Welcome to Canadian Punjabi Post
Follow us on

25

October 2020
ਭਾਰਤ

ਮੋਦੀ ਸਰਕਾਰ ਦਾ ਖੇਤੀ ਬਿੱਲ ਲੋਕ ਸਭਾ ਪਿੱਛੋਂ ਰਾਜਸਭਾ ਤੋਂ ਵੀ ਹੰਗਾਮੇ ਦੌਰਾਨ ਪਾਸ

September 21, 2020 07:24 AM

ਨਵੀਂ ਦਿੱਲੀ, 20 ਸਤੰਬਰ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਅੱਜ ਖੇਤੀਬਾੜੀ ਸੁਧਾਰ ਬਿੱਲ ਦੇ ਮਾਮਲੇ ਵਿੱਚਵੱਡੀ ਜਿੱਤ ਹਾਸਲ ਕੀਤੀ ਅਤੇ ਲੋਕ ਸਭਾ ਵੱਲੋਂ ਪਾਸ ਕਰਵਾਇਆ ਜਾ ਚੁੱਕਾ ਖੇਤੀ ਬਿੱਲ ਰਾਜ ਸਭਾ ਵਿੱਚ ਵੀ ਪਾਸ ਕਰਵਾ ਲਿਆ ਹੈ। ਇਸ ਦੌਰਾਨ ਵਿਰੋਧੀ ਧਿਰਾਂ ਨੇ ਭਾਰੀ ਹੰਗਾਮਾ ਕੀਤਾ ਹੈ। ਕੇਂਦਰ ਸਰਕਾਰ ਦੁਆਰਾ ਰਾਜ ਸਭਾ ਵਿੱਚ ਪੇਸ਼ ਕੀਤੇ ਤਿੰਨ ਬਿੱਲਾਂ, ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕ ਅਤੇ ਸਰਲਤਾ) ਬਿਲ 2020, ਕਿਸਾਨੀ (ਸ਼ਕਤੀਕਰਨ ਅਤੇ ਸੁਰੱਖਿਆ) ਬਿੱਲ ਅਤੇ ਕੀਮਤਾਂ ਦੀ ਅਸ਼ੋਰੈਂਸ ਅਤੇ ਖੇਤੀਬਾੜੀ ਸੇਵਾਵਾਂ ਬਿੱਲ 2020 ਵਿੱਚੋਂ ਕਿਸਾਨ ਉਤਪਾਦਨ ਵਪਾਰ ਤੇ ਵਣਜ ਬਿੱਲ ਅੱਜ ਆਵਾਜ਼ ਦੀ ਵੋਟ ਨਾਲ ਪਾਸ ਹੋ ਗਿਆ ਹੈ। ਵਿਰੋਧੀ ਧਿਰ ਦੀ ਇਸ ਬਿੱਲ ਬਾਰੇ ਅਗਲੇ ਦਿਨ ਹੋਰ ਵਿਚਾਰ ਕਰਨ ਦੀ ਮੰਗ ਰੱਦ ਕਰ ਦਿੱਤੀ ਗਈ ਸੀ।
ਵਰਨਣ ਯੋਗ ਹੈ ਕਿ ਕੇਂਦਰ ਸਰਕਾਰ ਲਈ ਇਸ ਬਿੱਲ ਨੂੰ ਪਾਸ ਕਰਵਾਉਣਾ ਓਦੋਂ ਇੱਕ ਚੁਣੌਤੀ ਬਣ ਗਿਆ ਸੀ, ਜਦੋਂ ਭਾਜਪਾ ਦੇ ਐੱਨਡੀਏ ਗੱਠਜੋੜ ਦੇ ਸਭ ਤੋਂ ਪੁਰਾਣੇ ਸਹਿਯੋਗੀ ਅਕਾਲੀ ਦਲ ਦੇ ਵਿਰੋਧ ਕਾਰਨ ਸਰਕਾਰ ਨੂੰ ਇਸ ਬਿੱਲ ਦੇ ਲਈ ਹਾਊਸ ਦੇ ਅੰਦਰ ਅਤੇ ਬਾਹਰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਅੱਜ ਇਹ ਬਿੱਲ ਪਾਸ ਕਰਨ ਵੇਲੇਤ੍ਰਿਣਮੂਲ ਕਾਂਗਰਸ ਦੇ ਮੈਂਬਰ ਡੇਰੇਕ ਓ ਬ੍ਰਾਇਨ ਨੇ ਇਸ ਨੂੰ ਲੋਕਤੰਤਰ ਦਾ ਕਤਲ ਤੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਨੂੰ ਕਾਲਾ ਕਾਨੂੰਨ ਕਿਹਾ।ਸੁਰਜੇਵਾਲਾ ਨੇ ਕਿਹਾ: ‘ਬਾਹੂਬਲੀਮੋਦੀ ਸਰਕਾਰ ਨੇ ਜ਼ਬਰਦਸਤੀ ਕਿਸਾਨ ਬਿੱਲ ਪਾਸ ਕਰਵਾ ਦਿੱਤਾ ਹੈ ਤਾਂਇਸ ਤੋਂ ਵੱਧ ਕਾਲਾ ਹੋਰ ਕੁਝ ਨਹੀਂ ਹੋ ਸਕਦਾ। ਦੇਸ਼ ਦਾ ਕਿਸਾਨ ਮੋਦੀ ਸਰਕਾਰ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ।’
ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਕਾਰਨਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੈੱਲ ਵਿੱਚ ਪਹੁੰਚ ਗਏ। ਕਾਂਗਰਸ ਦੇ ਪਾਰਲੀਮੈਂਟਰੀ ਗਰੁੱਪ ਦੇ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ, ‘ਰਾਜ ਸਭਾ ਦਾ ਸਮਾਂ ਨਾ ਵਧਾਓ, ਮੰਤਰੀ ਦਾ ਜਵਾਬ ਕੱਲ੍ਹ ਹੋਣਾ ਚਾਹੀਦਾ ਹੈ, ਕਿਉਂਕਿ ਬਹੁਤੇ ਲੋਕ ਇਹ ਹੀ ਚਾਹੁੰਦੇ ਹਨ।’ ਰਾਜ ਸਭਾ ਦਾ ਸਮਾਂ ਦੁਪਹਿਰ 1 ਵਜੇ ਤੱਕ ਸੀ ਅਤੇ ਸਰਕਾਰ ਚਾਹੁੰਦੀ ਸੀ ਕਿ ਇਹ ਬਿੱਲ ਅੱਜ ਹੀ ਪਾਸ ਕੀਤਾ ਜਾਵੇ। ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਨਰਿੰਦਰ ਸਿੰਘ ਤੋਮਰ ਜਦੋਂ ਜਵਾਬ ਦੇ ਰਹੇ ਸਨ ਤਾਂਵਿਰੋਧ ਕਰਨ ਵਾਲੇ ਮੈਂਬਰਾਂ ਨੇ ਚੇਅਰਪਰਸਨ ਦੀ ਸੀਟ ਦੇ ਸਾਹਮਣੇ ਲੱਗਾ ਮਾਈਕ ਤੋੜ ਦਿੱਤਾ।
ਅੱਜ ਮੋਦੀ ਸਰਕਾਰ ਦੇ ਖਿਲਾਫ ਸ਼ਿਵ ਸੈਨਾ ਵੀ ਤਿੱਖੇ ਰੂਪ ਵਿੱਚ ਦਿਖਾਈ ਦਿੱਤੀ। ਸਿ਼ਵ ਸੈਨਾ ਨੇਤਾ ਸੰਜੇ ਰਾਉਤ ਨੇ ਖੇਤੀ ਬਿੱਲ `ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਬਿੱਲ ਬਾਰੇ ਅਫਵਾਹ ਫੈਲਾਈ ਗਈ ਹੈ। ਇਸ ਬਾਰੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਕਿਸੇ ਅਫਵਾਹ ਉਤੇ ਕੋਈ ਮੰਤਰੀ (ਹਰਸਿਮਰਤ ਕੌਰ ਬਾਦਲ) ਖੁਦ ਮੰਤਰੀ ਮੰਡਲ ਤੋਂ ਅਸਤੀਫਾ ਦੇ ਗਈ ਹੈ।
ਦੂਸਰੇ ਪਾਸੇ ਖੇਤੀਬਾੜੀ ਬਿੱਲ ਪਾਸ ਹੋਣਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਕਿਸਾਨਾਂ ਲਈ ਇੰਨਾ ਕੁਝ ਕਦੇ ਨਹੀਂ ਕੀਤਾ, ਜਿੰਨਾ ਉਨ੍ਹਾਂ ਦੀ ਅਗਵਾਈ ਵਾਲੀ ਐਨਡੀਏ ਗੱਠਜੋੜ ਦੀ ਇਸ ਸਰਕਾਰ ਨੇ ਪਿਛਲੇ ਛੇ ਸਾਲਾਂ ਦੌਰਾਨ ਕਰ ਦਿੱਤਾ ਹੈ। ਉਨ੍ਹਾ ਕਿਹਾ: ਮੇਰੀ ਸਰਕਾਰ ਘੱਟੋ-ਘੱਟ ਖਰੀਦ ਕੀਮਤ (ਐਮਐਸਪੀ) ਨੂੰ ਅੱਜ ਵਾਂਗ ਕਾਇਮ ਰੱਖਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦੀ ਸਰਕਾਰੀ ਖਰੀਦ ਰਾਹੀਂ ਕਿਸਾਨਾਂ ਨੂੰ ਵਾਜਬ ਭਾਅ ਦਿੱਤੇ ਜਾਣਲਈ ਵੀ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਹੋਰ ਪ੍ਰਚਾਰ ਵਿੱਚ ਨਹੀਂ ਆਉਣਾ ਚਾਹੀਦਾ।

Have something to say? Post your comment
ਹੋਰ ਭਾਰਤ ਖ਼ਬਰਾਂ
18 ਮਹੀਨੇ ਤੋਂ ਲਾਪਤਾ ਟੈਕਨੀਸ਼ਨ ਦਾ ਪਿੰਜਰ ਉਸੇ ਦੇ ਘਰ ਵਿੱਚੋਂ ਨਿਕਲਿਆ
ਜੰਮੂ-ਕਸ਼ਮੀਰ ਰਾਜ ਦਾ ਝੰਡਾ ਨਾ ਮਿਲਣ ਤੱਕ ਕੋਈ ਹੋਰ ਝੰਡਾ ਵੀ ਨਹੀਂ ਚੁਕਾਂਗੇ: ਮਹਿਬੂਬਾ
ਸੁਖਬੀਰ ਬਾਦਲ ਨੂੰ ਪੰਥ ਤੋਂ ਛੇਕਣ ਦਾ ਹੋਕਾ ਦੇਣ ਵਾਲੀ ਬੀਬੀ ਨੇ ਬਾਦਲ ਦਲ ਦਾ ਪੱਲਾ ਫੜ੍ਹਿਆ
ਦਿੱਲੀ ਦੰਗਾ ਕੇਸ ਵਿੱਚ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ਰੱਦ
ਜੁਲਾਈ-ਸਤੰਬਰ ਵਿੱਚ ਭਾਰਤ ਵਿੱਚ 5 ਕਰੋੜ ਸਮਾਰਟ ਫੋਨ ਵਿਕੇ
ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਉੱਤੇ ਭਾਰਤ ਆਉਣ ਦੀ ਰੋਕ ਖਤਮ
ਫਾਰੂਕ ਅਬਦੁੱਲਾ ਦੇ ਜਨਮ ਦਿਨ ਮੌਕੇ ਈ ਡੀ ਵੱਲੋਂ ਪੰਜ ਘੰਟੇ ਦੀ ਪੁੱਛ-ਗਿੱਛ
ਸਟੈਨ ਸਵਾਮੀ ਦੇ ਹੱਕ ਵਿੱਚ ਵਿਰੋਧੀ ਧਿਰਾਂ ਨਿੱਤਰੀਆਂ
ਭਾਜਪਾ ਨੇਤਾ ਸ਼ਾਂਤਾ ਕੁਮਾਰ ਨੇ ਕਿਹਾ: ਮੇਰੀ ਪਾਰਟੀ ਦੇ ਲੋਕਾਂ ਨੇ ਹੀ ਮੇਰੇ ਉੱਤੇ ਕੇਸ ਕਰਵਾਇਐ
ਕੋਰੋਨਾ ਵੈਕਸੀਨ ਦਾ ਵੱਡਾ ਹਿੱਸਾ ਭਾਰਤ ਵਿੱਚ ਤਿਆਰ ਹੋਵੇਗਾ