Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਕੰਵਰ ਧੰਜਲ ਆਰ ਬੀ ਸੀ ਦੇ ਟੌਪ 25 ਕੈਨੇਡੀਅਨ ਇਮੀਗ੍ਰੈਂਟ ਐਵਾਰਡ ਨਾਲ ਸਨਮਾਨਿਤ

September 21, 2020 07:24 AM

ਟੋਰਾਂਟੋ, 20 ਸਤੰਬਰ (ਪੋਸਟ ਬਿਊਰੋ) : 2007 ਵਿੱਚ ਕੈਨੇਡਾ ਆ ਕੇ 2008 ਵਿੱਚ ਆਪਣੀ ਕੰਪਨੀ ਜਸਟ ਇੰਸਟਰੂਮੈਂਟ ਕਾਇਮ ਕਰਨ ਵਾਲੇ ਕੰਵਰ ਧੰਜਲ ਅੱਜ ਇੱਕ ਸਫਲ ਕਾਰੋਬਾਰੀ ਹਨ। ਉਹ ਕੈਨੇਡਾ ਵਿੱਚ ਇੰਟਰੂਮੈੱਟੇਸ਼ਨ ਦੇ ਖੇਤਰ ਵਿੱਚ ਅੱਜ ਸਫਲਤਾਪੂਬਕ ਆਪਣੀ ਕੰਪਨੀ ਚਲਾ ਰਹੇ ਹਨ।

ਕਾਰੋਬਾਰੀ ਤੇ ਭਾਰਤ ਤੋੱ ਆਏ ਤਜਰਬੇਕਾਰ ਟੈਕਨੋਕਰੈਟ ਧੰਜਲ ਨੂੰ ਇੰਡਸਟਰੀਅਲ ਇੰਸਟਰੂਮੈੱਟੇਸ਼ਨ ਤੇ ਆਟੋਮੇਸ਼ਨ ਦੇ ਖੇਤਰ ਵਿੱਚ ਕਾਫੀ ਤਜਰਬਾ ਹੈ ਤੇ ਉਹ ਇਸ ਖੇਤਰ ਵਿੱਚ ਸੇਲਜ਼, ਰਿਪੇਅਰ, ਪ੍ਰੋਸੈੱਸ ਕੰਟਰੋਲ ਇੰਸਟਰੂਮੈੱਟੇਸ਼ਨ ਲਈ ਕੈਲੀਬ੍ਰੇਸ਼ਨ ਤੇ ਆਟੋਮੇਸ਼ਨ ਸੌਲਿਊਸ਼ਨ ਮੁਹੱਈਆ ਕਰਵਾਉੱਦੇ ਹਨ। ਧੰਜਲ 2009 ਤੋੱ ਇੰਡੋ ਕੈਨੇਡੀਅਨ ਚੇੱਬਰ ਆਫ ਕਾਮਰਸ, ਟੋਰਾਂਟੋ ਦੇ ਲਾਈਫ ਮੈੱਬਰ ਰਹੇ ਹਨ। 2017-18 ਵਿੱਚ ਉਹ ਇਸ ਦੇ ਪ੍ਰੈਜ਼ੀਡੈੱਟ ਬਣੇ, 2016-2018 ਤੱਕ ਟਰੇਡ ਐੱਡ ਕਾਮਰਸ ਦੇ ਡਾਇਰੈਕਟਰ ਰਹੇ ਤੇ 2017 ਵਿੱਚ ਐਸ ਐਮ ਈ ਤੇ ਟਰੇਡ ਦੇ ਡਾਇਰੈਕਟਰ ਰਹੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋੱ ਕੀਤੇ ਗਏ ਭਾਰਤ ਦੇ ਦੌਰੇ ਦੌਰਾਨ ਧੰਜਲ ਨੇ ਬਿਜ਼ਨਸ ਡੈਲੀਗੇਸ਼ਨ ਦੀ ਅਗਵਾਈ ਵੀ ਕੀਤੀ।

2018 ਤੋੱ ਅੱਜ ਤੱਕ ਧੰਜਲ ਬਰੈੱਪਟਨ ਬੋਰਡ ਆਫ ਟਰੇਡ ਦੀ ਟਰੇਡ ਐੱਡ ਇਨਵੈਸਟਮੈੱਟ ਕਮੇਟੀ ਦੇ ਚੇਅਰ ਰਹੇ। 2018 ਵਿੱਚ ਉਹ ਇਕਨੌਮਿਕ ਮਾਸਟਰ ਪਲੈਨ ਕਮੇਟੀ ਦੇ ਮੈੱਬਰ ਰਹੇ। ਪਿਛਲੇ ਦੋ ਸਾਲਾਂ ਤੋੱ ਬਰੈੱਪਟਨ ਦੇ ਰੋਟਰੀ ਕਲੱਬ ਦੇ ਮੈੱਬਰ ਹਨ। ਪਿਛਲੇ 12 ਸਾਲਾਂ ਤੋੱ ਫਰੀ ਮੇਸਨਰੀ ਦੇ ਮੈੱਬਰ ਹਨ। 2016-17 ਤੋੱ ਪੀਲ, ਬਰੈੱਪਟਨ ਦੀ ਬਿੱਗ ਬਰਦਰਜ਼ ਬਿੱਗ ਸਿਸਟਰਜ਼ ਦੀ ਫੰਡ ਰੇਜਿੰਗ ਕਮੇਟੀ ਦੇ ਐਗਜੈ਼ਕਟਿਵ ਮੈੱਬਰ ਹਨ।

2014 ਵਿੱਚ ਧੰਜਲ ਨੂੰ ਕਲਰਜ਼ ਆਫ ਇੰਡੀਆ ਵੱਲੋੱ ਫੇਸ ਆਫ ਇੰਡੀਆ ਐਵਾਰਡ ਨਾਲ ਨਿਵਾਜਿਆ ਗਿਆ। 2015 ਵਿੱਚ ਸਪਿਰਿਟ ਆਫ ਇਨੋਵੇਸ਼ਨ ਕੈਟੇਗਰੀ ਵਿੱਚ ਐਵਾਰਡ ਲਈ ਬੀਬੀਓਟੀ ਵਿੱਚ ਨਾਮਜਦ ਕੀਤੇ ਗਏ। 2017 ਵਿੱਚ ਬੀਬੀਓਟੀ ਵੱਲੋੱ ਉਨ੍ਹਾਂ ਨੂੰ ਇਨਾਗਰਲ ਚੇਅਰਜ਼ ਐਵਾਰਡ ਦਿੱਤਾ ਗਿਆ। 2018 ਵਿੱਚ ਮਾਈ ਇੰਡੀਆ ਇਨ ਕੈਨੇਡਾ ਐਸੋਸਿਏਸ਼ਨ ਵੱਲੋੱ ਰੈਕੋਗਨਿਸ਼ਨ ਐਵਾਰਡ ਦਿੱਤਾ ਗਿਆ। 2019 ਵਿੱਚ ਟਰੇਡ ਪ੍ਰਮੋਸ਼ਨ ਕਾਉੱਸਲ ਆਫ ਇੰਡੀਆ ਵੱਲੋੱ ਰੈਕੋਗਨਿਸ਼ਨ ਐਵਾਰਡ ਦਿੱਤਾ ਗਿਆ। 2019 ਵਿੱਚ ਐਕਸੀਲੈੱਟ ਸਰਵਿਸਿਜ਼ ਲਈ ਕੋਟਲਰ ਐਵਾਰਡ, 2019 ਵਿੱਚ ਆਈ ਐਮ ਈ ਸੀ, ਕੈਨੇਡਾ ਵੱਲੋੱ ਇਨਫਲੂਐੱਸ਼ਲ ਟੈਕਨੋਕਰੈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 2019 ਵਿੱਚ ਜਿਊਲਜ਼ ਆਫ ਪੰਜਾਬ ਵਿੱਚ ਉੱਘੇ 75 ਪੰਜਾਬੀਆਂ ਵਿੱਚੋੱ ਇੱਕ ਧੰਜਲ ਵੀ ਸਨ, 2020 ਵਿੱਚ ਧੰਜਲ ਨੂੰ ਲਾਹੌਰ ਚੇੱਬਰ ਆਫ ਕਾਮਰਸ ਇਨ ਪਾਕਿਸਤਾਨ ਵੱਲੋੱ ਮਾਨਤਾ ਦਿੱਤੀ ਗਈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ