Welcome to Canadian Punjabi Post
Follow us on

25

October 2020
ਟੋਰਾਂਟੋ/ਜੀਟੀਏ

ਮੈਲਵਰਨ ਵਿੱਚ ਚੱਲੀ ਗੋਲੀ, ਇੱਕ ਹਲਾਕ

September 21, 2020 09:05 PM

ਟੋਰਾਂਟੋ: 21 ਸਤੰਬਰ (ਪੋਸਟ ਬਿਊਰੋ) ਼ ਟੋਰਾਂਟੋ ਦੇ ਮੈਲਵਰਨ ਇਲਾਕੇ ਵਿੱਚ ਕੱਲ੍ਹ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੈ਼ਪਰਡ ਐਵਨਿਊ ਈਸਟ ਤੇ ਮੌਰਨਿੰਗਸਾਈਡ ਡਰਾਈਵ ਇਲਾਕੇ ਵਿੱਚ ਸ਼ਾਮੀਂ 6਼06 ਵਜੇ ਉਨ੍ਹਾਂ ਨੂੰ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਰਿਸਪਾਂਡਿੰਗ ਆਫੀਸਰਜ਼ ਨੂੰ ਹੀ 29 ਸਾਲਾ ਵਿਅਕਤੀ ਬਿਨਾਂ ਸਾਹ ਸਤ ਦੇ ਮਿਲਿਆ। ਪੈਰਾਮੈਡਿਕਸ ਵਢਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮੌਕੇ ਤੋਂ ਗੋਲੀਆਂ ਦੇ ਖੋਲ ਵੀ ਮਿਲੇ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਾਂਲੋਂ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ