Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਲਾਈਫ ਸਟਾਈਲ

ਰਸੋਈ : ਦਲੀਆ ਇਡਲੀ

October 14, 2020 10:06 AM

ਸਮੱਗਰੀ-ਇੱਕ ਕੱਪ ਦਲੀਆ, ਅੱਧਾ ਕੱਪ ਦਹੀਂ, ਇੱਕ ਗਾਜਰ ਕੱਦੂਕਸ਼ ਕੀਤੀ ਹੋਈ, ਈਨੋ ਜਾਂ ਬੇਕਿੰਗ ਪਾਊਡਰ ਅੱਧਾ ਛੋਟਾ ਚਮਚ, ਪਾਣੀ 3/4 ਕੱਪ ਜਾਂ ਲੋੜ ਅਨੁਸਾਰ, ਨਮਕ 3/4 ਛੋਟਾ ਚਮਚ ਜਾਂ ਸਵਾਦ ਅਨੁਸਾਰ, ਹਰੀ ਧਨੀਆ ਇੱਕ ਵੱਡਾ ਚਮਚ ਬਰੀਕ ਕੱਟਿਆ ਹੋਇਆ।
ਤੜਕੇ ਲਈ-ਦੋ ਛੋਟੇ ਚਮਚ ਤੇਲ, ਰਾਈ ਇੱਕ ਛੋਟਾ ਚਮਚ, ਪੰਜ-ਛੇ ਕਾਜੂ, ਛੋਲਿਆਂ ਦੀ ਦਾਲ ਇੱਕ ਵੱਡਾ ਚਮਚ, ਕੜੀ ਪੱਤਾ, ਹਰੀ ਮਿਰਚ ਇੱਕ ਕੱਟੀ ਹੋਈ, ਇੱਕ ਛੋਟਾ ਚਮਚ ਅਦਰਕ ਕੱਦੂਕਸ ਕੀਤਾ ਹੋਇਆ।
ਵਿਧੀ-ਪੈਨ ਵਿੱਚ ਦਲੀਆ ਪਾ ਕੇ ਦੋ-ਤਿੰਨ ਮਿੰਟ ਤੱਕ ਭੰੁਨੋ। ਇਸ ਨੂੰ ਵੱਡੇ ਬਾਉਲ ਵਿੱਚ ਕਢ ਕੇ ਇੱਕ ਪਾਸੇ ਰੱਖੋ। ਕੜਾਹੀ ਵਿੱਚ ਤੇਲ ਗਰਮ ਕਰ ਕੇ ਰਾਈ ਤੜਕਾਓ। ਫਿਰ ਛੋਲਿਆ ਦੀ ਦਾਲ ਪਾ ਕੇ ਸੁਨਹਿਰੀ ਹੋਣ ਤੱਕ ਭੁੰਨੋ। ਕਾਜੂ ਪਾਓ ਤੇ ਹਲਕਾ ਭੂਰਾ ਹੋਣ ਤੱਕ ਭੁੰਨੋ। ਅਖੀਰ ਵਿੱਚ ਕੜੀ ਪੱਤੇ ਪਾ ਕੇ ਦੋ-ਚਾਰ ਸੈਕਿੰਡ ਭੁੰਨੋ। ਗੈਸ ਬੰਦ ਕਰ ਦਿਓ। ਇਹ ਤੜਕਾ ਦਲੀਏ ਵਾਲੇ ਬਾਉਲ ਵਿੱਚ ਪਾਓ। ਇਸੇ ਵਿੱਚ ਗਾਜਰ, ਹਰਾ ਧਨੀਆ ਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਦਹੀਂ ਵੀ ਮਿਲਾਓ। ਥੋੜ੍ਹਾ-ਥੋੜ੍ਹਾ ਪਾਣੀ ਪਾਉਂਦੇ ਹੋਏ ਗਾੜ੍ਹਾ ਘੋਲ ਬਣਾਓ। ਮਿਸ਼ਰਣ ਨੂੰ ਦਸ ਮਿੰਟ ਢੱਕ ਕੇ ਰੱਖ ਦਿਓ। ਦਲੀਆ ਪਾਣੀ ਸੋਖਦਾ ਹੈ, ਇਸ ਲਈ ਦਸ ਮਿੰਟ ਬਾਅਦ ਫਿਰ ਲੋੜ ਅਨੁਸਾਰ ਪਾਣੀ ਮਿਲਾਓ। ਈਨੋ ਜਾਂ ਬੇਕਿੰਗ ਪਾਊਡਰ ਪਾ ਕੇ ਹੌਲੀ-ਹੌਲੀ ਮਿਲਾਓ। ਇਡਲੀ ਦੇ ਤਵੇ ਵਿੱਚ ਤੇਲ ਲਾ ਕੇ ਦਲੀਏ ਦਾ ਮਿਸ਼ਰਣ ਭਰੋ ਅਤੇ ਵੀਹ ਮਿੰਟ ਭਾਫ ਵਿੱਚ ਪਕਾਓ। ਦੋ ਮਿੰਟ ਦੇ ਲਈ ਠੰਢਾ ਹੋਣ ਦਿਓ ਅਤੇ ਫਿਰ ਹੌਲੀ ਜਿਹੇ ਕੱਢੋ। ਗਰਮ ਇਡਲੀ ਚਟਣੀ ਜਾਂ ਸੌਸ ਨਾਲ ਸਰਵ ਕਰੋ।

Have something to say? Post your comment