ਓਟਵਾ, 18 ਸਤੰਬਰ (ਪੋਸਟ ਬਿਊਰੋ) : ਕੈਨੇਡਾ-ਯੂਐਸ ਸਰਹੱਦ 21 ਅਕਤੂਬਰ ਤੱਕ ਗੈਰ ਜ਼ਰੂਰੀ ਆਵਾਜਾਈ ਲਈ ਬੰਦ ਰਹੇਗੀ| ਇਹ ਐਲਾਨ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਸੁæੱਕਰਵਾਰ ਨੂੰ ਕੀਤਾ|
ਗੈਰ ਜ਼ਰੂਰੀ ਆਵਾਜਾਈ ਲਈ ਦੋ ਦੇਸ਼ਾਂ ਦਰਮਿਆਨ ਸਰਹੱਦੀ ਪਾਬੰਦੀਆਂ 21 ਮਾਰਚ ਤੋਂ ਲਾਗੂ ਕੀਤੀਆਂ ਗਈਆਂ ਹਨ| ਇਹ ਪਾਬੰਦੀਆਂ ਛੁੱਟੀਆਂ ਅਤੇ ਸਰਹੱਦੋਂ ਆਰ ਪਾਰ ਸ਼ਾਪਿੰਗ ਉੱਤੇ ਜਾਰੀ ਰਹਿਣਗੀਆਂ ਪਰ ਕਾਰੋਬਾਰ, ਵਣਜ ਤੇ ਕਈ ਅਸੈਂਸ਼ੀਅਲ ਵਰਕਰਜ਼ ਲਈ ਇਨ੍ਹਾਂ ਵਿੱਚ ਛੋਟ ਹੋਵੇਗੀ|
ਬਲੇਅਰ ਤੇ ਉਸ ਦੇ ਹਮਰੁਤਬਾ ਅਮਰੀਕੀ ਕਾਰਜਕਾਰੀ ਅਧਿਕਾਰੀ ਹੋਮਲੈਂਡ ਸਕਿਊਰਿਟੀ ਸੈਕਰੇਟਰੀ ਚੈਡ ਵੁਲਫ ਦੋਵਾਂ ਨੇ ਟਵੀਟ ਕਰਕੇ ਇੱਕ ਮਹੀਨੇ ਦੀਆਂ ਇਨ੍ਹਾਂ ਪਾਬੰਦੀਆਂ ਦਾ ਜ਼ਿਕਰ ਕੀਤਾ|