Welcome to Canadian Punjabi Post
Follow us on

25

October 2020
ਪੰਜਾਬ

ਬੀਰ ਦਵਿੰਦਰ ਨੇ ਹਾਈ ਕੋਰਟ ਨੂੰ ਕਿਹਾ: ਮੈਨੂੰ ਸਕਿਓਰਟੀ ਕਿਉਂ ਨਹੀਂ ਮਿਲ ਸਕਦੀ

September 18, 2020 10:14 PM

ਚੰਡੀਗੜ੍ਹ, 18 ਸਤੰਬਰ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੂੰ ਮਿਲੀ ਸਕਿਓਰਟੀ ਪੰਜਾਬ ਸਰਕਾਰ ਵੱਲੋਂ ਵਾਪਸ ਲੈਣ ਦੇ ਬਾਅਦ ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਪੇਸ਼ ਕਰ ਕੇ ਸਕਿਓਰਟੀ ਦੀ ਮੰਗ ਕੀਤੀ ਸੀ। ਇਸ ਬਾਰੇ ਕੱਲ੍ਹ ਸੁਣਵਾਈ ਦੇ ਦੌਰਾਨ ਬੀਰ ਦਵਿੰਦਰ ਦੇ ਵਕੀਲ ਨੇ ਕੋਰਟ ਦੇ ਸਾਹਮਣੇ ਉਨ੍ਹਾਂ ਲੋਕਾਂ ਦੀ ਲਿਸਟ ਪੇਸ਼ ਕੀਤੀ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਸਕਿਓਰਟੀ ਮਿਲੀ ਹੋਈ ਹੈ।
ਬੀਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਨਾਂ ਲੋਕਾਂ ਨੂੰ ਸਰਕਾਰ ਨੇ ਸਕਿਓਰਟੀ ਦਿੱਤੀ ਹੋਈ ਹੈ, ਉਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਸਕਿਓਰਟੀ ਦੀ ਜ਼ਰੂਰਤ ਹੀ ਨਹੀਂ, ਸਿਰਫ ਸਟੇਟਸ ਸਿੰਬਲ ਖਾਤਿਰ ਉਨ੍ਹਾਂ ਨੂੰ ਸਕਿਓਰਟੀ ਦਿੱਤੀ ਗਈ ਹੈ। ਕੋਰਟ ਨੂੰ ਦੱਸਿਆ ਗਿਆ ਕਿ ਬੀਰ ਦਵਿੰਦਰ ਮੁਹਾਲੀ ਤੋਂ ਵਿਧਾਇਕ ਰਹਿ ਚੁੱਕੇ ਅਤੇ ਕਈ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹਿ ਚੁੱਕੇ ਹਨ। ਇਸ ਲਈ ਉਹ ਸਰਕਾਰੀ ਸਕਿਓਰਟੀ ਦੇ ਹੱਕਦਾਰ ਹਨ। ਉਨ੍ਹਾਂ ਨੂੰ ਕਈ ਵਾਰ ਧਮਕੀ ਵੀ ਮਿਲ ਚੁੱਕੀ ਹੈ। ਕੋਰਟ ਵਿੱਚ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਉਜਾਗਰ ਸਿੰਘ ਬਡਾਲੀ, ਸੇਵਾ ਸਿੰਘ ਸੇਖਵਾਂ ਅਤੇ ਜੁਗਲ ਕਿਸ਼ੋਰ ਸ਼ਰਮਾ ਆਦਿ ਕਈ ਨਾਮ ਦੱਸੇ ਗਏ, ਜਿਨ੍ਹਾਂ ਸਕਿਓਰਟੀ ਮਿਲੀ ਹੋਈ ਹੈ ਅਤੇ ਕਿਹਾ ਗਿਆ ਕਿ ਕਈ ਕਾਂਗਰਸੀ ਨੇਤਾਵਾਂ ਨੂੰ ਵੀ ਸਕਿਓਰਟੀ ਮਿਲੀ ਹੈ, ਜੋ ਵਿਧਾਨ ਸਭਾ ਚੋਣ ਹਾਰ ਚੁੱਕੇ ਹਨ, ਜਿਨ੍ਹਾਂ ਵਿੱਚ ਖੁਸ਼ਬਾਗ ਸਿੰਘ ਜਟਾਣਾ, ਦਮਨ ਬਾਜਵਾ, ਬਰਿੰਦਰ ਸਿੰਘ ਢਿਲੋਂ ਸ਼ਾਮਲ ਹਨ। ਕੋਰਟ ਨੇ ਇਸ ਕੇਸ ਵਿੱਚ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਦੇ ਸਮੇਂ ਜਿਨ੍ਹਾਂ ਲੋਕਾਂ ਨੂੰ ਸਿਕਊਰਿਟੀ ਦਿੱਤੀ ਗਈ ਹੈ, ਉਨ੍ਹਾਂ ਦੀ ਸੂਚੀ ਪੇਸ਼ ਕਰਨ ਨੂੰ ਕਿਹਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ