Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਪੰਜਾਬ

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨ

September 18, 2020 08:12 PM

-ਮੋਦੀ ਦੇ ਜਨਮ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਕਰੇਗਾ ਅੰਨਦਾਤਾ
-ਨਿਰਾ ਡਰਾਮਾ ਹੈ ਬਾਦਲਾਂ ਦਾ ਯੂ-ਟਰਨ ਅਤੇ ਹਰਸਿਮਰਤ ਦਾ ਅਸਤੀਫ਼ਾ
-ਭਾਜਪਾ ਦੇ ਹੱਥ ਹੈ ਕੈਪਟਨ ਦੀ ਦੁਖਦੀ ਰਗ


ਨਵੀਂ ਦਿੱਲੀ/ਚੰਡੀਗੜ੍ਹ, 18 ਸਤੰਬਰ (ਪੋਸਟ ਬਿਊਰੋ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਬਹੁਮਤ ਦੀ ਤਾਨਾਸ਼ਾਹੀ ਨਾਲ ਲੋਕ ਸਭਾ 'ਚ ਪਾਸ ਕੀਤੇ ਖੇਤੀ ਵਿਰੋਧੀ ਬਿਲਾਂ ਨੂੰ ਰਾਜ ਸਭਾ 'ਚ ਹਰਗਿਜ਼ ਪਾਸ ਨਾ ਹੋਣ ਦੇਣ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਖ਼ਾਸ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ।
ਇੱਥੇ ਪਾਰਟੀ ਹੈੱਡਕੁਆਟਰ 'ਚ ਮੀਡੀਆ ਦੇ ਰੂਬਰੂ ਹੋਏ ਭਗਵੰਤ ਮਾਨ ਨੇ ਕਿਹਾ ਕਿ 17 ਸਤੰਬਰ ਨੂੰ ਦੇਸ਼ ਖ਼ਾਸ ਕਰਕੇ ਅੰਨਦਾਤਾ ਹਮੇਸ਼ਾ 'ਕਾਲੇ ਦਿਵਸ' ਵਜੋਂ ਮਨਾਇਆ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ (17 ਸਤੰਬਰ) ਮੌਕੇ ਜਿਸ ਤਾਨਾਸ਼ਾਹੀ ਤਰੀਕੇ ਨਾਲ ਲੋਕ ਸਭਾ 'ਚ ਖੇਤੀ ਵਿਰੋਧੀ ਬਿਲ ਪਾਸ ਕਰਕੇ ਦੇਸ਼ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਅਤੇ ਖੇਤੀਬਾੜੀ 'ਤੇ ਨਿਰਭਰ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ-ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੀ ਬਰਬਾਦੀ ਕਰਕੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਨੂੰ ਤੋਹਫ਼ਾ ਦਿੱਤਾ ਹੈ, ਇਸ ਦਿਨ ਨੂੰ ਹਮੇਸ਼ਾ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਕਿਉਂਕਿ ਮੋਦੀ ਦੇ ਇਹ ਕਾਲੇ ਕਾਨੂੰਨ ਖੇਤਾਂ ਦੇ ਰਾਜੇ ਕਿਸਾਨ ਨੂੰ ਭਿਖਾਰੀ ਬਣਾ ਦੇਣਗੇ। ਕਿਸਾਨ ਮਾਲਕ ਬਣ ਕੇ ਵੀ ਮਾਲਕ ਨਹੀਂ ਰਹਿਣਗੇ।
ਭਗਵੰਤ ਮਾਨ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਪਾਰਟੀਬਾਜ਼ੀ ਅਤੇ ਵਿਪ ਦੀ ਪ੍ਰਵਾਹ ਕੀਤੇ ਬਿਨਾ ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਜ ਸਭਾ ਦੇ ਪਟਲ 'ਤੇ ਪਟਕਨੀ ਦੇਣ ਦੀ ਅਪੀਲ ਕੀਤੀ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨੋਂ ਰਾਜ ਸਭਾ ਮੈਂਬਰ ਰਾਜ ਸਭਾ ਦੇ ਪਟਲ 'ਤੇ ਲਾਲ ਬਟਨ ਦਬਾ ਕੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਗੇ।
ਭਗਵੰਤ ਮਾਨ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਉੱਤੇ ਬਾਦਲ ਪਰਿਵਾਰ ਦੇ ਯੂ-ਟਰਨ ਅਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਹੁਣ ਬੇਮਾਨਾ ਅਤੇ ਨਿਰਾ ਡਰਾਮਾ ਕਰਾਰ ਦਿੱਤਾ।
ਮਾਨ ਮੁਤਾਬਿਕ, ''ਡਰਾਮਾ ਕੁਵੀਨ (ਹਰਸਿਮਰਤ) ਦਾ ਅਸਤੀਫ਼ਾ ਲੰਘੇ ਸੱਪ ਦੀ ਲਕੀਰ ਕੁੱਟਣ ਵਾਂਗ ਹੈ। ਜਦ ਲੋਕਾਂ ਨੇ ਪਿੰਡਾਂ 'ਚ ਨਾ ਵੜਨ ਦੇਣ ਦੇ ਬੋਰਡ ਲਗਾ ਦਿੱਤੇ ਤਾਂ ਅਚਾਨਕ ਯੂ-ਟਰਨ ਲੈ ਲਿਆ ਗਿਆ।
ਜੇ ਹਰਸਿਮਰਤ ਕੌਰ ਬਾਦਲ ਕੈਬਨਿਟ 'ਚ ਹੀ ਤਿੱਖਾ ਵਿਰੋਧ ਅਤੇ ਵਾਕਆਊਟ ਕਰਦੇ ਅਤੇ ਬਾਦਲ ਦਲ ਵੀ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਨਾਲ ਸੜਕਾਂ 'ਤੇ ਉੱਤਰਦਾ ਤਾਂ ਇਨ੍ਹਾਂ ਘਾਤਕ ਆਰਡੀਨੈਂਸਾਂ ਨੂੰ ਲੋਕ ਸਭਾ 'ਚ ਪੇਸ਼ ਹੋਣ ਤੋਂ ਰੋਕਿਆ ਜਾ ਸਕਦਾ ਸੀ। ਬਾਦਲ ਪਰਿਵਾਰ ਹੁਣ ਬੇਸ਼ੱਕ ਜਿੰਨੇ ਮਰਜ਼ੀ ਡਰਾਮੇ ਕਰ ਲਵੇ ਅਤੇ ਮਾਫ਼ੀਆ ਮੰਗਦੇ ਫਿਰਨ ਪਰੰਤੂ ਪੰਜਾਬ ਦੇ ਲੋਕਾਂ ਇਨ੍ਹਾਂ ਵੱਲੋਂ ਕੁਰਸੀ ਲਈ ਕੀਤੇ ਗੁਨਾਹਾਂ ਦੀ ਕਦੇ ਮੁਆਫ਼ੀ ਨਹੀਂ ਦੇਣਗੇ।''
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਕਿ ਉਨ੍ਹਾਂ ਨੇ ਅੰਦਰ ਖਾਤੇ ਆਰਡੀਨੈਂਸਾਂ ਨੂੰ ਸਹਿਮਤੀ ਕਿਉਂ ਦਿੱਤੀ?
ਭਗਵੰਤ ਮਾਨ ਨੇ ਤੰਜ ਕੱਸਿਆ ਕਿ ਰਾਜਾ ਅਮਰਿੰਦਰ ਸਿੰਘ ਦੀ ਇੱਕ ਦੁਖਦੀ ਰਗ ਭਾਜਪਾ (ਮੋਦੀ-ਸਰਕਾਰ) ਦੇ ਹੱਥ 'ਚ ਹੈ ਅਤੇ ਉਹ ਬਾਂਹ ਮਰੋੜ ਕੇ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਲੈਂਦੇ ਹਨ, ਬੇਸ਼ੱਕ ਉਹ ਕਿੰਨੀ ਵੀ ਪੰਜਾਬ ਵਿਰੋਧੀ ਕਿਉਂ ਨਾ ਹੋਵੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਟਰੱਕ ਦੇ ਅਚਾਨਕ ਬਰੇਕ ਮਾਰਨ ਉੱਤੇ ਕਰੇਟਾ ਕਾਰ ਦੇ 3 ਸਵਾਰਾਂ ਦੀ ਮੌਤ
ਰੇਲ ਸਪਲਾਈ ਬੰਦ ਹੋਣ ਕਾਰਨ ਸਾਈਕਲ ਉਦਯੋਗ ਤੰਗ
ਪੰਜਾਬ ਤੋਂਦਿੱਲੀ, ਯੂ ਪੀ, ਬਿਹਾਰ ਨੂੰ ਧੜੱਲੇ ਨਾਲ ਚੱਲ ਰਹੀਆਂ ਨੇ ਗ਼ੈਰ ਕਾਨੂੰਨੀ ਬੱਸਾਂ
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ
ਡਰੱਗ ਤਸਕਰੀ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਪੁਲਿਸ ਇੰਸਪੈਕਟਰ ਗ੍ਰਿਫ਼ਤਾਰ
ਨਵਜੋਤ ਸਿੱਧੂ ਮੱਧ ਪ੍ਰਦੇਸ਼ ਉੱਪ ਚੋਣਾਂ ਦੇ ਪ੍ਰਚਾਰਕਾਂ ਦੀ ਕਾਂਗਰਸੀ ਲਿਸਟ ਵਿੱਚ ਸ਼ਾਮਲ
ਭੱਠਾ ਮੁਲਾਜ਼ਮ ਵੱਲੋਂ ਪਰਵਾਰ ਦੇ 3 ਜੀਆਂ ਸਣੇ ਖੁਦਕੁਸ਼ੀ
ਨੌਜਵਾਨ ਦੇ ਪ੍ਰਦੇਸ ਜਾਣ ਦੇ ਸੁਫਨੇ ਕਾਰਨ 38 ਲੱਖ ਦੀ ਠੱਗੀ
ਸਰਕਾਰ ਦੀ ‘ਰੇਰਾ’ ਉਤੇ ਹਾਈ ਕੋਰਟ ਨੇ ਪਾਣੀ ਫੇਰਿਆ
ਕੈਪਟਨ ਤੇ ਰਾਹੁਲ ਵੱਲੋਂ ‘ਸਮਾਰਟ ਪਿੰਡ` ਮੁਹਿੰਮ ਦੀ ਸ਼ੁਰੂਆਤ