Welcome to Canadian Punjabi Post
Follow us on

25

October 2020
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਇਆ ਰਿਕਾਰਡ ਵਾਧਾ

September 18, 2020 11:49 PM

ਓਨਟਾਰੀਓ, 18 ਸਤੰਬਰ (ਪੋਸਟ ਬਿਊਰੋ) : ਸ਼ੁੱਕਰਵਾਰ ਨੂੰ ਓਨਟਾਰੀਓ ਵਿੱਚ ਕੋਵਿਡ-19 ਦੇ 401 ਮਾਮਲੇ ਰਿਪੋਰਟ ਕੀਤੇ ਗਏ| ਇਸ ਦੌਰਾਨ ਕਿਸੇ ਦੀ ਮੌਤ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ|
ਪ੍ਰੋਵਿੰਸ ਵਿੱਚ ਵੀਰਵਾਰ ਨੂੰ ਕੋਵਿਡ-19 ਦੇ 293 ਮਾਮਲੇ ਰਿਕਾਰਡ ਕੀਤੇ ਗਏ ਤੇ ਤਿੰਨ ਮੌਤਾਂ ਵੀ ਹੋਈਆਂ ਦੱਸੀਆਂ ਗਈਆਂ| ਪ੍ਰੋਵਿੰਸ ਵਿੱਚ ਇਸ ਸਮੇਂ ਕੋਵਿਡ-19 ਦੇ 46,077 ਮਾਮਲੇ ਹਨ, ਜਿਨ੍ਹਾਂ ਵਿੱਚੋਂ 35,800 ਟੈਸਟ ਮੁਕੰਮਲ ਹੋ ਚੁੱਕੇ ਹਨ| ਇਨ੍ਹਾਂ ਵਿੱਚੋਂ 130 ਨਵੇਂ ਮਾਮਲੇ ਟੋਰਾਂਟੋ ਵਿੱਚ, 82 ਪੀਲ ਵਿੱਚ ਤੇ 61 ਓਟਵਾ ਵਿੱਚ ਹਨ|
176 ਕੇਸ ਸਿਹਤਯਾਬ ਹੋ ਚੁੱਕੇ ਹਨ ਤੇ 67 ਫੀ ਸਦੀ ਨਵੇਂ ਮਾਮਲੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪਾਏ ਗਏ ਹਨ| ਪਿਛਲੀ ਵਾਰੀ ਪ੍ਰੋਵਿੰਸ ਵਿੱਚ 7 ਜੂਨ ਨੂੰ 415 ਮਾਮਲੇ ਵੇਖਣ ਨੂੰ ਮਿਲੇ ਸਨ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ