Welcome to Canadian Punjabi Post
Follow us on

25

October 2020
ਟੋਰਾਂਟੋ/ਜੀਟੀਏ

ਪਿੱਕਰਿੰਗ ਵਿੱਚ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ

September 19, 2020 12:28 AM

ਪਿੱਕਰਿੰਗ, 18 ਸਤੰਬਰ (ਪੋਸਟ ਬਿਊਰੋ) : ਪਿੱਕਰਿੰਗ ਵਿੱਚ ਹਾਈਵੇਅ 401 ਉੱਤੇ ਤਿੰਨ ਗੱਡੀਆਂ ਦੀ ਹੋਈ ਟੱਕਰ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ|
ਇਹ ਹਾਦਸਾ ਸਵੇਰੇ 11:00 ਵਜੇ ਵਾe੍ਹੀਟਸ ਰੋਡ ਨੇੜੇ ਵਾਪਰਿਆ| ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਖੱਬੇ ਪਾਸੇ ਵਾਲੀ ਲੇਨ ਵਿੱਚ ਇੱਕ ਐਸਯੂਵੀ ਖੜ੍ਹੀ ਸੀ ਤੇ ਇੱਕ ਗੱਡੀ ਨੇ ਉਸ ਨੂੰ ਪਿੱਛਿਓਂ ਆ ਕੇ ਟੱਕਰ ਮਾਰੀ ਤੇ ਫਿਰ ਇਹ ਤੀਜੀ ਗੱਡੀ ਨਾਲ ਟਕਰਾ ਗਈ| ਐਸਯੂਵੀ ਨੂੰ ਐਨਾ ਜ਼ੋਰਦਾਰ ਧੱਕਾ ਵੱਜਿਆ ਕਿ ਉਹ 50 ਮੀਟਰ ਅੱਗੇ ਤੱਕ ਧੱਕੀ ਗਈ ਤੇ ਫਿਰ ਉਸ ਨੂੰ ਅੱਗ ਲੱਗ ਗਈ| ਉਸ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ|
ਦੂਜੀ ਗੱਡੀ ਵਿੱਚ ਸਵਾਰ ਇੱਕ ਹੋਰ ਵਿਅਕਤੀ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ ਤੇ ਦੋ ਹੋਰਨਾਂ ਵਿਅਕਤੀ ਦਾ ਮੌਕੇ ਉੱਤੇ ਹੀ ਪੈਰਾਮੈਡਿਕਸ ਵੱਲੋਂ ਇਲਾਜ ਕਰ ਦਿੱਤਾ ਗਿਆ| ਇਨ੍ਹਾਂ ਵਿਅਕਤੀਆਂ ਨੂੰ ਕਿੰਨੀਆਂ ਸੱਟਾ ਲੱਗੀਆਂ ਸਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ