Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਅੰਤਰਰਾਸ਼ਟਰੀ

ਅਮਰੀਕੀ ਚੋਣਾਂ ਵਿੱਚ ਕੈਲੀਫੋਰਨੀਆ ਦੇ ਪੰਜਾਬੀ ਸਿਆਸਤਦਾਨ ਵੀ ਨਿਤਰੇ

September 21, 2020 02:19 AM

ਸਾਨ ਫਰਾਂਸਿਸਕੋ, 20 ਸਤੰਬਰ (ਪੋਸਟ ਬਿਊਰੋ)- ਇਸ ਤਿੰਨ ਨਵੰਬਰ ਨੂੰ ਹੋ ਰਹੀਆਂ ਅਮਰੀਕੀ ਚੋਣਾਂ ਵਿੱਚ ਇਸ ਵਾਰ ਪੰਜਾਬੀ ਲੋਕ ਵੱਡੀ ਗਿਣਤੀ ਵਿੱਚ ਦਿਲਚਸਪੀ ਹੀ ਨਹੀਂ ਲੈ ਰਹੇ, ਸਗੋਂ ਸਰਗਰਮੀ ਨਾਲ ਉਮੀਦਵਾਰਾਂ ਵਜੋਂ ਚੋਣ ਮੈਦਾਨ ਵਿੱਚ ਵੀ ਉਤਰੇ ਹੋਏ ਹਨ। ਇਸ ਵਾਰ ਦਿਲਚਸਪ ਗੱਲ ਇਹ ਵੀ ਹੈ ਕਿ ਕੈਲੀਫੋਰਨੀਆ ਦੇ ਸ਼ਹਿਰ ਲੈਥਰੋਪ ਤੋਂ ਪੰਜਵੀਂ ਵਾਰ ਮੇਅਰ ਬਣਨ ਵਾਲੇ ਨਵਾਂ ਸ਼ਹਿਰ ਦੇ ਪਿੰਡ ਲੰਗੇਰੀ ਦੇ ਸੋਨੀ ਧਾਲੀਵਾਲ ਲਗਾਤਾਰ ਦੂਸਰੀ ਵਾਰ ਬਿਨਾਂ ਮੁਕਾਬਲਾ ਮੇਅਰ ਬਣਨ ਵਾਲੇ ਹਨ। ਮਿਲਵਰਤਨ ਪੱਖੋਂ ਤੇ ਆਪਣੀ ਕਾਰਜਸ਼ੈਲੀ ਕਰ ਕੇ ਸੋਨੀ ਧਾਲੀਵਾਲ ਦਾ ਚੰਗਾ ਅਸਰ ਰਸੂਖ ਹੈ। ਯੂਨੀਅਨ ਸਿਟੀ ਦੇ ਮੌਜੂਦਾ ਵਾਈਸ ਮੇਅਰ ਗੈਰੀ ਸਿੰਘ ਫਿਰ ਚੋਣ ਮੈਦਾਨ ਵਿੱਚ ਹਨ ਅਤੇ ਤੀਜੀ ਵਾਰ ਕੌਂਸਲ ਮੈਨ ਬਣ ਸਕਦੇ ਹਨ। ਜਲੰਧਰ ਦੇ ਸ਼ਹਿਰ ਗੁਰਾਇਆ ਨੇੜੇ ਪਿੰਡ ਬੜਾ ਪਿੰਡ ਦੇ ਇੰਜੀਨੀਅਰ ਨਰਿੰਦਰ ਸਿੰਘ ਉਰਫ ਨਿੱਕ ਸਹੋਤਾ ਸੈਲਮਾ ਯੂਨੀਫਾਈਡ ਸਕੂਲ ਬੋਰਡ ਤੋਂ ਪਹਿਲੀ ਵਾਰ ਇਸ ਚੋਣ ਮੈਦਾਨ ਵਿਚ ਹਨ। ਇਨ੍ਹਾਂ ਦੇ ਪਿਤਾ ਅਤੇ ਅਮਰੀਕਾ ਦੇ ਸਫਲ ਕਿਸਾਨ ਨਿਰਮਲ ਸਿੰਘ ਸਹੋਤਾ ਦਾ ਸੈਲਮਾ ਤੇ ਫਰਿਜ਼ਨੋ ਦਾ ਇਲਾਕੇ ਵਿੱਚ ਚੰਗਾ ਅਸਰ ਰਸੂਖ ਹੈ।
ਪੱਤਰਕਾਰੀ ਨਾਲ ਲੰਬੇ ਅਰਸੇ ਤੋਂ ਜੁੜੇ ਮਹਿੰਦਰ ਸਿੰਘ ਕੰਡਾ ਸੀਰੀਸ ਸ਼ਹਿਰ ਦੇ ਸਿਟੀ ਕੌਂਸਲ ਵਜੋਂ ਡਿਸਟ੍ਰਿਕ ਤਿੰਨ ਤੋਂ ਚੋਣ ਮੈਦਾਨ ਵਿੱਚ ਹਨ। ਅੰਮ੍ਰਿਤਸਰ ਦੇ ਬਿਕਰਮਜੀਤ ਸਿੰਘ ਵਿੱਕ ਬਾਜਵਾ ਸਿਲੀਕਾਨ ਵੈਲੀ ਦੇ ਪ੍ਰਮੁੱਖ ਸ਼ਹਿਰ ਫਰੀਮਾਂਟ ਤੋਂ ਮੇਅਰ ਵਜੋਂ ਚੋਣ ਮੈਦਾਨ ਵਿੱਚ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਕਾਫੀ ਸਰਗਰਮੀ ਨਾਲ ਆਪਣੀ ਚੋਣ ਮੁਹਿੰਮ ਚਲਾਉਣ ਲੱਗੇ ਹੋਏ ਹਨ। ਵਿਕ ਬਾਜਵਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਹਨ। ਮਾਹਿਲਪੁਰ ਨੇੜਲੇ ਪਿੰਡ ਨੰਗਲ ਦੇ ਯੂਬਾ ਸਿਟੀ ਦੇ ਜ਼ਿਮੀਂਦਾਰ ਤੇ ਨੇਤਾ ਦੀਦਾਰ ਸਿੰਘ ਬੈਂਸ ਦੇ ਸਪੁੱਤਰ ਕਰਮ ਬੈਂਸ ਯੂਬਾ ਸਿਟੀ ਦੇ ਡਿਸਟ੍ਰਿਕਟ ਚਾਰ ਤੋਂ ਸੁਪਰਵਾਈਜ਼ਰ ਵਜੋਂ ਚੋਣ ਮੈਦਾਨ ਵਿੱਚ ਹਨ। ਇਹ ਪਰਵਾਰ ਲੰਬੇ ਅਰਸੇ ਤੋਂ ਸਿੱਖ ਸਿਆਸਤ ਵਿੱਚ ਹੈ, ਇਸ ਕਰ ਕੇ ਬੈਂਸ ਦੀ ਚੋਣ ਮੁਹਿੰਮ ਨੂੰ ਚੰਗਾ ਹੁਲਾਰਾ ਮਿਲ ਸਕਦਾ ਹੈ। ਇਸ ਵਾਰ ਅਮਰੀਕੀ ਚੋਣ ਮੈਦਾਨ ਵਿੱਚ ਪੰਜਾਬਣਾਂ ਵੀ ਖੁਦ ਉਮੀਦਵਾਰ ਵਜੋਂ ਉਤਸ਼ਾਹ ਨਾਲ ਚੋਣ ਸਰਗਰਮੀਆਂ ਤੇਜ਼ ਕਰ ਰਹੀਆਂ ਹਨ। ਪੰਜਾਬੀ ਭਾਈਚਾਰੇ ਨੂੰ ਉਤਸ਼ਾਹ ਜਨਕ ਹੁੰਗਾਰਾ ਮਿਲ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਅਮਰੀਕਨ ਸਿਆਸਤ ਵੱਲ ਪ੍ਰੇਰਿਤ ਹੋ ਸਕਦੀ ਹੈ। ਯੂਨੀਅਨ ਸਿਟੀ ਦੇ ਵਾਈਸ ਮੇਅਰ ਗੈਰੀ ਸਿੰਘ ਨੇ ਇੱਕ ਮੁਲਾਕਾਤ ਵਿੱਚ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਅਮਰੀਕੀ ਸਿਆਸਤ ਵੱਲ ਪ੍ਰੇਰਿਤ ਹੋ ਰਿਹਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ ਵਿੱਚਆਪਣੀ ਰੱਖਿਆ ਲਈ ਤਿੰਨ ਕਤਲ ਵਾਲਾ ਪੰਜਾਬੀ ਰਿਹਾਅ
ਆਨਲਾਈਨ ਕਲਾਸ ਵਿੱਚ ਬੱਚੀ ਦੀ ਦਾਦੀ ਨੂੰ ਦੌਰਾ ਪਿਆ, ਟੀਚਰ ਨੇ ਜਾਨ ਬਚਾਈ
ਸਿਡਨੀ ਦੇ ਨਵੇਂ ਕੌਮਾਂਤਰੀ ਹਵਾਈ ਅੱਡੇ ਵਾਸਤੇ ਜ਼ਮੀਨੀ ਸੌਦੇ ਦੀ ਜਾਂਚ ਸ਼ੁਰੂ
ਪਾਬੰਦੀ ਲੱਗਣ ਕਾਰਨ ਭਾਰਤ ਤੋਂ ਮਗਰੋਂ ਟਿਕਟੌਕ ਨੇ ਪਾਕਿਸਤਾਨ ਵੀ ਛੱਡਿਆ
ਇਮਰਾਨ ਖਾਨ ਨੇ ਕਿਹਾ: ਫੌਜੀ ਰਾਸ਼ਟਰਪਤੀ ਜਿ਼ਆ ਉਲ ਹੱਕ ਦੇ ਬੂਟ ਸਾਫ ਕਰ ਕੇ ਨਵਾਜ਼ ਸ਼ਰੀਫ ਲੀਡਰ ਬਣਿਆ ਸੀ
ਟੀਚਰ ਦਾ ਸਿਰ ਧੜ ਨਾਲੋਂ ਅੱਡ ਕਰਨ ਵਾਲੇ ਮਸ਼ਕੂਕ ਨੂੰ ਪੁਲਿਸ ਨੇ ਮਾਰ ਮੁਕਾਇਆ
ਬੱਲੇ-ਬੱਲੇ : ਪੰਜਾਬੀ-ਆਇਰਿਸ਼ ਵਿਅਕਤੀ ਦਾ ਧਰਤੀ ਦੇ ਘੇਰੇ ਬਰਾਬਰ ਚੱਲਣ ਦਾ ਦਾਅਵਾ
ਅਮਰੀਕਾ ਦੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਗੂਗਲ ਵੱਲੋਂ ਚੀਨ ਦੇ 3000 ਯੂ ਟਿਊਬ ਚੈਨਲ ਬੰਦ
ਪੈਗੰਬਰ ਦਾ ਸਕੈੱਚ ਵਿਖਾਉਣ ਉੱਤੇ ਇਕ ਵਿਦਿਆਰਥੀ ਦੇ ਬਾਪ ਨੇ ਟੀਚਰ ਦਾ ਸਿਰ ਵੱਢਿਆ
ਯੂ ਕੇ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਵਪਾਰਕ ਗੱਲਬਾਤ ਟੁੱਟੀ