ਟੋਰਾਂਟੋ, 23 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਵੱਲੋਂ ਅਜਿਹੇ ਮਸ਼ਕੂਕ ਦੀ ਸ਼ਨਾਖਤ ਕਰ ਲਈ ਗਈ ਹੈ ਜਿਸ ਨੇ ਮਿੱਡਟਾਊਨ ਸਕੂਲ ਦੇ ਬਾਹਰ ਕਈ ਸਰਿੰਜਾਂ ਤੇ ਹੋਰ ਪੈਰਾਫਨੇਲੀਆ ਵਾਲਾ ਪੈਕੇਜ ਸੁੱਟਿਆ ਸੀ|
ਮੰਗਲਵਾਰ ਸਵੇਰੇ 10:00 ਵਜੇ ਦੇ ਨੇੜੇ ਤੇੜੇ ਐਗਲਿੰਟਨ ਜੂਨੀਅਰ ਪਬਲਿਕ ਸਕੂਲ ਦੇ ਬਾਹਰ ਸਰਿੰਜਾ ਦਾ ਪੈਕੇਜ ਸੁੱਟਣ ਤੋਂ ਬਾਅਦ ਸਾਈਕਲ ਉੱਤੇ ਫਰਾਰ ਹੋ ਗਿਆ| ਇਹ ਸਕੂਲ ਐਗਲਿੰਟਨ ਐਵਨਿਊ ਤੇ ਮਾਊਂਟ ਪਲੈਜੈਂæਟ ਰੋਡ ਇਲਾਕੇ ਵਿੱਚ ਹੈ| ਕਮਿਊਨਿਟੀ ਸੇਫਟੀ ਮੈਂਬਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪ ਇਸ ਮਸ਼ਕੂਕ ਨੂੰ ਇਹ ਸਾਰਾ ਸਾਮਾਨ ਸਕੂਲ ਦੇ ਬਾਹਰ ਰੱਖਦਿਆਂ ਵੇਖਿਆ ਹੈ|
ਮਸ਼ਕੂਕ ਦਾ ਕੱਦ ਪੰਜ ਫੁੱਟ ਨੌਂ ਇੰਚ, ਉਮਰ 35 ਤੋਂ 45 ਦਰਮਿਆਨ ਦੱਸੀ ਜਾਂਦੀ ਹੈ| ਉਸ ਨੇ ਚਿੱਟੀ ਤੇ ਨੀਲੀ ਬਲੂ ਜੇਅਜ਼ ਦੀ ਬੇਸਬਾਲ ਕੈਪ ਪਾਈ ਹੋਈ ਸੀ, ਚਿੱਟੀਆਂ ਤੇ ਗ੍ਰੇਅ ਧਾਰੀਆਂ ਵਾਲਾ ਸਵੈਟਰ, ਕਾਲੀ ਵੈਸਟ, ਗ੍ਰੇਅ ਪੈਂਟਜ਼ ਤੇ ਕਾਲੇ ਰਨਿੰਗ ਸ਼ੂਅਜ਼ ਪਾਏ ਹੋਏ ਸਨ|