Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਇਸ ਹਫਤੇ ਓਨਟਾਰੀਓ ਦੇ ਹਸਪਤਾਲਾਂ ਵਿੱਚ ਸ਼ੁਰੂ ਹੋਵੇਗਾ ਸਲਾਇਵਾ ਟੈਸਟ

September 23, 2020 12:08 PM

ਓਨਟਾਰੀਓ, 23 ਸਤੰਬਰ (ਪੋਸਟ ਬਿਊਰੋ) : ਇਸ ਹਫਤੇ ਤੋਂ ਓਨਟਾਰੀਓ ਦੇ ਤਿੰਨ ਹਸਪਤਾਲਾਂ ਵਿੱਚ ਕੋਵਿਡ-19 ਲਈ ਸਲਾਇਵਾ ਟੈਸਟ ਵੀ ਹੋਇਆ ਕਰਨਗੇ| ਇਸ ਦੀ ਪੁਸ਼ਟੀ ਕੱਲ੍ਹ ਪ੍ਰੀਮੀਅਰ ਡੱਗ ਫੋਰਡ ਵੱਲੋਂ ਕੀਤੀ ਗਈ|
ਇਹ ਟੈਸਟ ਡਾਊਨਟਾਊਨ ਦੇ ਹੇਠ ਲਿਖੇ ਹਸਪਤਾਲਾਂ ਵਿੱਚ ਹੋਇਆ ਕਰਨਗੇ :
• 76 ਗ੍ਰੈਨਵਿਲ ਸਟਰੀਟ ਉੱਤੇ ਸਥਿਤ ਵੁਮਨਜ਼ ਕਾਲਜ ਹਾਸਪਿਟਲ
• 101 ਕਾਲਜ ਸਟਰੀਟ ਉੱਤੇ ਯੂਨੀਵਰਸਿਟੀ ਹੈਲਥ ਨੈੱਟਵਰਕ
• 600 ਯੂਨੀਵਰਸਿਟੀ ਐਵਨਿਊ ਵਿਖੇ ਮਾਊਂਟ ਸਿਨਾਇ ਹਾਸਪਿਟਲ, ਟੋਰਾਂਟੋ
ਇੱਕ ਸੀਨੀਅਰ ਸਰਕਾਰੀ ਸੂਤਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਟੈਸਟ ਬ੍ਰਿਟਿਸ਼ ਕੋਲੰਬੀਆ ਵਿੱਚ ਕੀਤੇ ਜਾਣ ਵਾਲੇ ਟੈਸਟ ਵਰਗਾ ਹੀ ਹੋਵੇਗਾ| ਇਸ ਲਈ ਹੈਲਥ ਕੈਨੇਡਾ ਤੋਂ ਮਨਜ਼ੂਰੀ ਲੈਣ ਦੀ ਵੀ ਕੋਈ ਲੋੜ ਨਹੀਂ| ਪਰ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਉਨ੍ਹਾਂ ਨੂੰ ਲੈਬ ਵਿੱਚ ਭੇਜਿਆ ਜਾਣਾ ਜ਼ਰੂਰੀ ਹੈ|
ਬੀਸੀ ਵਿੱਚ ਪਿਛਲੇ ਹਫਤੇ ਕਿੰਡਰਗਾਰਟਨ ਤੋਂ ਲੈ ਕੇ 12 ਕਲਾਸ ਤੱਕ ਦੇ ਬੱਚਿਆਂ ਲਈ ਸੇਲਾਈਨ ਗਾਰਗਲ ਟੈਸਟ ਵੀ ਸ਼ੁਰੂ ਕੀਤਾ ਗਿਆ ਹੈ| ਇਸ ਲਈ ਬੱਚਿਆਂ ਤੇ ਟੀਨੇਜਰਜ਼ ਲਈ ਕੋਵਿਡ-19 ਸਬੰਧੀ ਜਾਂਚ ਕਰਵਾਉਣਾ ਸੁਖਾਲਾ ਹੋ ਸਕਦਾ ਹੈ| ਪ੍ਰਾਈਵੇਟ ਅਤੇ ਹੈਲਥ ਅਧਿਕਾਰੀਆਂ ਨੇ ਪਿਛਲੇ ਹਫਤੇ ਇਹ ਆਖਿਆ ਸੀ ਕਿ ਸਲਾਇਵਾ ਅਧਾਰਿਤ ਕੋਵਿਡ-19 ਟੈਸਟ ਇਸ ਸਾਲ ਦੇ ਅੰਤ ਤੱਕ ਉਪਲਬਧ ਹੋਵੇਗਾ|
ਪਬਲਿਕ ਹੈਲਥ ਓਨਟਾਰੀਓ ਦੇ ਚੀਫ ਆਫ ਮਾਇਕਰੋਬਾਇਓਲੋਜੀ ਐਂਡ ਲੈਬੋਰੇਟਰੀ ਸਾਇੰਸ ਦਾ ਕਹਿਣਾ ਹੈ ਕਿ ਇਹ ਟੈਸਟ ਬੱਚਿਆਂ ਤੇ ਉਨ੍ਹਾਂ ਵਿਅਕਤੀਆਂ ਲਈ ਲਾਹੇਵੰਦ ਹੈ ਜਿਹੜੇ ਨੱਕ ਵਿੱਚੋਂ ਸਵੈਬ ਰਾਹੀਂ ਜਾਂਚ ਨਹੀਂ ਕਰਵਾ ਸਕਦੇ|  

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ