Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਫਲੂ ਸ਼ੌਟ ਲਈ ਫੋਰਡ ਨੇ 5æ1 ਮਿਲੀਅਨ ਡੋਜ਼ਿਜ਼ ਦਾ ਕੀਤਾ ਐਲਾਨ

September 23, 2020 05:47 AM

ਓਨਟਾਰੀਓ, 22 ਸਤੰਬਰ (ਪੋਸਟ ਬਿਊਰੋ) : ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੀ ਇਮਿਊਨਾਈਜ਼ੇਸ਼ਨ ਕੈਂਪੇਨ ਚਲਾਉਣ ਜਾ ਰਹੀ ਹੈ|
ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਹ ਤਾਜ਼ਾ ਕੈਂਪੇਨ ਕੋਵਿਡ-19 ਦੀ ਸੈਕਿੰਡ ਵੇਵ ਲਈ ਹੈਲਥ ਸਿਸਟਮ ਨੂੰ ਤਿਆਰ ਕਰਨ ਦੀ ਪ੍ਰੋਵਿੰਸ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ| ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਫੋਰਡ ਨਾਲ ਇਸ ਸਬੰਧੀ ਐਲਾਨ ਕਰਦਿਆਂ ਆਖਿਆ ਕਿ ਜਦੋਂ ਇਹ ਫਲੂ ਸੌæਟ ਤਿਆਰ ਹੋ ਜਾਣਗੇ ਤਾਂ ਸਾਰੇ ਕੈਨੇਡੀਅਨ ਇਨ੍ਹਾਂ ਨੂੰ ਲਵਾਉਣ ਦੀ ਖੇਚਲ ਕਰਨ|
ਫੋਰਡ ਨੇ ਆਖਿਆ ਕਿ ਸਾਨੂੰ ਪਤਾ ਹੈ ਕਿ ਸੈਕਿੰਡ ਵੇਵ ਆ ਰਹੀ ਹੈ| ਅਸੀਂ ਵਧੇਰੇ ਚੁਣੌਤੀਆਂ ਭਰੀ ਸੈਕਿੰਡ ਵੇਵ ਦਾ ਸਾਹਮਣਾ ਕਰਨ ਲਈ ਗਰਮੀਆਂ ਵਿੱਚ ਇਸ ਵਿਆਪਕ ਯੋਜਨਾ ਉੱਤੇ ਕੰਮ ਕਰਦੇ ਰਹੇ ਹਾਂ| ਉਨ੍ਹਾਂ ਆਖਿਆ ਕਿ ਇਹ ਯੋਜਨਾ ਥੋੜ੍ਹੀ ਗੁੰਝਲਦਾਰ ਹੈ, ਇਸੇ ਲਈ ਸਰਕਾਰ ਨੇ ਇਸ ਨੂੰ ਪੜਾਅਵਾਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ|
ਫੋਰਡ ਨੇ ਆਖਿਆ ਕਿ ਜੇ ਅਸੀਂ ਇਹ ਯੋਜਨਾ ਇੱਕੋ ਵਾਰੀ ਲਾਗੂ ਕਰਦੇ ਹਾਂ ਤਾਂ ਲੋਕਾਂ ਤੱਕ ਸਹੀ ਸੁਨੇਹਾ ਨਹੀਂ ਪਹੁੰਚੇਗਾ| ਪ੍ਰੋਵਿੰਸ ਨੇ ਆਖਿਆ ਕਿ ਇਸ ਯੋਜਨਾ ਦੇ ਹਿੱਸੇ ਵਜੋਂ ਬਹੁਤਾ ਧਿਆਨ ਟੈਸਟਾਂ ਵਿੱਚ ਵਾਧਾ ਕਰਨ, ਕੇਸ ਤੇ ਕਾਂਟੈਕਟ ਮੈਨੇਜਮੈਂਟ, ਜਲਦੀ ਤੋਂ ਜਲਦੀ ਕੇਸ ਦੀ ਪਛਾਣ, ਮੈਨੇਜਮੈਂਟ ਤੇ ਕੋਵਿਡ-19 ਆਊਟਬ੍ਰੇਕਸ ਦੀ ਰੋਕਥਾਮ ਉੱਤੇ ਦਿੱਤਾ ਜਾਵੇਗਾ| ਇਹ ਪੁੱਛੇ ਜਾਣ ਉੱਤੇ ਕਿ ਪਹਿਲੀ ਡੋਜ਼ ਕਦੋਂ ਦਿੱਤੀ ਜਾਵੇਗੀ ਤਾਂ ਐਲੀਅਟ ਨੇ ਆਖਿਆ ਕਿ ਫਲੂ ਦੀ ਵੈਕਸੀਨ ਦੀ ਪਹਿਲੀ ਖੇਪ ਅਗਲੇ ਹਫਤੇ ਪਹੁੰਚ ਜਾਵੇਗੀ|
ਐਲੀਅਟ ਨੇ ਵੀ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਇਸ ਵੈਕਸੀਨ ਦਾ ਸ਼ੌਟ ਜ਼ਰੂਰ ਲਵਾਉਣ| ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰ ਸਲਾਇਵਾ ਟੈਸਟ ਲਈ ਜੋæਰ ਲਾ ਰਹੀ ਹੈ ਪਰ ਅਜੇ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਕਿ ਕੀ ਇਹ ਕਾਇਮ ਹੋਵੇਗਾ ਕਿ ਨਹੀਂ| ਅੱਜ ਓਨਟਾਰੀਓ ਵਿੱਚ ਕੋਵਿਡ-19 ਦੇ 478 ਮਾਮਲੇ ਸਾਹਮਣੇ ਆਏ|  

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ