Welcome to Canadian Punjabi Post
Follow us on

01

December 2020
ਮਨੋਰੰਜਨ

ਕਿਸਮਤ ਕਿੱਥੇ ਲੈ ਆਈ ਹਿਨਾ ਖਾਨ ਨੂੰ

October 15, 2020 09:34 AM

ਹਿਨਾ ਖਾਨ ਨੂੰ ਛੋਟੇ ਪਰਦੇ ਤੋਂ ਜੋ ਪਛਾਣ ਮਿਲੀ, ਉਹ ਘੱਟ ਹੀ ਲੋਕਾਂ ਨੂੰ ਨਸੀਬ ਹੁੰਦੀ ਹੈ। ਉਸ ਨੇ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਰਾਹੀਂ ਸਾਰਿਆਂ ਦਾ ਦਿਲ ਜਿੱਤਿਆ ਸੀ, ਪਰ ਸੀਰੀਅਲਾਂ ਦੀ ਦੁਨੀਆ ਤੋਂ ਦੂਰ ਉਹ ਸੁਫਨੇ ਕੁਝ ਹੋਰ ਬਣਨ ਦੇ ਦੇਖਦੀ ਸੀ। ਹਿਨਾ ਦਾ ਜਨਮ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਹੋਇਆ ਸੀ। ਬਚਪਨ ਤੋਂ ਪੜ੍ਹਾਈ ਵਿੱਚ ਉਹ ਕਾਫੀ ਹੁਸ਼ਿਆਰ ਸੀ। ਉਸ ਨੂੰ ਖਬਰਾਂ ਵਿੱਚ ਰਹਿਣ ਦਾ ਸ਼ੌਕ ਸੀ ਤੇ ਉਹ ਸਭ ਕੁਝ ਜਾਨਣਾ ਚਾਹੁੰਦੀ ਸੀ ਇਸ ਵਜ੍ਹਾ ਨਾਲ ਉਸ ਦਾ ਸੁਫਨਾ ਵੀ ਇੱਕ ਪੱਤਰਕਾਰ ਬਣਨ ਦਾ ਸੀ।
ਸਾਲ 2009 ਵਿੱਚ ਹਿਨਾ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਕਿਸਮਤ ਦਾ ਅਜਿਹਾ ਫੇਰ ਚੱਲਿਆ ਕਿ ਆਖਰ ਐਕਟਿੰਗ ਦੀ ਦੁਨੀਆ 'ਚ ਐਂਟਰੀ ਹੋ ਗਈ, ਜਿੱਥੇ ਉਸ ਨੇ ਜਲਦ ਹੀ ਸਫਲਤਾ ਪਾ ਲਈ।

Have something to say? Post your comment