਖੁਦ ਨੂੰ ਮੋਤੀਆਂ ਨਾਲ ਸਜਾਉਂਦੀ ਸੀ, ਆਪਣੇ ਵਾਲ ਖੁਦ ਕੱਟਦੀ ਸੀ, ਥਾਈ ਹਾਈ ਜੁਰਾਬ ਤੇ ਹੀਲਸ ਪਹਿਨਦੀ ਸੀ। ਲੋਕ ਮੇਰੇ 'ਤੇ ਹੱਸਦੇ ਸਨ। ਇੱਕ ਪਿੰਡ ਦੀ ਜੋਕਰ ਹੋਣ ਤੋਂ ਲੈ ਕੇ ਲੰਡਨ, ਪੈਰਿਸ, ਨਿਊ ਯਾਰਕ ਫੈਸ਼ਨ ਵੀਕ ਵਿੱਚ ਸਭ ਤੋਂ ਅੱਗੇ ਦੀ ਲਾਈਨ ਵਿੱਚ ਬੈਠਣਾ, ਮੈਨੂੰ ਮਹਿਸੂਸ ਹੁੰਦਾ ਹੈ ਕਿ ਫੈਸ਼ਨ ਅਜਿਹੀ ਚੀਜ਼ ਹੈ ਜਿਸ ਨਾਲ ਆਪਣੀ ਆਜ਼ਾਦੀ ਨੂੰ ਕਿਤੇ ਵੀ ਅਤੇ ਕਦੇ ਵੀ ਐਕਸਪ੍ਰੈਸ ਕਰ ਸਕਦੇ ਹੋ।” ਕੰਗਨਾ ਜਲਦੀ ਹੀ ਆਪਣੀ ਫਿਲਮ ‘ਥਲਾਇਵੀ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਇਹ ਫਿਲਮ ਤਾਮਿਲ ਨਾਡੂ ਦੀ ਸਵਰਗੀ ਮੁੱਖ ਮੰਤਰੀ ਤੇ ਅਭਿਨੇਤਰੀ ਜੈਲਲਿਤਾ ਦੇ ਜੀਵਨ 'ਤੇ ਆਧਾਰਤ ਹੈ, ਜਿਸ ਵਿੱਚ ਉਹ ਜੈਲਲਿਤਾ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਏਗੀ। ਇਸ ਤੋਂ ਇਲਾਵਾ ਉਹ ਜਲਦੀ ਹੀ ਫਿਲਮ ‘ਤੇਜਸ’ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਵਿੱਚ ਉਹ ਭਾਰਤੀ ਹਵਾਈ ਫੌਜ ਪਾਇਲਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ।

 
Have something to say? Post your comment