ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਨੇ ਫਿਲਮ ‘ਹਰਾਮੀ’ ਦਾ ਪਹਿਲਾ ਲੁਕ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਬਿਲਕੁਲ ਨਵੇਂ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਤਸਵੀਰ ਵਿੱਚ ਇਮਰਾਨ ਲੰਮੇ ਵਾਲ, ਵਧੀ ਹੋਈ ਦਾੜ੍ਹੀ, ਅੱਖਾਂ 'ਤੇ ਚਸ਼ਮਾਂ ਗਲੇ ਵਿੱਚ ਸੋਨੇ ਦੀ ਚੇਨ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ‘‘ਹਰਾਮੀ ਫਸਟ ਲੁਕ।”
ਇਮਰਾਨ ਦਾ ਨਵਾਂ ਲੁਕ ਦੇਖ ਕੇ ਉਸ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਅਭਿਨੇਤਾ ਸਿਧਾਂਤ ਕਪੂਰ ਨੇ ਲਿਖਿਆ, ‘‘ਲਵ ਇਟ ਇੰਮੀ।” ‘ਹਰਾਮੀ’ ਸ਼ਾਮ ਮਦੀਰਾਜ ਦਾ ਲਿਖਿਆ ਤੇ ਨਿਰਦੇਸ਼ਤ ਇੱਕ ਇੰਡੋ-ਅਮਰੀਕਨ ਪ੍ਰੋਡਕਸ਼ਨ ਹੈ। ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2020 ਵਿੱਚ ਨਿਊ ਹੀਰੋਇਜ਼ਮ ਦਾ ਹਿੱਸਾ ਬਣਨ ਦੇ ਲਈ ਵੀ ਚੁਣਿਆ ਗਿਆ ਹੈ। ਇਮਰਾਨ ਨੇ ਕਿਹਾ, ‘‘ਮੈਨੂੰ ਸ਼ਾਮ ਦੀ ਸਕ੍ਰਿਪਟ ਕਾਫੀ ਪਸੰਦ ਆਈ। ਉਨ੍ਹਾਂ ਨੇ ਬਰੀਕੀ ਨਾਲ ਇਸ ਦੀ ਡਿਟੇਲਸ ਦਿੱਤੀ ਸੀ।”