Welcome to Canadian Punjabi Post
Follow us on

28

March 2024
 
ਪੰਜਾਬ

ਸਾਈਬਰ ਠੱਗੀਆਂ ਕਰਨ ਵਾਲੇ ਦੋ ਅੰਤਰ ਰਾਜੀ ਗੈਂਗ ਬੇਨਕਾਬ

September 21, 2020 02:29 AM

ਚੰਡੀਗੜ੍ਹ, 20 ਸਤੰਬਰ (ਪੋਸਟ ਬਿਊਰੋ)- ਪੰਜਾਬ ਪੁਲਸ ਨੇ ਇੱਕ ਸਾਂਝੀ ਮੁਹਿੰਮ ਦੇ ਤਹਿਤ ਅੰਤਰ ਰਾਜੀ ਸਾਈਬਰ ਘੋਟਾਲੇ ਕਰਨ ਵਾਲੇ ਦੋ ਗੈਂਗਾਂ ਦਾ ਪਰਦਾ ਫਾਸ਼ ਕਰ ਕੇ ਛੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਬੈਂਕ ਅਧਿਕਾਰੀ ਬਣ ਕੇ ਖਾਤਾ ਧਾਰਕਾਂ ਨੂੰ ਲੱਖਾਂ ਦਾ ਚੂਨਾ ਲਾਇਆ ਸੀ। ਪੁਲਸ ਨੇ ਉਨ੍ਹਾਂ ਕੋਲੋਂ 8.85 ਲੱਖ ਰੁਪਏ ਨਕਦ, 11 ਮੋਬਾਈਲ ਫੋਨ, 9 ਹੈਂਡਸੈੱਟ ਅਤੇ 100 ਸਿਮ ਕਾਰਡ ਬਰਾਮਦ ਕੀਤੇ ਹਨ।
ਇਸ ਸੰਬੰਧ ਵਿੱਚ ਪੰਜਾਬ ਪੁਲਸ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਿੱਚ 4 ਮੈਂਬਰਾਂ ਵਾਲਾ ਇੱਕ ਗੈਂਗ ਦਿੱਲੀ ਅਤੇ ਦੋ ਮੈਂਬਰਾਂ ਵਾਲਾ ਦੂਜਾ ਗੈਂਗ ਬਿਹਾਰ ਦੇ ਜਾਮਤਾਰਾ ਤੋਂ ਕੰਮ ਕਰ ਰਿਹਾ ਸੀ। ਇਹ ਗਿਰੋਹ ਆਨ-ਲਾਈਨ ਘਪਲੇ ਲਈ ਮਾਹਰ ਸਨ ਤੇ ਲੁਧਿਆਣਾ ਵਿੱਚ ਸਰਗਰਮ ਸਨ। ਇਨ੍ਹਾਂ ਘਪਲੇਬਾਜ਼ਾਂ ਦੀ ਗ੍ਰਿਫਤਾਰੀ ਨਾਲ ਚਾਰ ਕੇਸ ਹੱਲ ਕਰ ਲਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੀ ਇਹ ਕਾਰਵਾਈ ਡੀ ਐਸ ਪੀ (ਡੀ) ਮੋਹਿਤ ਅਗਰਵਾਲ ਦੀ ਅਗਵਾਈ `ਚ ਐਸ ਐਸ ਪੀ ਸੰਗਰੂਰ ਸੰਦੀਪ ਗਰਗ ਦੀ ਨਿਗਰਾਨੀ ਵਾਲੇ ਸਾਈਬਰ ਸੈਲ ਤੇ ਸੀ ਆਈ ਏ ਦੀ ਸਾਂਝੀ ਟੀਮ ਨੇ ਕੀਤੀ ਹੈ। ਇਸ ਬਾਰੇ ਡੀ ਜੀ ਪੀ ਨੇ ਦੱਸਿਆ ਕਿ ਪੱਛਮੀ ਦਿੱਲੀ ਦੇ ਚਾਣਕਿਆ ਪਲੇਸ ਦਾ ਵਾਸੀ ਮੁਹੰਮਦ ਫਰੀਦ ਦਿੱਲੀ ਗੈਂਗ ਦਾ ਸਰਗਨਾ ਸੀ, ਜੋ ਪੰਖਾ ਰੋਡ ਇਲਾਕੇ ਵਿੱਚ ਪਲੈਟੀਨਾਮ ਵੈਂਕੇਸ਼ਨਸ ਪ੍ਰਾਈਵੇਟ ਲਿਮਟਿਡ ਨਾਂਅ ਦਾ ਕਾਲ ਸੈਂਟਰ ਚਲਾ ਰਿਹਾ ਸੀ। ਛਾਪੇਮਾਰੀ ਦੌਰਾਨ ਉਸ ਕੋਲੋਂ 1,20,000 ਰੁਪਏ ਨਕਦ, ਸੱਤ ਮੋਬਾਈਲ ਫੋਨ, 9 ਹੈਂਡਸੈੱਟ ਅਤੇ ਨੱਬੇ ਸਿਮ ਕਾਰਡ ਬਰਾਮਦ ਹੋਏ ਹਨ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਆਪਣੇ ਆਪ ਨੂੰ ਬੈਂਕ ਅਧਿਕਾਰੀ ਵਜੋਂ ਪੇਸ਼ ਕਰਦੇ ਤੇ ਐਚ ਡੀ ਐਫ ਸੀ ਬੈਂਕ ਦੇ ਖਾਤਾ ਧਾਰਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਕੋਵਿਡ ਸੰਕਟ ਕਾਰਨ ਲੋਕਾਂ ਨੂੰ ਡੈਬਿਟ, ਕ੍ਰੈਡਿਟ ਕਾਰਡ ਖਤਮ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਲੈਂਦੇ ਸਨ। ਉਨ੍ਹਾਂ ਦੇ ਮੋਬਾਈਲ ਫੋਨਾਂ `ਤੇ ਭੇਜੇ ਆਪਣੇ ਕਾਰਡ ਦੇ ਬਿਓਰੇ ਦਾ ਓ ਟੀ ਪੀ ਪੁੱਛਣ ਤੋਂ ਬਾਅਦ ਇਹ ਲੋਕ ਬਿਨਾਂ ਡਰ ਦੇ ਪੀੜਤਾਂ ਦੇ ਖਾਤੇ `ਚੋਂ ਪੈਸੇ ਉਨ੍ਹਾਂ ਦੇ ਫਰਜ਼ੀ ਪੇ ਟੀ ਐਮ ਖਾਤਿਆਂ ਵਿੱਚ ਟਰਾਂਸਫਰ ਕਰਦੇ ਸਨ।
ਫਰੀਦ ਤੋਂ ਇਲਾਵਾ ਉਸ ਦੇ ਸਾਥੀ ਸੰਜੇ ਕਸ਼ਯਪ ਉਰਫ ਦਾਦਾ, ਮੁਕੇਸ਼ ਅਤੇ ਉਪੇਂਦਰ ਕੁਮਾਰ ਸਿੰਘ ਸਾਰੇ ਪੱਛਮੀ ਦਿੱਲੀ ਦੇ ਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਰੁੱਧ ਥਾਣਾ-1 ਸੰਗਰੂਰ `ਚ ਵੱਖ-ਵੱਖ ਧਾਰਾਵਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਮਤਾਰਾ ਗੈਂਗ ਦੇ ਦੋ ਮੈਂਬਰਾਂ, ਨੂਰ ਅਲੀ ਪਵਨ ਕੁਮਾਰ ਨੂੰ ਮੰਡੀ ਗੋਬਿੰਦਗੜ੍ਹ ਤੇ ਬਸਤੀ ਜੋਧੇਵਾਲ ਲੁਧਿਆਣਾ `ਚ ਨਾਮਜ਼ਦ ਕੀਤਾ ਗਿਆ ਹੈ। ਇਹ ਜੋੜੀ ਆਪਣੇ ਕੇ ਵਾਈ ਸੀ ਬਿਓਰੋ ਨੂੰ ਸਰਟੀਫਾਈ ਕਰਨ ਦੇ ਬਹਾਨੇ ਲੋਕਾਂ ਨੂੰ ਬੈਂਕ ਅਧਿਕਾਰੀ ਬਣ ਕੇ ਠੱਗਦੀ ਸੀ। ਇਹ ਆਪਣੇ ਸ਼ਿਕਾਰਾਂ ਕੋਲੋਂ ਬੈਂਕਿੰਗ ਜਾਣਕਾਰੀ ਅਤੇ ਓ ਟੀ ਪੀ ਪੁੱਛ ਕੇ ਉਨ੍ਹਾਂ ਨੂੰ ‘ਕਿਉ ਐਸ ਟੀਮ ਵਿਊਅਰ` ਐਪ ਡਾਊਨਲੋਡ ਕਰਨ ਅਤੇ ਥੋੜ੍ਹੀ ਦੇਰ ਆਪਣਾ ਮੋਬਾਈਲ ਬੰਦ ਰੱਖਣ ਨੂੰ ਕਹਿੰਦੇ ਸਨ। ਇਸ ਦੌਰਾਨ ਉਹ ਪੀੜਤ ਲੋਕਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਕੇ ਸੁਗਲ ਦਮਾਨੀ ਯੂਟੀਲਿਟੀ ਸਰਵਿਸਿਜ਼ ਦੇ ਖਾਤੇ ਵਿੱਚ ਪਾ ਦਿੰਦੇ ਸਨ, ਜਿਸ ਤੋਂ ਬਾਅਦ ਉਹ ਨੂਰ ਅਲੀ ਦੇ ਮੋਬਕਿਵਿਕ ਵਾਲੇਟ `ਚ ਭੇਜ ਦਿੰਦੇ ਸਨ। ਬਾਅਦ ਵਿੱਚ ਇਹ ਪੈਸਾ ਪਵਨ ਕੁਮਾਰ ਦੇ ਮੋਬੀਕਵਿਕਿ ਵਾਲੇਟ `ਚ ਪੁਚਾ ਦਿਤਾ ਜਾਂਦਾ ਸੀ। ਪਵਨ, ਜੋ ਬਾਲੀ ਟੈਲੀਕਾਮ ਦੇ ਨਾਂਅ ਅਧੀਨ ਮੋਬਾਈਲ ਫੋਨ ਰੀਚਾਰਜ ਕਰਨ ਦਾ ਕਾਰੋਬਾਰ ਚਲਾਉਂਦਾ ਸੀ, ਧੋਖੇ ਨਾਲ ਕੀਤੀ ਇਸ ਕਮਾਈ ਨਾਲ ਆਪਣੇ ਗਾਹਕਾਂ ਦੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਆਪਣੇ ਈ-ਵਾਲੇਟ ਰਾਹੀਂ ਕਰਦਾ ਸੀ ਤੇ ਬਿੱਲ ਵਿੱਚ ਛੋਟ ਦਾ ਲਾਲਚ ਦੇ ਕੇ ਉਹ ਗਾਹਕਾਂ ਤੋਂ ਨਕਦ ਪੈਸੇ ਲੈਂਦਾ ਸੀ। ਪੁਲਸ ਨੇ ਉਨ੍ਹਾਂ ਤੋਂ 7,65,000 ਨਕਦ, ਦੋ ਮੋਬਾਈਲ ਫੋਨ ਤੇ 10 ਸਿਮ ਕਾਰਡ ਫੜੇ ਹਨ। ਇਸ ਜੋੜੀ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਥਾਣਾ ਸਦਰ ਧੂਰੀ `ਚ ਕੇਸ ਦਰਜ ਕੀਤਾ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ