Welcome to Canadian Punjabi Post
Follow us on

25

October 2020
ਭਾਰਤ

ਕੋਰੋਨਾ ਦੇ ਕਾਰਨ ਹਵਾਬਾਜ਼ੀ ਦੀ ਆਮਦਨ ਪਹਿਲੀ ਤਿਮਾਹੀ 'ਚ 86 ਫੀਸਦੀ ਘਟੀ

September 21, 2020 11:52 PM

ਨਵੀਂ ਦਿੱਲੀ, 21 ਸਤੰਬਰ (ਪੋਸਟ ਬਿਊਰੋ)- ਕੋਰੋਨਾ ਮਹਾਮਾਰੀ ਦੇ ਦੌਰ 'ਚ ਹਵਾਬਾਜ਼ੀ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਅਤੇ ਹਜ਼ਾਰਾਂ ਲੋਕਾਂ ਦੀ ਨੌਕਰੀ ਖੁੱਸ ਗਈ ਹੈ। ਪਾਰਲੀਮੈਂਟ 'ਚ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਇਸ ਸਾਲ ਭਾਰਤੀ ਵਾਹਕਾਂ ਦਾ ਮਾਲੀਆ ਕਰੀਬ 86 ਫੀਸਦੀ ਘੱਟ ਗਿਆ ਹੈ। ਮਾਹਿਰਾਂ ਦੀ ਰਾਏ 'ਚ ਰੈਗੂਲੇਟਰੀ ਮੁਸ਼ਕਲਾਂ ਕਾਰਨ ਕੰਪਨੀਆਂ ਮੰਦੀ ਦੇ ਇਸ ਦੌਰ 'ਚ ਪੂਰੀ ਸਮਰੱਥਾ ਦੇ ਨਾਲ ਕੰਮ ਨਹੀਂ ਕਰ ਸਕੀਆਂ ਹਨ ਅਤੇ ਇਸ ਵਿੱਚ ਅਜੇ ਵੀ ਕੋਈ ਮੋੜਾ ਨਹੀਂ ਪੈ ਰਿਹਾ।
ਹਵਾਬਾਜ਼ੀ ਸੇਵਾਵਾਂ ਨਾਲ ਜੁੜੇ ਕੈਪਟਨ ਅਰਵਿੰਦ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਕਾਲ 'ਚ ਪੂਰੀ ਦੁਨੀਆ ਲਾਕ ਡਾਊਨ ਨਾਲ ਪ੍ਰਭਾਵਿਤ ਰਹੀ ਹੈ, ਪਰ ਭਾਰਤ 'ਚ ਇਸ ਦਾ ਜ਼ਿਆਦਾ ਹੀ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁਸਾਫਰਾਂ ਦੀ ਉਡਾਣ ਦੇ ਬਦਲ ਬੰਦ ਹੋ ਗਏ ਤਾਂ ਦੌਰਾਨ ਦੁਨੀਆ ਦੇ ਕਈ ਦੇਸ਼ਾਂ 'ਚ ਕੰਪਨੀਆਂ ਨੂੰ ਮਾਲ ਢੁਆਈ ਦੀ ਖੁੱਲ੍ਹ ਦਿੱਤੀ ਗਈ ਸੀ, ਜਿਸ ਨਾਲ ਨਾ ਸਿਰਫ ਉਦਯੋਗ ਦੀ ਕਮਾਈ ਦੇ ਨਵੇਂ ਸਾਧਨ ਬਣੇ, ਸਗੋਂ ਰੋਜ਼ਗਾਰ ਦਾ ਸੰਕਟ ਵੀ ਨਹੀਂ ਮਹਿਸੂਸ ਹੋਇਆ। ਉਨ੍ਹਾਂ ਕੋਰੀਅਨ ਏਅਰ ਲਾਈਨਜ਼ ਦੀ ਮਿਸਾਲ ਦੇ ਕੇ ਦੱਸਿਆ ਕਿ ਕੋਰੋਨਾ ਕਾਲ 'ਚ ਵੀ ਕੰਪਨੀ ਨੇ ਲਾਭ ਦਰਜ ਕੀਤਾ ਹੈ ਪਰ ਭਾਰਤ 'ਚ ਕੰਮ ਕਰਦੀਆਂ ਕੰਪਨੀਆਂ ਨੂੰ ਕਾਰੋਬਾਰ ਲਈ ਬਣਾਏ ਨਿਯਮ ਕਾਨੂੰਨਾਂ ਕਾਰਨ ਇਹ ਇਜਾਜ਼ਤ ਮਿਲਣ 'ਚ ਕਾਫੀ ਦੇਰ ਹੋ ਗਈ। ਇਹੀ ਵਜ੍ਹਾ ਹੈ ਕਿ ਇੰਡਸਟਰੀ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ।
ਪਿਛਲੇ ਸਾਲ ਅਪ੍ਰੈਲ ਤੋਂ ਜੂਨ ਤਿਮਾਹੀ ਦੌਰਾਨ ਉਦਯੋਗ ਦਾ ਮਾਲੀਆ 25,517 ਕਰੋੜ ਰੁਪਏ ਸੀ, ਜੋ ਇਸ ਸਾਲ ਦੀ ਪਹਿਲੀ ਤਿਮਾਹੀ 'ਚ 3651 ਕਰੋੜ ਰੁਪਏ ਰਹਿ ਗਿਆ। ਏਅਰਪੋਰਟ ਆਪ੍ਰੇਸ਼ਨਜ਼ ਨਾਲ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਹਿਲੀ ਤਿਮਾਹੀ 'ਚ 894 ਕਰੋੜ ਰੁਪਏ ਰਹਿ ਗਿਆ ਹੈ। ਏਅਰ ਇੰਡੀਆ ਦੀ ਕੁੱਲ ਕਮਾਈ ਕਰੀਬ 80 ਫੀਸਦੀ ਘੱਟ ਕੇ 1531 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਕਮਾਈ ਘਟਣ ਦਾ ਨੁਕਸਾਨ ਇੰਡਸਟਰੀ 'ਚ ਨੌਕਰੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹਵਾਬਾਜ਼ੀ ਖੇਤਰ 'ਚ ਤੇਜ਼ੀ ਨਾਲ ਬੇਰੋਜ਼ਗਾਰੀ ਵਧੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
18 ਮਹੀਨੇ ਤੋਂ ਲਾਪਤਾ ਟੈਕਨੀਸ਼ਨ ਦਾ ਪਿੰਜਰ ਉਸੇ ਦੇ ਘਰ ਵਿੱਚੋਂ ਨਿਕਲਿਆ
ਜੰਮੂ-ਕਸ਼ਮੀਰ ਰਾਜ ਦਾ ਝੰਡਾ ਨਾ ਮਿਲਣ ਤੱਕ ਕੋਈ ਹੋਰ ਝੰਡਾ ਵੀ ਨਹੀਂ ਚੁਕਾਂਗੇ: ਮਹਿਬੂਬਾ
ਸੁਖਬੀਰ ਬਾਦਲ ਨੂੰ ਪੰਥ ਤੋਂ ਛੇਕਣ ਦਾ ਹੋਕਾ ਦੇਣ ਵਾਲੀ ਬੀਬੀ ਨੇ ਬਾਦਲ ਦਲ ਦਾ ਪੱਲਾ ਫੜ੍ਹਿਆ
ਦਿੱਲੀ ਦੰਗਾ ਕੇਸ ਵਿੱਚ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ਰੱਦ
ਜੁਲਾਈ-ਸਤੰਬਰ ਵਿੱਚ ਭਾਰਤ ਵਿੱਚ 5 ਕਰੋੜ ਸਮਾਰਟ ਫੋਨ ਵਿਕੇ
ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਉੱਤੇ ਭਾਰਤ ਆਉਣ ਦੀ ਰੋਕ ਖਤਮ
ਫਾਰੂਕ ਅਬਦੁੱਲਾ ਦੇ ਜਨਮ ਦਿਨ ਮੌਕੇ ਈ ਡੀ ਵੱਲੋਂ ਪੰਜ ਘੰਟੇ ਦੀ ਪੁੱਛ-ਗਿੱਛ
ਸਟੈਨ ਸਵਾਮੀ ਦੇ ਹੱਕ ਵਿੱਚ ਵਿਰੋਧੀ ਧਿਰਾਂ ਨਿੱਤਰੀਆਂ
ਭਾਜਪਾ ਨੇਤਾ ਸ਼ਾਂਤਾ ਕੁਮਾਰ ਨੇ ਕਿਹਾ: ਮੇਰੀ ਪਾਰਟੀ ਦੇ ਲੋਕਾਂ ਨੇ ਹੀ ਮੇਰੇ ਉੱਤੇ ਕੇਸ ਕਰਵਾਇਐ
ਕੋਰੋਨਾ ਵੈਕਸੀਨ ਦਾ ਵੱਡਾ ਹਿੱਸਾ ਭਾਰਤ ਵਿੱਚ ਤਿਆਰ ਹੋਵੇਗਾ