Welcome to Canadian Punjabi Post
Follow us on

25

October 2020
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਸੋਸ਼ਲ ਇੱਕਠਾਂ ਦਾ ਆਕਾਰ ਘਟਾਇਆ ਜਾਵੇਗਾ, ਜੁਰਮਾਨਿਆਂ ਵਿੱਚ ਹੋਵੇਗਾ ਵਾਧਾ

September 18, 2020 05:33 PM

ਓਨਟਾਰੀਓ, 18 ਸਤੰਬਰ (ਪੋਸਟ ਬਿਊਰੋ) : ਓਨਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਕੱਲ੍ਹ ਐਲਾਨ ਕੀਤਾ ਕਿ ਟੋਰਾਂਟੋ, ਪੀਲ ਰੀਜਨ ਤੇ ਓਟਵਾ ਵਿੱਚ ਸੋਸ਼ਲ ਇੱਕਠਾਂ ਦਾ ਆਕਾਰ ਘਟਾਇਆ ਜਾਵੇਗਾ| ਉਨ੍ਹਾਂ ਆਖਿਆ ਕਿ ਇਹ ਫੈਸਲਾ ਵੀਰਵਾਰ ਰਾਤ 12:01 ਉੱਤੇ ਲਾਗੂ ਹੋਵੇਗਾ|
ਇਨ੍ਹਾਂ ਤਿੰਨ ਇਲਾਕਿਆਂ ਵਿੱਚ ਹੁਣ ਇੰਡੋਰ ਲਈ 10 ਤੇ ਆਊਟਡੋਰ ਲਈ 25 ਲੋਕ ਇੱਕਠੇ ਹੋ ਸਕਣਗੇ| ਪ੍ਰੋਵਿੰਸ ਦੇ ਹੋਰਨਾਂ ਇਲਾਕਿਆਂ ਵਿੱਚ 50 ਲੋਕ ਇੰਡੋਰ ਤੇ 100 ਲੋਕ ਆਊਟਡੋਰ ਇੱਕਠੇ ਹੋ ਸਕਣਗੇ| ਇੰਡੋਰ ਤੇ ਆਊਟਡੋਰ ਈਵੈਂਟਸ ਤੇ ਇੱਕਠਾ ਨੂੰ ਰਲਗੱਡ ਨਹੀਂ ਕੀਤਾ ਜਾ ਸਕਦਾ| ਮਿਸਾਲ ਵਜੋਂ 35 ਲੋਕਾਂ ਦੇ ਇੱਕਠ (ਜਿਸ ਵਿੱਚ 25 ਆਊਟਡੋਰਜ਼ ਤੇ 10 ਇੰਡੋਰਜ਼ ਹੋਣ) ਦੀ ਇਜਾਜ਼ਤ ਨਹੀਂ ਹੋਵੇਗੀ|
ਇਹ ਨਵੇਂ ਨਿਯਮ ਬਿਨਾਂ ਨਿਗਰਾਨੀ ਵਾਲੇ ਇੱਕਠਾਂ ਜਿਵੇਂ ਕਿ ਪਾਰਟੀਜ਼, ਡਿਨਰਜ਼, ਗੈਦਰਿੰਗਜ਼, ਬਾਰਬੀਕਿਊਜ਼ ਜਾਂ ਵੈਡਿੰਗ ਰਿਸੈਪਸ਼ਨਜ਼ ਆਦਿ ਜੋ ਕਿ ਪ੍ਰਾਈਵੇਟ ਰੈਜ਼ੀਡੈਂਸਿਜ਼, ਬੈਕਯਾਰਡਜ਼, ਪਾਰਕਜ਼ ਤੇ ਹੋਰਨਾਂ ਮਨੋਰੰਜਨ ਵਾਲੀਆਂ ਥਾਂਵਾਂ ਉੱਤੇ ਵੀ ਲਾਗੂ ਹੋਣਗੇ| ਇਹ ਨਵੇਂ ਨਿਯਮ ਸਟਾਫ ਵਾਲੇ ਕਾਰੋਬਾਰਾਂ ਤੇ ਫੈਸਿਲਿਟੀਜ਼ ਜਿਵੇਂ ਕਿ ਬਾਰਜ਼, ਰੈਸਟੋਰੈਂਟਸ, ਸਿਨੇਮਾਜ਼, ਕਨਵੈਨਸ਼ਨ ਸੈਂਟਰਜ਼ ਜਾਂ ਬੈਂਕੁਏਟ ਹਾਲਜ਼, ਜਿੰਮਜ਼ ਤੇ ਖੇਡਾਂ ਤੇ ਪਰਫੌਰਮਿੰਗ ਆਰਟਜ਼ ਨਾਲ ਜੁੜੇ ਹੋਰਨਾਂ ਮਨੋਰੰਜਨ ਦੇ ਈਵੈਂਟਸ ਉੱਤੇ ਲਾਗੂ ਨਹੀਂ ਹੋਣਗੇ| ਮੌਜੂਦਾ ਨਿਯਮ, ਜਿਨ੍ਹਾਂ ਵਿੱਚ ਪਬਲਿਕ ਹੈਲਥ ਤੇ ਵਰਕਪਲੇਸ ਸੇਫਟੀ ਮਾਪਦੰਡ ਸ਼ਾਮਲ ਹਨ, ਉਹ ਇਨ੍ਹਾਂ ਕਾਰੋਬਾਰਾਂ ਤੇ ਫੈਸਿਲਿਟੀਜ਼ ਲਈ ਪ੍ਰਭਾਵੀ ਰਹਿਣਗੇ|
ਇਸ ਤੋਂ ਇਲਾਵਾ ਫੋਰਡ ਨੇ ਇਸ ਤਰ੍ਹਾਂ ਦੇ ਗੈਰਕਾਨੂੰਨੀ ਸਮਾਜਕ ਇੱਕਠਾਂ ਦੇ ਪ੍ਰਬੰਧਕਾਂ ਨੂੰ 10,000 ਡਾਲਰ ਤੱਕ ਦਾ ਜੁਰਮਾਨਾ ਕਰਨ ਦਾ ਵੀ ਐਲਾਨ ਕੀਤਾ| ਸੋਸਲ ਗੈਦਰਿੰਗ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਤੇ ਇਸ ਤਰ੍ਹਾਂ ਦੇ ਇੱਕਠਾਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ 750 ਡਾਲਰ ਜੁਰਮਾਨਾ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ