Welcome to Canadian Punjabi Post
Follow us on

25

October 2020
ਪੰਜਾਬ

ਮੌੜ ਮੰਡੀ ਬਲਾਸਟ : ਦੋਸ਼ੀ ਦੇ ਗ੍ਰਿਫਤਾਰ ਨਾ ਹੋਣ `ਤੇ ਹਾਈ ਕੋਰਟ ਨੇ ਪੁਲਸ ਵਿਭਾਗ ਨੂੰ ਖਿਚਿਆ

September 18, 2020 10:13 PM

* ਮੁੱਖ ਦੋਸ਼ੀ ਨੂੰ ਹਫਤੇ `ਚ ਗ੍ਰਿਫਤਾਰ ਕਰਨ ਦੇ ਹੁਕਮ


ਚੰਡੀਗੜ੍ਹ, 18 ਸਤੰਬਰ (ਪੋਸਟ ਬਿਊਰੋ)- ਬਠਿੰਡਾ ਜਿ਼ਲੇ ਦੀ ਮੌੜ ਮੰਡੀ `ਚ ਹੋਏ ਧਮਾਕੇ ਦੇ ਮੁੱਖ ਦੋਸ਼ੀ ਦੀ ਹਾਲੇ ਤੱਕ ਗ੍ਰਿਫਤਾਰੀ ਨਾ ਹੋਣ `ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਦੋ ਹਫਤੇ ਵਿੱਚ ਉਸ ਦੀ ਗ੍ਰਿਫਤਾਰੀ ਦੇ ਸਭ ਯਤਨ ਕੀਤੇ ਜਾਣ। ਇਸ ਕੇਸ ਵਿੱਚ ਹਾਈ ਕੋਰਟ ਨੇ ਪਿਛਲੇ ਸਾਲ ਡੀ ਜੀ ਪੀ (ਲਾਅ ਐਂਡ ਆਰਡਰ) ਦੀ ਅਗਵਾਈ ਹੇਠਲੀ ਟੀਮ ਵੱਲੋਂ 29 ਜਨਵਰੀ 2020 ਨੂੰ ਚਾਲਾਣ ਅਦਾਲਤ ਵਿੱਚ ਪੇਸ਼ ਕੀਤੇ ਜਾਣ ਕਾਰਨ ਵਿਚਾਰ ਅਧੀਨ ਅਰਜ਼ੀ ਦਾ ਨਿਪਟਾਰਾ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਹਾਈ ਕੋਰਟ ਨੇ ਇਸ ਕੇਸ ਦੀ ਜਾਂਚ ਲਈ ਪਿਛਲੇ ਸਾਲ ਅਕਤੂਬਰ ਵਿੱਚ ਨਵੀਂ ਐਸ ਆਈ ਟੀ (ਵਿਸ਼ੇਸ਼ ਜਾਂਚ ਟੀਮ) ਬਣਾਉਣ ਦੇ ਹੁਕਮਾਂ `ਚ ਪੰਜਾਬ ਪੁਲਸ ਦੇ ਡੀ ਜੀ ਪੀ (ਲਾਅ ਐਂਡ ਆਰਡਰ) ਨੂੰ ਹੁਕਮ ਦਿੱਤੇ ਸਨ ਕਿ ਉਹ ਇਸ ਕੇਸ ਨੂੰ ਸਹੀ ਤਰੀਕੇ ਨਾਲ ਹੱਲ ਕਰਾਉਣ ਲਈ ਜਵਾਬਦੇਹ ਹੋਣਗੇ। ਹਾਈ ਕੋਰਟ ਨੇ ਉਸ ਵੇਲੇ ਨਵੀਂ ਐਸ ਆਈ ਟੀ ਨੂੰ ਜਾਂਚ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ। ਉਸ ਤੋਂ ਪਹਿਲਾਂ ਹਾਈ ਕੋਰਟ ਨੇ ਲੁਧਿਆਣਾ ਰੇਂਜ ਦੇ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਜਾਂਚ ਉਤੇ ਤਸੱਲੀ ਜ਼ਾਹਰ ਰਕਦੇ ਹੋਏ ਸਾਲ 2018 ਵਿੱਚ ਇਸ ਨਾਲ ਸਬੰਧਤ ਪਟੀਸ਼ਨ ਦਾ ਨਿਪਟਾਰਾ ਕੀਤਾ ਸੀ। ਐਸ ਆਈ ਟੀ ਜਾਂਚ ਵਿੱਚ ਕਿਹਾ ਗਿਆ ਸੀ ਕਿ ਦੋਸ਼ੀ ਠਹਿਰਾਏ ਗਏ ਗੁਰਤੇਜ ਸਿੰਘ, ਅਮਰੀਕ ਸਿੰਘ ਤੇ ਅਵਤਾਰ ਸਿੰਘ ਨੂੰ ਭਗੌੜਾ ਐਲਾਨ ਕੀਤਾ ਗਿਆ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਹੋਏ ਧਮਕਾਹੇ ਵਿੱਚ ਸਿਆਸੀ ਸਾਜ਼ਿਸ਼ ਦੇ ਦੋਸ਼ ਲਾਉਂਦੇ ਹੋਏ ਪਟਿਆਲਾ ਦੇ ਗੁਰਜੀਤ ਸਿੰਘ ਪਾਤੜਾਂ ਅਤੇ ਸੁਖਵਿੰਦਰ ਸਿੰਘ ਨੇ ਇਸ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਾਂ ਸੀ ਬੀ ਆਈ ਤੋਂ ਕਰਾਉਣ ਦੀ ਮੰਗ ਕੀਤੀ ਸੀ। ਮੌੜ ਮੰਡੀ `ਚ ਇੱਕ ਚੋਣ ਰੈਲੀ ਦੌਰਾਨ ਅਣਪਛਾਤੇ ਲੋਕਾਂ ਨੇ ਇੱਕ ਮਾਰੂਤੀ ਕਾਰ ਵਿੱਚ ਬਲਾਸਟ ਕਰ ਦਿੱਤਾ ਸੀ, ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਚਾਰ ਬੱਚਿਆਂ ਸਮੇਤ 23 ਲੋਕ ਜ਼ਖਮੀ ਹੋਏ ਸਨ। ਪੰਜਾਬ ਪੁਲਸ ਨੇ ਇਸ ਬਾਰੇ 31 ਜੁਲਾਈ 2017 ਨੂੰ ਕਤਲ, ਇਰਾਦਾ-ਕਤਲ, ਐਕਸਪਲੋਸਿਵ ਐਕਟ ਦੀਆਂ ਧਾਰਾਵਾਂ ਦਾ ਕੇਸਦਰਜ ਕੀਤਾ ਸੀ। ਇਸ ਬਾਰੇ ਅਪੀਲ ਕਰਤਾ ਨੇ ਦੋਸ਼ ਲਾਇਆ ਸੀ ਕਿ ਫਰਵਰੀ 2018 ਤੋਂ ਬਾਅਦ ਇਸ ਕੇਸ ਦੀ ਪੁਲਸ ਜਾਂਚ `ਚ ਕੋਈ ਪ੍ਰਗਤੀ ਨਹੀਂ ਹੋਈ। ਉਸ ਨੇ ਸਿਆਸੀ ਕਾਰਨਾਂ ਕਰ ਕੇ ਪੁਲਸ ਵਲੋਂ ਇਸ ਕੇਸ ਦੀ ਜਾਂਚ ਵਿੱਚ ਢਿੱਲ ਵਰਤਣ ਤੇ ਕਿਸੇ ਮੁੁਲਜ਼ਮ ਦੀ ਗ੍ਰਿਫਤਾਰੀ ਨਾ ਕਰਨ ਦੇ ਦੋਸ਼ ਲਾਏ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ