Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਅੰਤਰਰਾਸ਼ਟਰੀ

ਕੈਨੇਡੀਅਨ ਆਟੋ ਵਰਕਰਜ਼ ਨੇ ਫੋਰਡ ਮੋਟਰ ਨਾਲ ਸਮਝੌਤਾ ਨੰਵਿਆਂਇਆ, ਹੜਤਾਲ ਦਾ ਖਤਰਾ ਟਲਿਆ

September 22, 2020 11:33 PM

ਡਿਟਰੌਇਟ, 22 ਸਤੰਬਰ (ਪੋਸਟ ਬਿਊਰੋ) : ਕੈਨੇਡੀਅਨ ਆਟੋ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੋਰਡ ਨਾਲ ਆਪਣੇ ਕਾਂਟਰੈਕਟ ਨੂੰ ਨੰਵਿਆਂ ਕੇ ਹੜਤਾਲ ਦਾ ਖਤਰਾ ਟਾਲ ਦਿੱਤਾ| ਇਸ ਕਾਂਟਰੈਕਟ ਨੂੰ ਨੰਵਿਆਉਣ ਲਈ ਡੈੱਡਲਾਈਨ ਸੋਮਵਾਰ ਰਾਤ ਤੱਕ ਹੀ ਸੀ|
ਯੂਨੀਫੌਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਸਵੇਰੇ ਨਿਊਜ਼ ਕਾਨਫਰੰਸ ਰੱਖੀ ਗਈ ਹੈ ਤੇ ਉਹ ਇਸ ਦੌਰਾਨ ਸਾਰੀ ਗੱਲਬਾਤ ਦਾ ਖੁਲਾਸਾ ਕਰਨਗੇ| ਯੂਨੀਅਨ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਸੋਮਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਬਾਰਗੇਨਿੰਗ ਕਮੇਟੀ ਸਹੀ ਕਾਂਟਰੈਕਟ ਕਰਨ ਲਈ ਸਾਰੀ ਰਾਤ ਗੱਲਬਾਤ ਵਾਸਤੇ ਤਿਆਰ ਸੀ| ਉਨ੍ਹਾਂ ਆਖਿਆ ਕਿ ਅਸੀਂ ਕਿਸੇ ਵੀ ਹਾਲ ਫੋਰਡ ਦੀਆਂ ਕੈਨੇਡੀਅਨ ਫੈਕਟਰੀਆਂ ਵਿੱਚ ਹੜਤਾਲ ਨਹੀਂ ਸੀ ਚਾਹੁੰਦੇ|
ਯੂਨੀਅਨ ਟੋਰਾਂਟੋ ਨੇੜੇ ਓਕਵਿੱਲ, ਓਨਟਾਰੀਓ ਸਥਿਤ ਫੋਰਡ ਅਸੈਂਬਲੀ ਪਲਾਂਟ ਲਈ ਤਿੰਨ ਸਾਲ ਦੇ ਕਾਂਟਰੈਕਟ ਵਿੱਚ ਪ੍ਰੋਡਕਟ ਸਬੰਧੀ ਵਚਨਬੱਧਤਾ ਚਾਹੁੰਦੀ ਸੀ| ਫੋਰਡ ਐੱਜ ਤੇ ਲਿੰਕਨ ਨੌਟਿਲਸ ਐਸਯੂਵੀਜ਼ ਦਾ ਉਤਪਾਦਨ 2023 ਵਿੱਚ ਇਸ ਪਲਾਂਟ ਵਿੱਚ ਬੰਦ ਹੋਣ ਵਾਲਾ ਹੈ| ਡਾਇਸ ਨੇ ਆਖਿਆ ਕਿ ਯੂਨੀਅਨ ਇਲੈਕਟ੍ਰਿਕ ਵ੍ਹੀਕਲ ਸਬੰਧੀ ਠੋਸ ਵਾਅਦਾ ਚਾਹੁੰਦੀ ਹੈ|
ਜ਼ਿਕਰਯੋਗ ਹੈ ਕਿ ਫੋਰਡ ਦੇ ਵਿੰਡਸਰ, ਓਨਟਾਰੀਓ ਵਿੱਚ ਦੋ ਇੰਜਣ ਪਲਾਂਟ ਵੀ ਹਨ| ਇਨ੍ਹਾਂ ਦੋਵਾਂ ਪਲਾਂਟਸ ਵਿੱਚ ਰਲਾ ਕੇ 5300 ਵਰਕਰਜ਼ ਕੰਮ ਕਰਦੇ ਹਨ| ਫੋਰਡ ਨਾਲ ਗੱਲਬਾਤ ਸਿਰੇ ਲੱਗਣ ਤੋਂ ਬਾਅਦ ਹੁਣ ਯੂਨੀਫੌਰ ਵੱਲੋਂ ਜਨਰਲ ਮੋਟਰਜ਼ ਤੇ ਫਿਏਟ ਕ੍ਰਾਈਸਲਰ ਨਾਲ ਵੀ ਗੱਲਬਾਤ ਸ਼ੁਰੂ ਕੀਤੀ ਜਾਵੇਗੀ|

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨਵਾਜ਼ ਸ਼ਰੀਫ ਦੇ ਖਿਲਾਫ ਬ੍ਰਿਟੇਨ ਵਿੱਚ ਨੋਟਿਸ ਛਪਵਾਉਣ ਉੱਤੇ ਕੋਰਟ ਨੇ ਰੋਕ ਲਾਈ
ਵਿਰੋਧੀ ਧਿਰ ਨੇ ਇਮਰਾਨ ਖਾਨ ਨੂੰ ਅਯੋਗ ਅਤੇ ਅਗਿਆਨੀ ਸ਼ਾਸਕ ਕਰਾਰ ਦਿੱਤਾ
ਪਾਕਿ ਦੇ ਸਾਬਕਾ ਫੌਜੀ ਅਫਸਰ ਨੇ ਮੰਨਿਆ: 1947 ਵਿੱਚ ਹਮਲਾ ਪਾਕਿ ਫੌਜ ਨੇ ਕੀਤਾ ਸੀ
ਕੈਨੇਡਾ ਲਈ ਆਪਣੇ ਦਰ ਬੰਦ ਕਰੇਗੀ ਯੂਰਪੀਅਨ ਯੂਨੀਅਨ
ਥਾਈਲੈਂਡ ਵਿੱਚ ਸਰਕਾਰ ਵਿਰੋਧੀ ਮੁਜ਼ਾਹਰੇ ਵਧਣ ਕਾਰਨ ਬੈਂਕਾਕ ਵਿੱਚ ਐਮਰਜੈਂਸੀ ਲਾਗੂ
ਫਰਾਂਸ ਵਿੱਚਟੀਚਰ ਦੇ ਕਤਲ ਪਿੱਛੋਂ ਮੁਸਲਮਾਨ ਜਥੇਬੰਦੀਆਂ ਦੇ ਅੱਡਿਆਂ ਉੱਤੇ ਛਾਪੇ
ਭਾਰਤੀ ਮੂਲ ਦੀ ਕੁੜੀ ਨੇ ਕੋਵਿਡ-19 ਦਾ ਸੰਭਾਵਤ ਇਲਾਜ ਲੱਭ ਕੇ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ
ਅਲਾਸਕਾ ਵਿੱਚ ਆਇਆ ਜ਼ਬਰਦਸਤ ਭੂਚਾਲ, ਸੁਨਾਮੀ ਦਾ ਖਤਰਾ ਟਲਿਆ
ਬ੍ਰਿਟੇਨ ਵਿੱਚਆਪਣੀ ਰੱਖਿਆ ਲਈ ਤਿੰਨ ਕਤਲ ਵਾਲਾ ਪੰਜਾਬੀ ਰਿਹਾਅ
ਆਨਲਾਈਨ ਕਲਾਸ ਵਿੱਚ ਬੱਚੀ ਦੀ ਦਾਦੀ ਨੂੰ ਦੌਰਾ ਪਿਆ, ਟੀਚਰ ਨੇ ਜਾਨ ਬਚਾਈ