ਓਨਟਾਰੀਓ, 23 ਸਤੰਬਰ (ਪੋਸਟ ਬਿਊਰੋ) : ਮੰਗਲਵਾਰ ਰਾਤ ਨੌਰਥ ਯੌਰਕ ਵਿੱਚ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ|
ਫਰੈੱਡ ਯੰਗ ਡਰਾਈਵ ਤੇ ਜੂਡੀ ਸਗਰੋ ਐਵਨਿਊ ਇਲਾਕੇ ਵਿੱਚ ਰਾਤੀਂ 10:00 ਵਜੇ ਵਾਪਰੀ ਇਸ ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ| ਪੁਲਿਸ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਦੌਰਾਨ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ| ਉਸ ਵਿਅਕਤੀ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ|
ਹੁਡੀਜ਼ ਵਿੱਚ ਦੋ ਹਥਿਆਰਬੰਦ ਮਸ਼ਕੂਕਾਂ ਨੂੰ ਇਲਾਕੇ ਤੋਂ ਜਾਂਦਿਆਂ ਵੇਖਿਆ ਗਿਆ| ਉਨ੍ਹਾਂ ਨੂੰ ਆਖਰੀ ਵਾਰੀ ਫਰੈੱਡ ਯੰਗ ਡਰਾਈਵ ਉੱਤੇ ਵੇਖਿਆ ਗਿਆ| ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ|