Welcome to Canadian Punjabi Post
Follow us on

25

October 2020
ਕੈਨੇਡਾ

ਸੈਕਿੰਡ ਵੇਵ ਦੀ ਚਪੇਟ ਵਿੱਚ ਆ ਚੁੱਕਿਆ ਹੈ ਦੇਸ਼ ਦਾ ਬਹੁਤਾ ਹਿੱਸਾ: ਟਰੂਡੋ

September 24, 2020 05:51 AM

ਓਟਵਾ, 23 ਸਤੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਦਾ ਬਹੁਤਾ ਹਿੱਸਾ ਪਹਿਲਾਂ ਹੀ ਕੋਵਿਡ-19 ਦੀ ਸੈਕਿੰਡ ਵੇਵ ਦੀ ਚਪੇਟ ਵਿੱਚ ਆ ਚੁੱਕਿਆ ਹੈ|
ਇਸ ਤੋਂ ਪਹਿਲਾਂ ਰਾਜ ਭਾਸ਼ਣ ਵਿੱਚ ਮਹਾਂਮਾਰੀ ਤੋਂ ਦੇਸ਼ ਨੂੰ ਬਚਾਉਣ ਦੀ ਫੈਡਰਲ ਸਰਕਾਰ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਤੇ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਲਈ ਦਿੱਤੀ ਜਾਣ ਵਾਲੀ ਮਦਦ ਦਾ ਖੁਲਾਸਾ ਕੀਤਾ ਗਿਆ| ਰਾਜ ਭਾਸ਼ਣ ਤੋਂ ਬਾਅਦ ਆਪਣੇ ਪਾਰਲੀਆਮੈਂਟ ਹਿੱਲ ਦੇ ਆਫਿਸ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਾਡੇ ਚਾਰ ਵੱਡੇ ਪ੍ਰੋਵਿੰਸਾਂ ਵਿੱਚ ਸੈਕਿੰਡ ਵੇਵ ਸ਼ੁਰੂ ਹੋਣ ਵਾਲੀ ਨਹੀਂ ਹੈ ਸਗੋਂ ਸ਼ੁਰੂ ਹੋ ਚੁੱਕੀ ਹੈ| ਇਸ ਵਾਰੀ ਸਾਲ ਦਾ ਅੰਤ ਬਸੰਤ ਵਾਲੇ ਮਾਹੌਲ ਨਾਲੋਂ ਵੀ ਖਤਰਨਾਕ ਹੋ ਸਕਦਾ ਹੈ|
ਦੇਸ਼ ਨੂੰ ਕੀਤੀ ਗਈ ਅਪੀਲ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਖੁਦ ਦੀ ਹਿਫਾਜ਼ਤ ਲਈ ਲੋਕਾਂ ਨੂੰ ਢੁਕਵੇਂ ਮਾਪਦੰਡ ਅਪਨਾਉਣੇ ਚਾਹੀਦੇ ਹਨ| ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਹੁਣ ਪਾਰਟੀਆਂ ਵਾਲਾ ਮਾਹੌਲ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਇਹ ਗਲਤਫਹਿਮੀ ਪਾਲਣੀ ਚਾਹੀਦੀ ਹੈ ਕਿ ਉਸ ਨੂੰ ਵਾਇਰਸ ਨਹੀਂ ਹੋ ਸਕਦਾ| ਟਰੂਡੋ ਨੇ ਹੇਠ ਲਿਖੇ ਵਾਅਦੇ ਵੀ ਕੀਤੇ :
• ਟੈਸਟਿੰਗ ਵਿੱਚ ਵਾਧਾ ਕਰਨ ਲਈ ਪ੍ਰੋਵਿੰਸਾਂ ਦੀ ਮਦਦ ਕਰਨਾ
• ਕਾਰੋਬਾਰਾਂ ਲਈ ਵੇਜ ਸਬਸਿਡੀ ਵਿੱਚ ਵਾਧਾ
• ਨੈਸ਼ਨਲ ਚਾਈਲਡ ਕੇਅਰ ਸਿਸਟਮ ਕਾਇਮ ਕਰਨਾ
• ਲਾਂਗ ਟਰਮ ਕੇਅਰ ਲਈ ਨੈਸ਼ਨਲ ਮਾਪਦੰਡ
• ਅਰਥਚਾਰੇ ਲਈ ਗ੍ਰੀਨ ਰਿਕਵਰੀ ਪਲੈਨ
ਪ੍ਰਧਾਨ ਮੰਤਰੀ ਨੇ ਇਹ ਗੱਲ ਜੋæਰ ਦੇ ਕੇ ਆਖੀ ਕਿ ਅਜੇ ਵੀ ਦੇਰ ਨਹੀਂ ਹੋਈ ਹੈ ਤੇ ਅਸੀਂ ਦੇਸ਼ ਦੇ ਹਾਲਾਤ ਬਦਲ ਸਕਦੇ ਹਾਂ| ਅਸੀਂ ਵਾਇਰਸ ਨਾਲ ਸਿੱਝ ਸਕਦੇ ਹਾਂ, ਮਜ਼ਬੂਤ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ ਤੇ ਤਬਦੀਲੀ ਲਿਆ ਸਕਦੇ ਹਾਂ|  

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਤਿਆਰ ਕੀਤੀ ਜਾਣ ਵਾਲੀ ਕੋਵਿਡ-19 ਵੈਕਸੀਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈ ਸਰਕਾਰ
ਕੈਨੇਡਾ ਵਿੱਚ ਆਪਣਾ ਕੰਮ-ਕਾਜ ਬੰਦ ਕਰ ਰਹੀ ਹੈ ਲੇ ਸੈæਟਿਓ
ਅਲਬਰਟਾ ਵਿੱਚ ਰੈਪਿਡ ਟੈਸਟਿੰਗ ਨਾਲ ਕੁੱਝ ਟਰੈਵਲਰਜ਼ ਨੂੰ ਸਿਰਫ ਇੱਕ ਹਫਤੇ ਹੀ ਰਹਿਣਾ ਹੋਵੇਗਾ ਕੁਆਰਨਟੀਨ
ਕੰਜ਼ਰਵੇਟਿਵਾਂ ਦੇ ਨਵੇਂ ਮਤੇ ਉੱਤੇ ਲਿਬਰਲਾਂ ਨੂੰ ਨਹੀਂ ਹਾਸਲ ਕਰਨਾ ਹੋਵੇਗਾ ਭਰੋਸੇ ਦਾ ਵੋਟ
ਟਰੂਡੋ ਸਰਕਾਰ ਲਈ ਦੂਜਾ ਭਰੋਸੇ ਦਾ ਵੋਟ ਬਣ ਸਕਦਾ ਹੈ ਕੰਜ਼ਰਵੇਟਿਵਾ ਦਾ ਨਵਾਂ ਮਤਾ
ਮੰਤਰੀ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਪ੍ਰੀਮੀਅਰ ਕੇਨੀ ਹੋਏ ਆਈਸੋਲੇਟ
ਕੋਵਿਡ-19 ਕਾਰਨ ਰੱਦ ਹੋਈਆਂ ਉਡਾਨਾਂ ਲਈ ਰੀਫੰਡ ਕਰੇਗੀ ਵੈਸਟਜੈੱਟ
ਲਿਬਰਲਾਂ ਨੇ ਕਾਮਨਜ ਵਿੱਚ ਭਰੋਸੇ ਦਾ ਵੋਟ ਜਿੱਤਿਆ, ਚੋਣਾਂ ਟਲੀਆਂ
ਲਿਬਰਲਾਂ ਸਿਰ ਲਟਕੀ ਭਰੋਸੇ ਦਾ ਵੋਟ ਹਾਸਲ ਕਰਨ ਦੀ ਤਲਵਾਰ
ਕੰਜ਼ਰਵੇਟਿਵਾਂ ਵੱਲੋਂ ਕੈਨੇਡੀਅਨਾਂ ਨੂੰ ਚੋਣਾਂ ਵਿੱਚ ਧੱਕਿਆ ਜਾ ਰਿਹਾ ਹੈ : ਟਰੂਡੋ