Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਕੈਨੇਡਾ

ਜੇ ਅਸੀਂ ਆਪਣਾ ਵਿਵਹਾਰ ਨਾ ਬਦਲਿਆ ਤਾਂ ਕੋਵਿਡ-19 ਹੋਰ ਤੇਜ਼ੀ ਨਾਲ ਫੈਲੇਗਾ: ਡਾ. ਟੈਮ

September 23, 2020 12:28 AM

ਓਟਵਾ, 22 ਸਤੰਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਬਾਰੇ ਤਾਜ਼ਾ ਫੈਡਰਲ ਮਾਡਲਿੰਗ ਵਿੱਚ ਸਾਹਮਣੇ ਆਇਆ ਹੈ ਕਿ ਜਲਦ ਹੀ ਕੈਨੇਡਾ ਦੀ ਮਹਾਂਮਾਰੀ ਦਾ ਦਾਇਰਾ ਫੈਲਣ ਵਾਲਾ ਹੈ| ਇੱਕ ਕਿਆਫੇ ਅਨੁਸਾਰ ਜੇ ਕੈਨੇਡੀਅਨਾਂ ਨੇ ਮਹਾਂਮਾਰੀ ਦੇ ਸ਼ੁਰੂਆਤੀ ਮਹੀਨਿਆਂ ਵਾਂਗ ਸਿਹਤ ਸਬੰਧੀ ਅਹਿਤਿਆਤ ਤੋਂ ਕੰਮ ਨਾ ਲਿਆ ਤਾਂ 2 ਅਕਤੂਬਰ ਤੱਕ ਕੈਨੇਡਾ ਵਿੱਚ ਕੋਵਿਡ-19 ਦੇ 155,795 ਮਾਮਲੇ ਹੋਣਗੇ ਤੇ 9300 ਲੋਕਾਂ ਦੀ ਇਸ ਕਾਰਨ ਮੌਤ ਹੋ ਜਾਵੇਗੀ|
ਫੈਡਰਲ ਹੈਲਥ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਅਪਡੇਟ ਅਨੁਸਾਰ ਕਈ ਪ੍ਰੋਵਿੰਸਾਂ ਵਿੱਚ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ| ਇਸ ਨਾਲ ਕੈਨੇਡਾ ਵਿੱਚ ਸੈਕਿੰਡ ਵੇਵ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਵਧ ਗਈ ਹੈ| ਕੈਨੇਡਾ ਵਿੱਚ ਇਸ ਸਮੇਂ ਕੋਵਿਡ-19 ਦੇ 11,000 ਐਕਟਿਵ ਮਾਮਲੇ ਹਨ ਜਦਕਿ 126,230 ਮਰੀਜ਼ ਤਾਂ ਸਿਹਤਯਾਬ ਵੀ ਹੋ ਚੁੱਕੇ ਹਨ| ਹੁਣ ਤੱਕ 9200 ਕੈਨੇਡੀਅਨਜ਼ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ|
ਪੱਤਰਕਾਰਾਂ ਨੂੰ ਮੁਹੱਈਆ ਕਰਵਾਏ ਗਏ ਫੈਡਰਲ ਦਸਤਾਵੇਜ਼ਾਂ ਅਨੁਸਾਰ ਕੈਨੇਡਾ ਇਸ ਸਮੇਂ ਚੌਰਾਹੇ ਉੱਤੇ ਹੈ ਤੇ ਕਾਂਟੈਕਟ ਰੇਟ ਨੂੰ ਘੱਟ ਕਰਨ ਲਈ ਹਰ ਵਿਅਕਤੀ ਵਿਸੇæਸ਼ ਦੀ ਕੋਸ਼ਿਸ਼ ਹੀ ਸਾਡਾ ਰਾਹ ਤੈਅ ਕਰੇਗੀ| ਮੰਗਲਵਾਰ ਨੂੰ ਇੱਕ ਬ੍ਰੀਫਿੰਗ ਦੌਰਾਨ ਸਿਹਤ ਮੰਤਰੀ ਪੈਟੀ ਹਾਜਦੂ ਨੇ ਆਖਿਆ ਕਿ ਅੱਜ ਸਾਡੇ ਵੱਲੋਂ ਲਏ ਗਏ ਫੈਸਲਿਆਂ ਕਾਰਨ ਸਾਡਾ ਭਵਿੱਖ ਸਾਡੇ ਆਪਣੇ ਹੱਥ ਹੈ| ਸਾਨੂੰ ਇੱਕ ਦੂਜੇ ਨਾਲ ਮੁਲਾਕਾਤ ਤੋਂ ਇਨਕਾਰ ਕਰਨਾ ਚਾਹੀਦਾ ਹੈ, ਆਪਣੇ ਇੱਕਠਾਂ ਦਾ ਆਕਾਰ ਵੀ ਛੋਟਾ ਰੱਖਣਾ ਚਾਹੀਦਾ ਹੈ| ਗੈਰਜ਼ਰੂਰੀ ਤੌਰ ਉੱਤੇ ਸੋਸ਼ਲਾਈਜਿੰਗ ਨਹੀਂ ਕਰਨੀ ਚਾਹੀਦੀ|
ਇਸ ਦੌਰਾਨ ਚੀਫ ਪਬਲਿਕ ਹੈਲਥ ਆਫੀਸਰ ਡਾæ ਥੈਰੇਸਾ ਟੈਮ ਨੇ ਆਖਿਆ ਕਿ ਜੇ ਕੈਨੇਡਾ ਨੇ ਅੱਜ ਦੀ ਰਫਤਾਰ ਨਾਲ ਇੱਕ ਦੂਜੇ ਨਾਲ ਕਾਂਟੈਕਟ ਕਰਨਾ ਜਾਰੀ ਰੱਖਿਆ ਅਤੇ ਜੇ ਅਸੀਂ ਆਪਣਾ ਵਿਵਹਾਰ ਨਾ ਬਦਲਿਆ ਤਾਂ ਕੋਵਿਡ-19 ਹੋਰ ਤੇਜ਼ੀ ਨਾਲ ਫੈਲੇਗਾ| ਇਹ ਸਮਾਂ ਮਾਰਚ ਤੇ ਅਪਰੈਲ ਵਿੱਚ ਅਪਣਾਏ ਗਏ ਨਿਜੀ ਪ੍ਰੋਟੈਕਸ਼ਨ ਤੇ ਵੱਖ ਹੋਣ ਦੇ ਮਾਪਦੰਡ ਅਪਨਾਉਣ ਦਾ ਹੈ ਤਾਂ ਹੀ ਮਹਾਂਮਾਰੀ ਨੂੰ ਮੋੜਿਆ ਜਾ ਸਕਦਾ ਹੈ| ਉਨ੍ਹਾਂ ਆਖਿਆ ਕਿ ਬਹੁਤੇ ਕੈਨੇਡੀਅਨਾਂ ਦੀ ਵਾਇਰਸ ਪ੍ਰਤੀ ਇਮਿਊਨਿਟੀ ਨਹੀਂ ਹੈ| ਇਹ ਸਾਡੇ ਹੈਲਥ ਸਿਸਟਮ ਦੀ ਸਮਰੱਥਾ ਨੂੰ ਮਾਤ ਦੇ ਸਕਦਾ ਹੈ ਤੇ ਸਾਡੇ ਸਮਾਜਕ ਤੇ ਆਰਥਿਕ ਸਿਸਟਮ ਨੂੰ ਵੀ ਖੋਰਾ ਲਾ ਸਕਦਾ ਹੈ|  

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਕੈਨੇਡਾ ਲਈ ਹੋਵੇਗਾ ਅਹਿਮ : ਫਰੀਲੈਂਡ
ਬੀਸੀ ਬਾਰਡਰ ਉੱਤੇ ਨਸ਼ਿਆਂ ਨਾਲ ਭਰੇ ਪੰਜ ਬੈਗ ਮਿਲੇ, ਦੋ ਕਾਬੂ
ਕੋਵਿਡ-19 ਕਾਰਨ ਹੁਣ ਤੱਕ ਕੈਨੇਡਾ ਵਿੱਚ ਹੋਈਆਂ 10,000 ਮੌਤਾਂ
ਇਸ ਸਮੇਂ 70 ਫੀ ਸਦੀ ਕੈਨੇਡੀਅਨ ਗੁਜ਼ਰ ਰਹੇ ਹਨ ਵਿੱਤੀ ਤਣਾਅ 'ਚੋਂ : ਰਿਪੋਰਟ
ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ ਬੈਂਕ ਆਫ ਕੈਨੇਡਾ
ਕੋਵਿਡ-19 ਸਬੰਧੀ ਦਸਤਾਵੇਜ਼ ਮੁਹੱਈਆ ਕਰਾਵੇਗੀ ਫੈਡਰਲ ਸਰਕਾਰ : ਟਰੂਡੋ
ਕੋਵਿਡ-19 ਸਬੰਧੀ ਫੈਡਰਲ ਸਰਕਾਰ ਨੇ ਲਾਂਚ ਕੀਤੀ ਨਵੀਂ ਐਡ ਕੈਂਪੇਨ
ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਵਿੱਚੋਂ ਹਰੇਕ ਨੂੰ ਲਾਇਆ ਗਿਆ 1000 ਡਾਲਰ ਜੁਰਮਾਨਾ
ਮਹਾਂਮਾਰੀ ਸਬੰਧੀ ਕਾਰਗੁਜ਼ਾਰੀ ਬਾਰੇ ਲਿਬਰਲਾਂ ਨੂੰ ਕਰਨਾ ਹੋਵੇਗਾ ਜਾਂਚ ਦਾ ਸਾਹਮਣਾ
ਸਖ਼ਤ ਚੁਣੌਤੀਆਂ ਦੇ ਬਾਵਜੂਦ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਦਰਜ ਕਰਵਾਈ ਜਿੱਤ