Welcome to Canadian Punjabi Post
Follow us on

22

April 2021
ਲਾਈਫ ਸਟਾਈਲ

ਬਿਊਟੀ ਟਿਪਸ : ਖੁੱਲ੍ਹੇ ਰੋਮ ਛੇਕਾਂ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

October 14, 2020 10:04 AM

ਬਹੁਤ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਵੱਡੇ ਰੋਮ ਛੇਕ ਹਨ, ਜੋ ਚਿਹਰੇ ਦੀ ਖੂਬਸੂਰਤੀ ਨੂੰ ਘੱਟ ਕਰਦੇ ਹਨ। ਇਨ੍ਹਾਂ ਨੂੰ ਸਮੇਂ ਰਹਿੰਦੇ ਦੂਰ ਕਰਨਾ ਬਿਹਤਰ ਹੈ, ਤਾਂ ਕਿ ਸਕਿਨ ਨੂੰ ਸਾਫ ਤੇ ਬੇਦਾਗ ਰੱਖਿਆ ਜਾ ਸਕੇ। ਕੁਝ ਸਕਰਬ ਅਤੇ ਪੈਕਸ ਦੀ ਮਦਦ ਨਾਲ ਇਨ੍ਹਾਂ ਨੂੰ ਘੱਟ ਕਰਨ ਅਤੇ ਪਾਓ ਚਮਕਦੀ ਅਤੇ ਸਾਫ ਸਕਿਨ।
ਸੰਤਰਾ ਅਤੇ ਬਾਦਾਮ- ਖੁੱਲ੍ਹੇ ਰੋਮ ਛੇਕ ਹੋਰ ਵੱਡੇ ਤਦ ਲੱਗਦੇ ਹਨ ਜੇ ਤੁਹਾਡੀ ਸਕਿਨ ਤੇਲੀਆ ਹੋਵੇ। ਇਸ ਲਈ ਵੱਡੇ ਪੋਰਸ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਸੰਤਰੇ ਦੇ ਛਿਲਕਿਆਂ ਦੇ ਪਾਊਡਰ ਵਿੱਚ ਬਾਦਾਮ ਨੂੰ ਪੀਸ ਕੇ ਮਿਲਾਓ ਅਤੇ ਸਕਰਬ ਤਿਆਰ ਕਰੋ। ਇਸ ਸਕਰਬ ਨੂੰ ਗੋਲਾਈ ਵਿੱਚ ਚਿਹਰੇ 'ਤੇ ਲਗਾਓ। ਇਹ ਸਕਰਬ ਵੱਡੇ ਅਤੇ ਖੁੱਲੇ ਰੋਮ ਛੇਕਾਂ ਤੋਂ ਰਾਹਤ ਦਿਵਾਏਗਾ।
ਦਹੀਂ-ਰੋਮ ਛੇਕਾਂ ਨੂੰ ਘੱਟ ਕਰਨ ਲਈ ਅਤੇ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਦਹੀਂ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ। ਦਹੀਂ ਨੂੰ ਚਿਹਰੇ 'ਤੇ 10 ਤੋਂ 15 ਮਿੰਟ ਤੱਕ ਲਾ ਕੇ ਰੱਖੋ। ਦਹੀਂ ਵਿੱਚ ਲੈਕਟਿਵ ਐਸਿਡ ਹੁੰਦਾ ਹੈ, ਜੋ ਪੋਰਸ ਦੇ ਆਕਾਰ ਨੂੰ ਘੱਟ ਕਰਨ, ਸਕਿਨ ਵਿਚ ਕਸਾਅ ਲਿਆਉਣ ਅਤੇ ਡਲ ਸਕਿਨ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ।
ਆਂਡਾ-ਆਂਡੇ ਦਾ ਸਫੈਦ ਹਿੱਸਾ ਤੇਲੀਆ ਚਮੜੀ 'ਚੋਂ ਫਾਲਤੂ ਤੇਲ ਨੂੰ ਦੂਰ ਕਰਦਾ ਹੈ। ਇੱਕ ਆਂਡੇ ਦੇ ਸਫੇਦ ਹਿੱਸੇ ਅਤੇ ਅੱਧੇ ਨਿੰਬੂ ਦੇ ਰਸ ਨੂੰ ਮਿਲਾ ਕੇ ਫੇਸ ਪੈਕ ਬਣਾਓ। ਇਹ ਫੇਸ ਪੈਕ ਪ੍ਰਭਾਵਤ ਹਿੱਸੇ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਇਹ ਵੱਡੇ ਰੋਮ ਛੇਕਾਂ ਨੂੰ ਘੱਟ ਕਰਦਾ ਹੈ। ਇਸ ਪੈਕ ਨੂੰ ਹਫਤੇ ਵਿੱਚ ਦੋ-ਤਿੰਨ ਵਾਰ ਲਗਾ ਸਕਦੇ ਹੋ।
ਸੇਬ ਦਾ ਸਿਰਕਾ-ਸੇਬ ਦਾ ਸਿਰਕਾ ਫੇਸ ਟੋਨਰ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਸਕਿਨ ਦਾ ਤੇਲੀਆਪਣ ਘੱਟ ਕਰ ਕੇ ਬਲੈਕਹੈੱਡਸ ਨੂੰ ਕਢਦਾ ਹੈ। ਇਹ ਕੁਦਰਤੀ ਰੂਪ ਨਾਲ ਰੋਮ ਛੇਕਾਂ ਨੂੰ ਘੱਟ ਕਰਦਾ ਹੈ। ਸੇਬ ਦੇ ਸਿਰਕੇ ਅਤੇ ਪਾਣੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਅਤੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਪੰਜ-10 ਮਿੰਟ ਬਾਅਦ ਚਿਹਰਾ ਧੋ ਲਓ। ਇਸ ਕਿਰਿਆ ਨੂੰ ਹਰ ਰੋਜ਼ ਦੋਹਰਾ ਸਕਦੇ ਹੋ।
ਨਿੰਬੂ- ਗੁਲਾਬ ਜਲ, ਨਿੰਬੂ ਦਾ ਰਸ ਰੋਮ ਛੇਕਾਂ ਨੂੰ ਘੱਟ ਕਰਨ ਵਿੱਚ ਬਹੁਤ ਕਾਰਗਰ ਹੈ। ਵਿਟਾਇਮਨ ਸੀ ਹੋਣ ਦੇ ਕਾਰਨ ਇਹ ਸਕਿਨ ਵਿੱਚ ਕਸਾਅ ਲਿਆਉਣ ਵਿੱਚ ਮਦਦ ਕਰਦਾ ਹੈ। ਇੱਕ ਚਮਚ ਨਿੰਬੂ ਦਾ ਰਸ, ਇੱਕ ਚਮਚ ਗੁਲਾਬ ਜਲ ਅਤੇ ਅੱਧਾ ਚਮਚ ਖੀਰੇ ਦਾ ਰਸ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ। ਇਸ ਨੂੰ ਪ੍ਰਭਵਤ ਹਿੱਸੇ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ। ਇਹ ਰੰਗ ਨਿਖਾਰਣ ਦੇ ਨਾਲ ਹੀ ਵੱਡੇ ਰੋਮ ਛੇਕਾਂ ਨੂੰ ਘੱਟ ਕਰਦਾ ਹੈ।

Have something to say? Post your comment