Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਟੋਰਾਂਟੋ ਅਤੇ ਵੈਨਕੂਵਰ ਵਿੱਚ ਅਗਸਤ ਮਹੀਨੇ ਘਰਾਂ ਦੀਆਂ ਕੀਮਤਾਂ ਵਿੱਚ ਆਇਆ ਉਛਾਲ

September 21, 2020 06:29 AM

ਟੋਰਾਂਟੋ,20 ਸਤੰਬਰ(ਪੋਸਟ ਬਿਊਰੋ): ਟੋਰਾਂਟੋ ਇਲਾਕੇ ਵਿੱਚ ਘਰਾਂ ਦੀ ਮੰਗ ਵਿੱਚ ਆਈ ਉਛਾਲ ਕਾਰਨ ਅਗਸਤ ਮਹੀਨੇ ਘਰਾਂ ਦੀ ਵਿੱਕਰੀ ਤੇ ਕੀਮਤਾਂ ਵਿੱਚ ਰਿਕਾਰਡਤੋੜ ਵਾਧਾ ਦਰਜ ਕੀਤਾ ਗਿਆ। ਇਸ ਤੋਂ ਮਹਿਸੂਸ ਹੋ ਰਿਹਾ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਹਾਊਸਿੰਗ ਮਾਰਕਿਟ ਨਿਕਲਣ ਦੀ ਕਾਮਯਾਬ ਕੋਸਿਸ ਕਰ ਰਹੀ ਹੈ।
ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਗਸਤ ਵਿੱਚ ਐਮ ਐਲ ਐਸ ਸਿਸਟਮ ਦੇ ਅੰਕੜਿਆਂ ਮੁਤਾਬਕ 10,775 ਘਰਾਂ ਦੀ ਵਿੱਕਰੀ ਹੋਈ, ਜੋ ਕਿ ਇੱਕ ਸਾਲ ਪਹਿਲਾਂ ਵਿਕੇ 7,682 ਘਰਾਂ ਨਾਲੋਂ 40 ਫੀ ਸਦੀ ਵੱਧ ਹੈ। ਡਿਟੈਚਡ ਘਰਾਂ ਦੀ ਵਿੱਕਰੀ ਵਿੱਚ 50.6 ਫੀ ਸਦੀ ਤੇ ਸੈਮੀ ਡਿਟੈਚਡ ਘਰਾਂ ਦੀ ਵਿੱਕਰੀ ਵਿੱਚ 66.8 ਫੀ ਸਦੀ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਕੌਂਡੋ ਦੀ ਸੇਲ ਮੱਠੀ ਰਹੀ, ਇਸ ਵਿੱਚ 10.9 ਫੀ ਸਦੀ ਵਾਧਾ ਹੀ ਦਰਜ ਕੀਤਾ ਗਿਆ।ਇਸ ਰੀਜਨ ਵਿੱਚ ਵਿਕੇ ਘਰਾਂ ਦੀ ਔਸਤ ਕੀਮਤ 951,404 ਡਾਲਰ ਦਰਜ ਕੀਤੀ ਗਈ ਜੋ ਕਿ ਇੱਕ ਸਾਲ ਪਹਿਲਾਂ ਘਰਾਂ ਦੀ ਕੀਮਤ 792,134 ਡਾਲਰ ਦੇ ਮੁਕਾਬਲੇ 20 ਫੀ ਸਦੀ ਵੱਧ ਰਹੀ।
ਇਸ ਦੌਰਾਨ ਮੈਟਰੋ ਵੈਨਕੂਵਰ ਵਿੱਚ ਘਰਾਂ ਦੀ ਵਿੱਕਰੀ ਅਗਸਤ ਵਿੱਚ 3,047 ਤੱਕ ਪਹੁੰਚ ਗਈ। ਦ ਰੀਅਲ ਅਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਵਿਕੇ ਘਰਾਂ ਦੀ ਗਿਣਤੀ ਪਿਛਲੇ 10 ਸਾਲਾਂ ਵਿੱਚ ਅਗਸਤ ਮਹੀਨੇ ਵਿਕੇ ਔਸਤ ਘਰਾਂ ਦੀ ਗਿਣਤੀ (20 ਫੀ ਸਦੀ) ਤੋਂ ਵੱਧ ਰਹੀ। ਹਾਲਾਂਕਿ ਜੁਲਾਈ ਵਿੱਚ ਵਿਕੇ 3128 ਘਰਾਂ ਦੇ ਮੁਕਾਬਲੇ ਅਗਸਤ ਵਿੱਚ ਵਿਕੇ ਘਰਾਂ ਦੀ ਗਿਣਤੀ ਥੋੜ੍ਹੀ ਜਿਹੀ ਘੱਟ ਰਹੀ।ਘਰਾਂ ਦੀਆਂ ਕੀਮਤਾਂ ਇਸ ਸਾਲ ਅਗਸਤ ਵਿੱਚ ਸਾਲ 2019 ਵਿੱਚ ਇਸੇ ਅਰਸੇ ਦੇ ਮੁਕਾਬਲੇ 5.3 ਫੀ ਸਦੀ ਵੱਧ ਰਹੀਆਂ ਤੇ ਜੁਲਾਈ ਦੇ ਮੁਕਾਬਲੇ 0.7 ਫੀ ਸਦੀ ਵੱਧ ਰਹੀਆਂ। ਬੋਰਡ ਦੀ ਚੇਅਰ ਕੌਲੈੱਟ ਗਰਬਰ ਦਾ ਕਹਿਣਾ ਹੈ ਕਿ ਇਨ੍ਹਾਂ ਕੀਮਤਾਂ ਵਿੱਚ ਆਏ ਉਛਾਲ ਦਾ ਕਾਰਨ ਉਹ ਲੋਕ ਹਨ ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਕਾਰਨ ਬਸੰਤ ਵਿੱਚ ਘਰ ਖਰੀਦਣ ਦੀਆਂ ਆਪਣੀਆਂ ਯੋਜਨਾਵਾਂ ਨੂੰ ਟਾਲ ਦਿੱਤਾ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ