Welcome to Canadian Punjabi Post
Follow us on

25

October 2020
ਅੰਤਰਰਾਸ਼ਟਰੀ

ਅਮਰੀਕਾ ਵਿੱਚ5 ਚੀਨੀਆਂ ਨੂੰਹੈਕਿੰਗਦੇ ਦੋਸ਼ੀ ਮੰਨਿਆ ਗਿਆ

September 18, 2020 08:43 AM

ਵਾਸ਼ਿੰਗਟਨ, 17 ਸਤੰਬਰ, (ਪੋਸਟ ਬਿਊਰੋ)- ਵੱਡੇ ਪੈਮਾਨੇ ਉੱਤੇਕੀਤੀ ਗਈ ਹੈਕਿੰਗ ਦੇ ਇਕ ਕੇਸ ਵਿਚਅਮਰੀਕਾ ਦੇ ਨਿਆਂ ਵਿਭਾਗ ਨੇ ਪੰਜ ਚੀਨੀ ਨਾਗਰਿਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਇਨ੍ਹਾਂ ਉੱਤੇ ਅਮਰੀਕਾ ਅਤੇ ਭਾਰਤ ਸਰਕਾਰ ਦੇ ਨੈੱਟਵਰਕ ਅਤੇ ਕਈ ਹੋਰ ਦੇਸ਼ਾਂ ਦੀਆਂ 100 ਤੋਂਵੱਧ ਕੰਪਨੀਆਂ ਅਤੇ ਸੰਸਥਾਵਾਂ ਦੇ ਸਾਫਟਵੇਅਰ ਡਾਟਾ ਅਤੇ ਕਾਰੋਬਾਰ ਸਬੰਧੀ ਗੁਪਤ ਜਾਣਕਾਰੀਆਂ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ।
ਇਸ ਸੰਬੰਧ ਵਿੱਚ ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਜੈਫਰੀ ਰੋਸੇਨ ਨੇ ਬੁੱਧਵਾਰ ਤਿੰਨ ਦੋਸ਼ਾਂ ਦਾ ਐਲਾਨ ਕੀਤਾ। ਇਨ੍ਹਾਂ ਵਿਚ ਪੰਜ ਚੀਨੀ ਨਾਗਰਿਕਾਂ ਉੱਤੇ ਸਮੂਹਿਕ ਤੌਰ ਉੱਤੇ ਕੰਪਿਊਟਰ ਹੈਕਿੰਗ ਕਰਨ ਦਾ ਦੋਸ਼ ਅਤੇ ਮਲੇਸ਼ੀਆ ਦੇ ਦੋ ਨਾਗਰਿਕਾਂ ਉੱਤੇ ਉਨ੍ਹਾਂ ਦੀ ਮਦਦ ਦਾ ਦੋਸ਼ ਲਾਇਆ ਗਿਆ ਹੈ। ਨਿਆਂ ਵਿਭਾਗ ਦੇ ਬਿਆਨ ਅਨੁਸਾਰ ਮਲੇਸ਼ੀਆ ਦੇ ਨਾਗਰਿਕਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੀਨੀ ਨਾਗਰਿਕਾਂ ਨੂੰ ਭਗੌੜਾ ਐਲਾਨ ਕੀਤਾ ਗਿਆ ਹੈ। ਰੋਸੇਨ ਨੇ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਦੂਜੇ ਦੇਸ਼ਾਂ ਵਿਚ ਹੈਕਿੰਗ ਨੂੰ ਹੱਲਾਸ਼ੇਰੀ ਦੇ ਕੇ ਲਾਹੇਵੰਦ ਸੂਚਨਾਵਾਂ ਚੋਰੀ ਕਰਦੀ ਹੈ। ਉਨ੍ਹਾ ਦੱਸਿਆ ਕਿ ਸਾਲ 2019 ਵਿਚ ਇਹ ਲੋਕ ਭਾਰਤ ਸਰਕਾਰ ਦੀਆਂ ਵੈੱਬਸਾਈਟਾਂ ਦੇ ਨਾਲ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਸਰਕਾਰ ਪੱਖੀ ਡਾਟਾਬੇਸ ਸਰਵਰਸ ਵਿੱਚ ਸੰਨ੍ਹ ਲਾਉਣ ਵਿਚ ਸਫਲ ਹੋਏ ਸਨ। ਕੰਪਿਊਟਰਾਂ ਵਿੱਚ ਸੰਨ੍ਹ ਲੱਗਣ ਨਾਲ ਅਮਰੀਕਾ ਤੇ ਵਿਦੇਸ਼ ਦੀਆਂ 100 ਤੋਂਵੱਧ ਕੰਪਨੀਆਂ ਪ੍ਰਭਾਵਤ ਹੋਈਆਂ ਸਨ। ਵੱਡੇ ਪੈਮਾਨੇ ਉੱਤੇ ਕੀਤੇ ਗਏ ਇਸ ਸਾਈਬਰ ਹਮਲੇ ਵਿਚ ਕਈ ਵਿਦੇਸ਼ੀ ਸਰਕਾਰਾਂ, ਯੂਨੀਵਰਸਿਟੀਆਂ ਤੇ ਥਿੰਕ ਟੈਂਕ ਦੇ ਨਾਲ ਹਾਂਗਕਾਂਗ ਦੇ ਲੋਕਤੰਤਰ ਪੱਖੀ ਆਗੂਆਂ ਤੇ ਵਰਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਚੀਨੀ ਹੈਕਰਾਂ ਨੇ ਵੀਅਤਨਾਮ ਅਤੇ ਬ੍ਰਿਟਿਸ਼ ਸਰਕਾਰ ਦੇ ਕੰਪਿਊਟਰ ਨੈੱਟਵਰਕ ਨੂੰ ਵੀ ਨਿਸ਼ਾਨਾ ਬਣਾਇਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਾਊਥਾਲ ਗੈਸ ਧਮਾਕੇ ਵਿੱਚ ਬੱਚੀ ਨੂੰ ਬਚਾਉਣ ਵਾਲੇ ਅਧਿਕਾਰੀ ਦੀ ਹਰ ਪਾਸੇ ਪ੍ਰਸੰਸਾ
ਪਹਿਲੇ ਆਸਟਰੇਲੀਅਨ ਗੁਰੂ ਘਰ ਨੂੰ ਵਿਰਾਸਤੀ ਦਰਜਾ ਮਿਲਿਆ
ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ਼ ਖ਼ਿਲਾਫ਼ ਨਵਾਂ ਕੇਸ ਦਰਜ ਕਰਨ ਨੂੰ ਮਨਜ਼ੂਰੀ ਮਿਲੀ
ਕੋਵਿਡ-19 ਦੇ ਇਲਾਜ ਲਈ ਪਹਿਲੀ ਦਵਾਈ ਰੈਮਡੈਜ਼ਵੀਅਰ ਨੂੰ ਮਿਲੀ ਮਨਜ਼ੂਰੀ
ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਮਨਜ਼ੂਰੀ ਉਤੇ ਚੀਨ ਫਿਰ ਭੜਕਿਆ
ਨਵਾਜ਼ ਸ਼ਰੀਫ ਕਹਿੰਦੈ: ਮੇਰੇ ਮੁਲਕ `ਚ ਦੋ ਸਰਕਾਰਾਂ ਚੱਲ ਰਹੀਆਂ ਹਨ
ਐਚ-1ਬੀ ਵਿਸ਼ੇਸ਼ ਪੇਸ਼ੇਵਰਾਂ ਲਈ ਅਮਰੀਕਾ ਦੀ ਨਵੀਂ ਤਜਵੀਜ਼
ਪਾਕਿਸਤਾਨੀ ਪਾਰਲੀਮੈਂਟਰੀ ਕਮੇਟੀ ਵੱਲੋਂ ਜਾਧਵ ਦੀ ਸਜ਼ਾ ਉੱਤੇ ਮੁੜ ਵਿਚਾਰ ਦਾ ਬਿੱਲ ਪ੍ਰਵਾਨ
ਅਮਰੀਕੀ ਅਧਿਕਾਰੀਆਂ ਵੱਲੋਂ ਇਰਾਨ ਉੱਤੇ ਵੋਟਰਾਂ ਨੂੰ ਭੜਕਾਊ ਈ-ਮੇਲਾਂ ਭੇਜਣ ਦੇ ਦੋਸ਼
ਚੀਨ ਦੇ ਕੱਟੜ ਵਿਰੋਧੀ ਕਹੇ ਜਾਂਦੇ ਟਰੰਪ ਦਾ ਚੀਨ ਵਿੱਚ ਹੀ ਵੱਡਾ ਕਾਰੋਬਾਰ