Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਮਨੋਰੰਜਨ

ਹਲਕਾ ਫੁਲਕਾ

September 18, 2020 08:48 AM

ਆਪ੍ਰੇਸ਼ਨ ਥੀਏਟਰ ਵਿੱਚੋਂ ਬਾਹਰ ਆਉਂਦੇ ਸਾਰ ਡਾਕਟਰ ਬੋਲਿਆ, ‘‘ਸੌਰੀ ਕਮਲ ਸਰ, ਅਸੀਂ ਤੁਹਾਡੀ ਬੇਟੀ ਨੂੰ ਨਹੀਂ ਬਚਾ ਸਕੇ।”

ਇੰਨਾ ਸੁਣਦਿਆਂ ਹੀ ਕਮਲ ਨੇ 100ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਜਦੋਂ ਉਹ 50ਵੀਂ ਮੰਜ਼ਿਲ 'ਤੇ ਆਇਆ ਤਾਂ ਉਸ ਨੂੰ ਯਾਦ ਆਇਆ ਕਿ ਉਸ ਦੀ ਤਾਂ ਕੋਈ ਬੇਟੀ ਹੀ ਨਹੀਂ ਹੈ।
25ਵੀਂ ਮੰਜ਼ਿਲ 'ਤੇ ਆਇਆ ਤਾਂ ਉਸ ਨੂੰ ਯਾਦ ਆਇਆ ਕਿ ਅਜੇ ਤਾਂ ਉਸ ਦਾ ਵਿਆਹ ਵੀ ਨਹੀਂ ਹੋਇਆ।
10ਵੀਂ ਮੰਜ਼ਿਲ 'ਤੇ ਆਉਂਦੇ-ਆਉਂਦੇ ਉਸ ਨੂੰ ਯਾਦ ਆਇਆ ਕਿ ਮੇਰਾ ਨਾਂਅ ਕਮਲ ਨਹੀਂ, ਰਮਨ ਹੈ।
*********
ਪਤਨੀ, ‘‘ਮੈਂ ਡਰਾਈਵਰ ਨੂੰ ਨੌਕਰੀ ਤੋਂ ਕੱਢ ਰਹੀ ਹਾਂ, ਕਿਉਂਕਿ ਅੱਜ ਮੈਂ ਫਿਰ ਮਰਦੀ-ਮਰਦੀ ਬਚੀ ਹਾਂ।”
ਪਤੀ, ‘‘ਗੁੱਸਾ ਥੁੱਕ ਦੇ ਡਾਰਲਿੰਗ, ਗਰੀਬ ਇਨਸਾਨ ਨੂੰ ਇੱਕ ਮੌਕਾ ਤਾਂ ਹੋਰ ਦੇ-ਦੇ ਪਲੀਜ਼।”
*********
ਇੱਕ ਵਾਰ ਇੱਕ ਚੂਹੀ ਆਪਣੇ ਬੱਚਿਆਂ ਨਾਲ ਜਾ ਰਹੀ ਸੀ ਕਿ ਰਸਤੇ 'ਚ ਇੱਕ ਬਿੱਲੀ ਆ ਗਈ। ਚੂਹੀ ਨੇ ਤੁਰੰਤ ਜ਼ੋਰ-ਜ਼ੋਰ ਨਾਲ ਕੁੱਤੇ ਵਾਂਗ ਭੌਂਕਣਾ ਸ਼ੁਰੂ ਕਰ ਦਿੱਤਾ। ਬਿੱਲੀ ਤੁਰੰਤ ਭੱਜ ਗਈ। ਇਹ ਦੇਖ ਕੇ ਚੂਹੀ ਨੇ ਆਪਣੇ ਬੱਚਿਆਂ ਨੂੰ ਨਸੀਹਤ ਦਿੱਤੀ, ‘‘ਦੇਖੋ ਬੱਚੋ, ਦੁਨੀਆ 'ਚ ਮਾਤ ਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾ ਕਿੰਨੀ ਜ਼ਰੂਰੀ ਹੈ।”

Have something to say? Post your comment