Welcome to Canadian Punjabi Post
Follow us on

25

January 2021
ਖੇਡਾਂ

ਨੇਮਾਰ ਨੇ ਹੈਟ੍ਰਿਕ ਦੀ ਮਦਦ ਨਾਲ ਰੋਨਾਲਡੋ ਦਾ ਰਿਕਾਰਡ ਤੋੜਿਆ

October 15, 2020 07:42 AM

ਸਾਓ ਪਾਓਲੋ, 14 ਅਕਤੂਬਰ, (ਪੋਸਟ ਬਿਊਰੋ)- ਸੰਸਾਰ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਨੇ ਹੈਟ੍ਰਿਕ ਦੀ ਮਦਦ ਨਾਲ ਬ੍ਰਾਜ਼ੀਲ ਨੇ ਦੱਖਣੀ ਅਮਰੀਕੀ ਵਿਸ਼ਵ ਕੱਪ ਫੁੱਟਬਾਲ ਦੇ ਕੁਆਲੀਫਾਇੰਗ ਮੈਚ ਵਿਚ ਅੱਜ ਪੇਰੂ ਨੂੰ 4-2 ਨਾਲ ਮਾਤ ਦੇ ਦਿੱਤੀ ਅਤੇ ਇਸ ਮੌਕੇ ਰੋਨਾਲਡੋ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਬਰਾਜ਼ੀਲ ਅਤੇ ਅਰਜਨਟੀਨਾ ਦੇ ਪੁਆਇੰਟਸ ਦੀ ਲਿਸਟ ਵਿਚ ਬਰਾਬਰ ਛੇ-ਛੇ ਪੁਆਇੰਟਸ ਹਨ, ਪਰ ਗੋਲਾਂ ਦੇ ਫ਼ਰਕ ਦੇ ਆਧਾਰ ਉੱਤੇਬਰਾਜ਼ੀਲ ਚੋਟੀ ਉੱਤੇ ਹੈ। ਇਸ ਦੇ ਨਾਲ ਨੇਮਾਰ ਨੇ ਮੈਚ ਦੌਰਾਨ ਇਕ ਖ਼ਾਸ ਪ੍ਰਾਪਤੀ ਕੀਤੀ ਅਤੇ ਉਹ ਆਪਣੇ ਦੇਸ਼ ਦੀ ਟੀਮ ਲਈ ਸਭ ਤੋਂਵੱਧ ਗੋਲ ਕਰਨ ਵਿਚ ਦੂਜੇ ਥਾਂ ਆ ਗਏ ਤੇ ਉਨ੍ਹਾਂ ਨੇ ਇਸ ਕੰਮ ਵਿਚ ਆਪਣੇ ਦੇਸ਼ ਦੇ ਖਿਡਾਰੀ ਰੋਨਾਲਡੋ ਨੂੰ ਪਿੱਛੇ ਛੱਡ ਦਿੱਤਾ ਹੈ। ਬਰਾਜ਼ੀਲ ਲਈ ਸਭ ਤੋਂਵਧੇਰੇ ਗੋਲ ਕਰਨ ਪੇਲੇ ਸਭ ਤੋਂ ਅੱਗੇ ਹਨ ਜਿਨ੍ਹਾਂ ਦੇ 92 ਮੈਚਾਂ ਵਿਚ 77 ਗੋਲ ਹਨ। ਨੇਮਾਰ ਦੇ 103 ਮੈਚਾਂ ਵਿਚ 64 ਗੋਲ ਹੋ ਗਏ ਤੇ ਰੋਨਾਲਡੋ ਤੀਜੇ ਨੰਬਰ ਉੱਤੇ ਆ ਗਏ ਹਨ, ਜਿਨ੍ਹਾਂ ਦੇ 98 ਮੈਚਾਂ ਵਿਚ 62 ਗੋਲ ਬਣਦੇ ਹਨ। ਚੌਥੇ ਨੰਬਰ ਉੱਤੇ ਰੋਮਾਰੀਓ ਹਨ, ਜਿਨ੍ਹਾਂ ਦੇ 70 ਮੈਚਾਂ ਵਿਚ 55 ਗੋਲ ਹਨ। ਉਨ੍ਹਾਂ ਤੋਂ ਪਿੱਛੇ 71 ਮੈਚਾਂ ਵਿਚ 48 ਗੋਲ ਕਰਨ ਵਾਲੇ ਜੀਕੋ ਦਾ ਨੰਬਰ ਆਉਂਦਾ ਹੈ।

Have something to say? Post your comment
ਹੋਰ ਖੇਡਾਂ ਖ਼ਬਰਾਂ