Welcome to Canadian Punjabi Post
Follow us on

25

October 2020
ਪੰਜਾਬ

ਧਰਮਸੋਤ ਦੇ ਵਿਰੁੱਧ ਅਫਸਰੀ ਜਾਂਚ ਵਿੱਚ ਵੀ ਫੰਡਾਂ ਦੀ ਹੇਰਾਫੇਰੀ ਦੇ ਸਬੂਤ ਮਿਲੇ

September 18, 2020 10:12 PM

ਚੰਡੀਗੜ੍ਹ 18 ਸਤੰਬਰ (ਪੋਸਟ ਬਿਊਰੋ)- ਪੰਜਾਬ ਦੀ ਚੀਫ ਸੈਕਟਰੀ ਵਿਨੀ ਮਹਾਜਨ ਵੱਲੋਂ ਤਿੰਨ ਸੀਨੀਅਰ ਆਈ ਏ ਐਸ ਅਫਸਰਾਂ ਤੋਂ ਕਰਵਾਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੀ ਗਈ ਦੁਬਾਰਾ ਜਾਂਚ ਵਿੱਚ ਫੰਡਾਂ ਵਿੱਚ ਹੇਰ ਫੇਰ ਦੇ ਤੱਥ ਨਿਕਲੇ ਹਨ। ਇਸ ਘੋਟਾਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸ਼ਾਮਲ ਹੋਣ ਦੀ ਨਿਕਲਦੀ ਹੈ। ਕਰੀਬ 15 ਦਿਨਾਂ ਦੀ ਜਾਂਚ ਪਿੱਛੋਂ ਤਿੰਨ ਅਧਿਕਾਰੀਆਂ ਨੇ ਰਿਪੋਰਟ ਚੀਫ ਸੈਕਟਰੀ ਵਿਨੀ ਮਹਾਜਨ ਨੂੰ ਦੇ ਦਿੱਤੀ ਹੈ।
ਜਾਣਕਾਰ ਸੂਤਰ ਦੱਸਦੇ ਹਨ ਕਿ ਸੀਨੀਅਰ ਆਈ ਏ ਐੱਸ ਅਫਸਰ ਕਿਰਪਾ ਸ਼ੰਕਰ ਸਰੋਜ ਨੇ 39 ਕਰੋੜ ਰੁਪਏ ਦਾ ਭੁਗਤਾਨ ‘ਐਲਾਨੇ ਅਕਾਊਂਟ` ਵਿੱਚ ਹੋਣ ਦਾ ਜਿਹੜਾ ਜ਼ਿਕਰ ਕੀਤਾ ਸੀ, ਜਾਂਚ ਕਮੇਟੀ ਨੇ ਉਹ ਖਾਤੇ ਲੱਭ ਲਏ ਹਨ। ਇਹ ਫੰਡ ‘ਐਲਾਨੇ ਅਕਾਊਂਟ` ਵਿੱਚ ਨਹੀਂ ਗਏ, ਇਨ੍ਹਾਂ ਵਿੱਚੋਂ ਵੱਡਾ ਹਿੱਸਾ ਜਿਨ੍ਹਾਂ ਨੂੰ ਟਰਾਂਸਫਰ ਕੀਤਾ ਗਿਆ ਹੈ, ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇਤਾਵਾਂ ਦੀਆਂ ਸੰਸਥਾਵਾਂ ਦੇ ਖਾਤੇ ਹਨ। ਉਥੇ ਰੀ-ਆਡਿਟ ਵਿਚ ਤੇ ਜਿਨ੍ਹਾਂ ਕਾਲਜਾਂ ਤੋਂ ਅੱਠ ਕਰੋੜ ਰੁਪਏ ਲੈਣੇ ਸਨ, ਉਨ੍ਹਾਂ ਨੂੰ 16.71 ਕਰੋੜ ਰੁਪਏ ਜਾਰੀ ਕਰਨ ਵਿੱਚ ਵੀ ਬੇਨਿਯਮੀਆਂ ਮਿਲਦੀਆਂ ਹਨ। ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ।
ਵਰਨਣ ਯੋਗ ਹੈ ਕਿ ਮੀਡੀਆ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਹੋਏ 63.91 ਕਰੋੜ ਰੁਪਏ ਦੇ ਘੋਟਾਲੇ ਦਾ ਖੁਲਾਸਾ 27 ਅਗਸਤ ਨੂੰ ਕੀਤਾ ਸੀ। ਇਸ ਦੀ ਕਹਾਣੀ ਸਮਾਜਕ ਇਨਸਾਫ, ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਵੱਲੋਂ ਕੀਤੀ ਜਾਂਚ ਰਿਪੋਰਟ ਵਿੱਚੋਂ ਨਿਕਲੀ ਸੀ। 29 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸੈਕਟਰੀ ਨੂੰ ਜਾਂਚ ਕਰਨ ਲਈ ਕਿਹਾ ਸੀ।
ਇਹ ਕੇਂਦਰੀ ਫੰਡ ਹੋਣ ਕਾਰਨ ਕੇਂਦਰੀ ਸਮਾਜਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨੇ ਵੀ ਇਸ ਬਾਰੇ ਆਪਣੇ ਵਿਭਾਗ ਦੇ ਸੈਕਟਰੀ ਨੂੰ ਜਾਂਚ ਕਰਨ ਦੇ ਲਈ ਹੁਕਮ ਦਿੱਤੇ ਹਨ। ਸ਼ੁਰੂ ਵਿੱਚ ਪੰਜਾਬ ਸਰਕਾਰ ਆਪਣੇ ਮੰਤਰੀ ਦੇ ਨਾਲ ਖੜ੍ਹੀ ਨਜ਼ਰ ਆ ਰਹੀ ਹੈ, ਪਰ ਅੰਤਮ ਪੈਂਤੜਾ ਚੀਫ ਸੈਕਟਰੀ ਦੀ ਰਿਪੋਰਟ `ਤੇ ਨਿਰਭਰ ਕਰਦਾ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ