Welcome to Canadian Punjabi Post
Follow us on

25

October 2020
ਭਾਰਤ

ਏਅਰ ਇੰਡੀਆ ਦੀ ਫੂਕ ਨਿਕਲੀ: ਮੁਲਾਜ਼ਮਾਂ ਦਾ ਟੀ ਡੀ ਐਸ ਅਤੇ ਪੀ ਐਫ ਦਾ ਪੈਸਾ ਉਡੀਕ ਕੇ ਥੱਕੇ

September 21, 2020 02:26 AM

ਨਵੀਂ ਦਿੱਲੀ, 20 ਸਤੰਬਰ (ਪੋਸਟ ਬਿਊਰੋ)- ਵਿੱਤੀ ਸੰਕਟ ਨਾਲ ਜੂਝ ਰਹੀ ਭਾਰਤ ਦੀ ਸਰਕਾਰੀ ਜਹਾਜ਼ਰਾਨੀ ਕੰਪਨੀ ਏਅਰ ਇੰਡੀਆ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਉਸ ਕੋਲ ਟੀ ਡੀ ਐਸ ਅਤੇ ਕਰਮਚਾਰੀਆਂ ਦਾ ਪ੍ਰਾਵੀਡੈਂਟ ਫੰਡ (ਈ ਪੀ ਐਫ) ਜਮਾਂ ਕਰਾਉਣ ਲਈ ਵੀ ਪੈਸਾ ਨਹੀਂ।
ਜਾਣਕਾਰ ਸੂਤਰਾਂ ਮੁਤਾਬਕ ਏਅਰ ਇੰਡੀਆ ਨੇ ਟੀ ਡੀ ਐਸ ਅਤੇ ਪੀ ਐਫ ਦੇ ਭੁਗਤਾਨ `ਚ ਉਲੰਘਣਾ ਕੀਤੀ ਹੈ। ਸਰਕਾਰ ਏਅਰ ਇੰਡੀਆ ਨੂੰ ਵੇਚਣ ਲਈ ਜ਼ੋਰ ਲਗਾ ਰਹੀ ਹੈ, ਪਰ ਹਾਲੇ ਤੱਕ ਉਸ ਨੂੰ ਸਫਲਤਾ ਨਹੀਂ ਮਿਲੀ। ਏਅਰ ਇੰਡੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਟੀ ਡੀ ਐਸ ਦੇ ਭੁਗਤਾਨ `ਚ ਡਿਫਾਲਟ ਕੀਤਾ ਹੈ, ਪਰ ਪੀ ਐਫ ਬਾਰੇ ਕੰਪਨੀ ਨੇ ਕੁਝ ਨਹੀਂ ਕਿਹਾ। ਇੱਕ ਈ-ਮੇਲ ਦੇ ਜਵਾਬ ਵਿੱਚ ਕੰਪਨੀ ਨੇ ਕਿਹਾ ਕਿ ਏਅਰ ਇੰਡੀਆ ਟੀ ਡੀ ਐਸ ਪਹਿਲਾਂ ਹੀ ਜਮ੍ਹਾਂ ਕਰ ਚੁੱਕੀ ਹੈ ਅਤੇ ਫਾਰਮ 16 ਦੇ ਡਿਸਟ੍ਰੀਬਿੂਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ, ਪਰ ਸਰਕਾਰੀ ਅਧਿਕਾਰੀਆਂ ਦਾ ਕੁਝ ਹੋਰ ਕਹਿਣਾ ਹੈ । ਇੱਕ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਨੇ ਇਸ ਸਾਲ ਜਨਵਰੀ ਤੋਂ ਟੀ ਡੀ ਐਸ ਅਤੇ ਪੀ ਐਫ ਦਾ ਭੁਗਤਾਨ ਨਹੀਂ ਕੀਤਾ। ਮਾਰਚ ਅੰਤ ਤੱਕ ਕੰਪਨੀ `ਤੇ ਟੀ ਡੀ ਐਸ ਦਾ 26 ਕਰੋੜ ਰੁਪਏ ਬਕਾਇਆ ਹੈ। ਪੀ ਐਫ ਦਾ ਬਕਾਇਆ ਵੀ ਕਰੋੜਾਂ `ਚ ਹੈ।
ਪੀ ਐਫ ਦੇ ਮੁੱਦੇ `ਤੇ ਵਾਰ-ਵਾਰ ਰਿਮਾਈਂਡਰ ਭੇਜਣ `ਤੇ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਇਸ ਬਾਰੇ ਕੋਈ ਹੋਰ ਟਿੱਪਣੀ ਨਹੀਂ ਕਰਨਾ ਚਾਹੁੰਦੀ। ਏਅਰ ਇੰਡੀਆ ਦੇ ਪੀ ਐਫ ਅਤੇ ਟੀ ਡੀ ਐਸ ਨਾ ਦੇਣ ਨਾਲ ਕੰਮ ਕਰ ਰਹੇ ਅਤੇ ਸਾਬਕਾ ਕਰਮਚਾਰੀ ਪ੍ਰਭਾਵਤ ਹੋ ਰਹੇ ਹਨ। ਸਾਬਕਾ ਕਰਮਚਾਰੀਆਂ ਨੂੰ ਇਸ ਦੀ ਉਡੀਕ ਹੈ। ਇਸ ਤੋਂ ਪਹਿਲਾਂ 12 ਜੁਲਾਈ ਨੂੰ ਖਬਰ ਆਈ ਸੀ ਕਿ ਹਵਾਬਾਜ਼ੀ ਮਨਿਸਟਰੀ ਨੇ ਏਅਰ ਇੰਡੀਆ ਨੂੰ ਹੋਰ ਇਕਵਿਟੀ ਸਪੋਰਟ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਨਾਲ ਕੰਪਨੀ ਦੀ ਸਥਿਤੀ ਵਿਗੜ ਹੋ ਗਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
18 ਮਹੀਨੇ ਤੋਂ ਲਾਪਤਾ ਟੈਕਨੀਸ਼ਨ ਦਾ ਪਿੰਜਰ ਉਸੇ ਦੇ ਘਰ ਵਿੱਚੋਂ ਨਿਕਲਿਆ
ਜੰਮੂ-ਕਸ਼ਮੀਰ ਰਾਜ ਦਾ ਝੰਡਾ ਨਾ ਮਿਲਣ ਤੱਕ ਕੋਈ ਹੋਰ ਝੰਡਾ ਵੀ ਨਹੀਂ ਚੁਕਾਂਗੇ: ਮਹਿਬੂਬਾ
ਸੁਖਬੀਰ ਬਾਦਲ ਨੂੰ ਪੰਥ ਤੋਂ ਛੇਕਣ ਦਾ ਹੋਕਾ ਦੇਣ ਵਾਲੀ ਬੀਬੀ ਨੇ ਬਾਦਲ ਦਲ ਦਾ ਪੱਲਾ ਫੜ੍ਹਿਆ
ਦਿੱਲੀ ਦੰਗਾ ਕੇਸ ਵਿੱਚ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ਰੱਦ
ਜੁਲਾਈ-ਸਤੰਬਰ ਵਿੱਚ ਭਾਰਤ ਵਿੱਚ 5 ਕਰੋੜ ਸਮਾਰਟ ਫੋਨ ਵਿਕੇ
ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਉੱਤੇ ਭਾਰਤ ਆਉਣ ਦੀ ਰੋਕ ਖਤਮ
ਫਾਰੂਕ ਅਬਦੁੱਲਾ ਦੇ ਜਨਮ ਦਿਨ ਮੌਕੇ ਈ ਡੀ ਵੱਲੋਂ ਪੰਜ ਘੰਟੇ ਦੀ ਪੁੱਛ-ਗਿੱਛ
ਸਟੈਨ ਸਵਾਮੀ ਦੇ ਹੱਕ ਵਿੱਚ ਵਿਰੋਧੀ ਧਿਰਾਂ ਨਿੱਤਰੀਆਂ
ਭਾਜਪਾ ਨੇਤਾ ਸ਼ਾਂਤਾ ਕੁਮਾਰ ਨੇ ਕਿਹਾ: ਮੇਰੀ ਪਾਰਟੀ ਦੇ ਲੋਕਾਂ ਨੇ ਹੀ ਮੇਰੇ ਉੱਤੇ ਕੇਸ ਕਰਵਾਇਐ
ਕੋਰੋਨਾ ਵੈਕਸੀਨ ਦਾ ਵੱਡਾ ਹਿੱਸਾ ਭਾਰਤ ਵਿੱਚ ਤਿਆਰ ਹੋਵੇਗਾ