Welcome to Canadian Punjabi Post
Follow us on

22

April 2021
ਲਾਈਫ ਸਟਾਈਲ

ਬਿਊਟੀ ਟਿਪਸ: ਹੇਅਰ ਮਾਸਕ ਲਿਆਏ ਵਾਲਾਂ ਵਿੱਚ ਚਮਕ

September 30, 2020 09:36 AM

ਝੜਦੇ ਹੋਏ ਵਾਲਾਂ ਲਈ
ਇਸ ਹੇਅਰ ਮਾਸਕ ਨੂੰ ਰੋਜ਼ ਇਸਤੇਮਾਲ ਕਰਨ ਨਾਲ ਵਾਲਾਂ ਦਾ ਝੜਨਾ ਕੁਝ ਸਮੇਂ ਵਿੱਚ ਰੋਕਿਆ ਜਾ ਸਕਦਾ ਹੈ।
* ਇੱਕ ਕੇਲੇ ਦੇ ਗੁੱਦੇ ਨੂੰ ਅੱਧਾ ਕੱਪ ਦਹੀ ਵਿੱਚ ਮਿਲਾ ਲਓ। ਚੰਗੀ ਤਰ੍ਹਾਂ ਪੇਸਟ ਬਣ ਜਾਣ 'ਤੇ ਇਸ ਨੂੰ ਜੜ੍ਹਾਂ ਅਤੇ ਵਾਲਾਂ ਵਿੱਚ ਲਾਓ।
* 15 ਤੋਂ 20 ਮਿੰਟ ਦੇ ਲਈ ਇਸ ਨੂੰ ਵਾਲਾਂ ਵਿੱਚ ਇੰਝ ਹੀ ਲੱਗਾ ਰਹਿਣ ਦਿਓ। ਇਸ ਦੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਬੇਜਾਨ ਵਾਲਾ ਲਈ
ਬੇਜਾਨ ਵਾਲਾ ਨੂੰ ਇਸ ਹੇਅਰ ਮਾਸਕ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਵਿੱਚ ਮੌਜੂਦ ਬਾਦਾਮ ਦਾ ਤੇਲ ਵਾਲਾਂ ਨੂੰ ਮਜ਼ਬੂਤੀ ਤੇ ਕੁਦਰਤੀ ਚਮਕ ਦੇਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਵਾਲ ਮਜ਼ਬੂਤ ਤੇ ਖੂਬਸੂਰਤ ਲੱਗਦੇ ਹਨ।
* ਇੱਕ ਕੇਲੇ ਨੂੰ ਮੈਸ਼ ਕਰ ਲਓ ਅਤੇ ਫਿਰ ਉਸ ਵਿੱਚ ਦੋ ਚਮਚ ਬਾਦਾਮ ਦਾ ਤੇਲ ਮਿਲਾਓ।
* ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾਉਣ ਦੇ ਬਾਅਦ ਇਸ ਨੂੰ ਪੂਰੇ ਵਾਲਾਂ ਵਿੱਚ ਅਤੇ ਜੜ੍ਹਾਂ ਵਿੱਚ ਲਗਾਓ।
* ਹੁਣ ਵਾਲਾਂ ਨੂੰ 15 ਤੋਂ 20 ਮਿੰਟ ਤੱਕ ਇਹ ਹੇਅਰ ਮਾਸਕ ਲਗਾ ਕੇ ਛੱਡ ਦਿਓ।
* ਫਿਰ ਸ਼ੈਂਪੂ ਨਾਲ ਧੋ ਲਓ।
ਰੁੱਖੇ ਵਾਲਾਂ ਲਈ
ਕੇਲਾ ਅਤੇ ਸ਼ਹਿਦ ਵਾਲਾਂ ਅਤੇ ਸਕਿਨ ਦੋਵਾਂ ਲਈ ਬਹੁਤ ਵਧੀਆ ਹੈ। ਸ਼ਹਿਦ ਵਾਲਾਂ ਨੂੰ ਰੁੱਖਾ ਹੋਣ ਤੋਂ ਰੋਕਦਾ ਤੇ ਪੋਸ਼ਣ ਦਿੰਦਾ ਹੈ, ਨਾਲ ਹੀ ਜੜ੍ਹਾਂ ਨੂੰ ਗਹਿਰਾਈ ਨਾਲ ਕੰਡੀਸ਼ਨ ਵੀ ਕਰਦਾ ਹੈ। ਇਸ ਨਾਲ ਵਾਲ ਜੜ੍ਹ ਤੋਂ ਲੈ ਕੇ ਕਿਨਾਰੇ ਤੱਕ ਮੁਲਾਇਮ ਅਤੇ ਮਜ਼ਬੂਤ ਬਣਦੇ ਹਨ।
* ਤਿੰਨ ਚਮਚ ਸ਼ਹਿਦ ਅਤੇ ਇੱਕ ਕੇਲਾ ਲਓ।
* ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
* ਫਿਰ ਇਸ ਮਾਸਕ ਨੂੰ ਜੜ੍ਹਾਂ ਤੋਂ ਲੈ ਕੇ ਵਾਲਾਂ ਦੇ ਆਖਰੀ ਕਿਨਾਰੇ ਤੱਕ ਲਾਓ। ਮਿਸ਼ਰਣ ਨੂੰ ਵੀਹ ਮਿੰਟ ਦੇ ਲਈ ਇੰਝ ਹੀ ਲੱਗਾ ਰਹਿਣ ਦਿਓ। ਫਿਰ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਸੰਕ੍ਰਮਿਤ ਵਾਲਾਂ ਦੇ ਲਈ
ਕਈ ਵਾਰ ਵਾਲਾਂ ਵਿੱਚ ਸਿਕਰੀ ਜਾਂ ਫਿਰ ਜੜ੍ਹਾਂ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਅਜਿਹੇ ਵਿੱਚ ਨਿੰਮ ਦੀ ਮਦਦ ਨਾਲ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ।
* ਦੋ ਕੇਲਿਆਂ ਨੂੰ ਮਿਕਸੀ ਵਿੱਚ ਪੀਸ ਕੇ ਉਸ ਦਾ ਪੇਸਟ ਬਣਾਓ।
* ਇਸ ਪੇਸਟ ਨੂੰ ਦੋ ਚਮਚ ਨਿੰਮ ਦਾ ਪਾਊਡਰ ਮਿਲਾਓ।
* ਇਸ ਮਿਸ਼ਰਣ ਨੂੰ ਅੱਧੇ ਘੰਟੇ ਦੇ ਲਈ ਵਾਲਾਂ ਵਿੱਚ ਲਗਾਓ ਅਤੇ ਇਸ ਦੇ ਬਾਅਦ ਇਸ ਨੂੰ ਹਲਕੇ ਕੋਸੇ ਪਾਣੀ ਨਾਲ ਧੋ ਲਓ। ਜੇ ਚਿਪਚਿਪਾਹਟ ਲੱਗੇ ਤਾਂ ਸ਼ੈਂਪੂ ਕਰ ਲਓ।
ਵਾਲਾਂ ਨੂੰ ਕੰਡੀਸ਼ਨ ਕਰੇ
ਇਸ ਹੇਅਰ ਮਾਸਕ ਨੂੰ ਹਫਤੇ ਵਿੱਚ ਇੱਕ ਵਾਰ ਲਾਉਣ ਨਾਲ ਵਾਲ ਕੰਡੀਸ਼ਨ ਹੋਣ ਦੇ ਨਾਲ ਹੀ ਮਜਬੂਤ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਝੜਨਾ ਰੁਕ ਜਾਂਦਾ ਹੈ।
* ਇੱਕ ਕੇਲਾ ਲਓ ਤੇ ਉਸ ਵਿੱਚ ਆਂਡੇ ਦਾ ਪੀਲਾ ਹਿੱਸਾ ਮਿਲਾਓ। ਇਸ ਵਿੱਚ ਚਾਰ ਚਮਚ ਐਲੋਵੇਰਾ ਜੈਲ ਪਾਓ ਅਤੇ ਗ੍ਰਾਈਂਡਰ ਵਿੱਚ ਪੀਸ ਲਓ।
* ਇਸ ਪੈਕ ਨੂੰ ਅੱਧੇ ਘੰਟੇ ਲਈ ਵਾਲਾਂ ਵਿੱਚ ਲਗਾਓ।
* ਅੱਧੇ ਘੰਟੇ ਦੇ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਸ਼ੈਂਪੂ ਵੀ ਕਰ ਸਕਦੇ ਹੋ। ਇਸ ਨਾਲ ਵਾਲ ਕੰਡੀਸ਼ਨ ਤਾਂ ਹੋਣਗੇ ਹੀ, ਨਾਲ ਹੀ ਚਮਕ ਮਿਲੇਗੀ ਅਤੇ ਮਜ਼ਬੂਤੀ ਵੀ ਵਧੇਗੀ।
ਐਂਟੀ ਡੈਂਡਰਫ ਹੇਅਰ ਮਾਸਕ
ਇਸ ਹੇਅਰ ਮਾਸਕ ਦੇ ਇਸਤੇਮਾਲ ਨਾਲ ਕੁਝ ਹੀ ਸਮੇਂ ਵਿੱਚ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਏਗੀ।
* ਦੋ ਕੇਲੇ ਅਤੇ ਇੱਕ ਸੇਬ ਲਓ।
* ਕੇਲੇ ਨੂੰ ਬਲੈਂਡਰ ਵਿੱਚ ਪੀਸ ਲਓ ਅਤੇ ਸੇਬ ਦਾ ਰਸ ਕੱਢ ਲਓ।
* ਦੋਵਾਂ ਨੂੰ ਮਿਲਾ ਲਓ ਅਤੇ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਹੇਠਲੇ ਸਿਰੇ ਤੱਕ ਲਗਾਓ।
* ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ।

Have something to say? Post your comment