Welcome to Canadian Punjabi Post
Follow us on

25

October 2020
ਪੰਜਾਬ

ਪਾਵਨ ਸਰੂਪਾਂ ਦੇ ਮੁੱਦੇ ਤੋਂਲੌਂਗੋਵਾਲ ਤੇ ਬਾਦਲਾਂ ਦੀਆਂ ਮੁਸ਼ਕਲਾਂ ਹੋਰ ਵਧੀਆਂ

September 18, 2020 08:40 AM

* ਸਿੱਖ ਜਥੇਬੰਦੀਆਂ ਵੱਲੋਂ ਦੋਵਾਂ ਦੇ ਘਰ ਘੇਰਨ ਦਾ ਐਲਾਨ
* ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਵਿਰੁੱਧ ਇਕੱਠੇ ਦੋ ਮੋਰਚੇ 

ਅੰਮ੍ਰਿਤਸਰ, 17 ਸਤੰਬਰ, (ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੀ ਸਾਰੀ ਜਾਣਕਾਰੀ ਦੇਣ ਦੀ ਮੰਗ ਵਾਸਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਦੇ ਦਫਤਰ ਮੂਹਰੇ ਪੰਥਕ ਜਥੇਬੰਦੀਆਂ ਤੇ ਸਤਿਕਾਰ ਕਮੇਟੀ ਦਾ ਧਰਨਾ ਵੀ ਵੀਰਵਾਰ ਨੂੰ ਜਾਰੀ ਰਿਹਾ ਅਤੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਉਨ੍ਹਾ ਦੇ ਸਮੱਰਥਕਾਂ ਵੱਲੋਂ ਅੱਜ ਸ੍ਰੀ ਅਕਾਲੀ ਤਖਤ ਮੂਹਰੇ ਵੀ ਇਕੱਠ ਕੀਤਾ ਗਿਆ।
ਵਰਨਣ ਯੋਗ ਹੈ ਕਿ ਸਿੱਖ ਪ੍ਰਦਰਸ਼ਨਕਾਰੀਆਂ ਦਾ ਗਰਮ ਰੌਂਅ ਵੇਖਦੇ ਹੋਏ ਐੱਸ ਜੀ ਪੀ ਸੀ ਨੇ ਧਰਨੇ ਵਾਲੇ ਥਾਂ ਦੇ ਚਾਰੇ ਪਾਸੇ ਲਾਈ ਟੀਨ ਤੇ ਬੈਰੀਕੇਡ ਬੁੱਧਵਾਰ ਅਤੇ ਵੀਰਵਾਰ ਦੀ ਵਿਚਕਾਰਲੀ ਰਾਤ ਹਟਾ ਲਏ ਸਨ ਅਤੇ ਰਾਤ ਨੂੰ ਹੀ ਐੱਸ ਜੀ ਪੀ ਸੀ ਦੇ ਦੋ ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਬੈਠਕ ਵੀ ਕੀਤੀ ਸੀ, ਪਰ ਇਸ ਦਾ ਕੋਈ ਨਤੀਜਾ ਨਹੀਂਸੀ ਨਿਕਲਿਆ। ਪ੍ਰਦਰਸ਼ਨਕਾਰੀ ਇਸ ਗੱਲ ਉੱਤੇ ਅੜੇ ਰਹੇ ਕਿ ਪਹਿਲਾਂ ਦੋਸ਼ੀਆਂ ਖ਼ਿਲਾਫ਼ ਐੱਸ ਜੀ ਪੀ ਸੀਕੇਸ ਦਰਜ ਕਰਵਾਉਣ ਦਾ ਫੈਸਲਾ ਲਾਗੂ ਕਰੇ, ਉਸ ਤੋਂ ਬਾਅਦ ਉਹ ਗੱਲਬਾਤ ਲਈ ਬੈਠਣਗੇ। ਅੱਜ ਵੀਰਵਾਰ ਨੂੰ ਧਰਨੇ ਵਿੱਚ ਸਾਰੇ ਪੰਜਾਬਤੋਂ ਵੱਖ-ਵੱਖ ਜਥੇਬੰਦੀਆਂ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦੇ ਵੀ ਪੁੱਜਣ ਲੱਗ ਪਏ ਸਨ।
ਇਸ ਦੌਰਾਨਐੱਸ ਜੀ ਪੀ ਸੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋਣ ਬਾਰੇ ਇਕ ਹਜ਼ਾਰ ਸਫਿਆਂ ਦੀ ਜਾਂਚ ਰਿਪੋਰਟ ਜਾਰੀ ਕੀਤੀ ਜਾਵੇ ਤਾਂ ਉਸੇ ਆਧਾਰ ਉੱਤੇ ਸੰਗਤ ਫੈਸਲਾ ਲੈ ਸਕਦੀ ਹੈ ਕਿ ਦੋਸ਼ੀ ਕੌਣ ਹੈ ਤੇ ਕਿਸ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਐੱਸ ਜੀ ਪੀ ਸੀ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਅਤੇ ਮਰਿਆਦਾ ਨੂੰ ਲਾਗੂ ਕਰਨਾ ਸ਼ਾਮਲ ਹੈ, ਪਰ ਉਹ ਇਸ ਵਿੱਚ ਅਸਫਲ ਵਿਖਾਈ ਦੇ ਰਹੀ ਹੈ।
ਦੂਸਰੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਬਾਰੇ ਪੰਥਕ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬਵਿਖੇ ਬੈਠਕ ਕਰ ਕੇਅੱਜ ਸੱਤ ਮਤੇ ਪਾਸ ਕੀਤੇ ਹਨ। ਇਸ ਬੈਠਕ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲਅਤੇ ਜਥੇਦਾਰ ਧਿਆਨ ਸਿੰਘ ਮੰਡ ਵੀ ਹਾਜ਼ਰ ਸਨ। ਉਨ੍ਹਾਂ ਸਾਰਿਆਂ ਨੇ ਐਲਾਨ ਕੀਤਾ ਕਿ ਇਨ੍ਹਾਂ ਮਤਿਆਂ ਨੂੰ ਲਾਗੂ ਕਰਾਉਣ ਲਈ ਉਹ 22 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਘਰ ਘੇਰਨਗੇ ਤੇ 28 ਸਤੰਬਰ ਨੂੰ ਐੱਸ ਜੀ ਪੀ ਸੀ ਦੇ ਇਜਲਾਸ ਮੌਕੇਇਸ ਦੇ ਮੈਂਬਰਾਂ ਨੂੰ ‘ਲਾਹਨਤ ਪੱਤਰ’ ਦੇਣਗੇ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪਹੁੰਚ ਕੀਤੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਤੀਸਰੇ ਪਾਸੇ ਤਾਜ਼ਾ ਖੁਲਾਸੇ ਤੋਂਪਤਾ ਲੱਗਾ ਹੈ ਕਿ ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਖੁਦ ਹੀ ਸ਼ਾਮਲ ਸਨ। ਇਹ ਭੇਦ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਾਬਕਾ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ ਲੋਕਾਂ ਅੱਗੇ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮਈ 2016 ਵਿੱਚ 14 ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 80 ਸਰੂਪ ਨੁਕਸਾਨੇ ਗਏ ਸਨ ਤੇ ਰਿਕਾਰਡ ਵਿੱਚ ਘਟਦੇ ਸਰੂਪ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕਹਿਣ ਉੱਤੇ ਅੱਗੇ ਦਿੱਤੇ ਜਾਂਦੇ ਸਨ। ਉਨ੍ਹਾ ਨੇ ਇੱਕ ਲਿਖਤੀ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਤਰ੍ਹਾਂ ਦੀਆਂ ਕੱਚੀਆਂ ਪਰਚੀਆਂ ਦਾ ਰਿਕਾਰਡ ਸੰਭਾਲ ਕੇ ਰੱਖਿਆ ਹੋਇਆ ਹੈ। ਕੰਵਲਜੀਤ ਸਿੰਘ ਨੇ ਇਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਉਚ ਅਧਿਕਾਰੀਆਂ ਦੇ ਨਾਵਾਂ ਦਾ ਵੀ ਖੁਲਾਸਾ ਕੀਤਾ ਹੈ, ਜਿਨ੍ਹਾਂ ਦੀ ਸਿਫਾਰਸ਼ ਉੱਤੇ ਪਾਵਨ ਸਰੂਪ ਅੱਗੇ ਦਿੱਤੇ ਸਨ। ਇਨ੍ਹਾਂ ਵਿੱਚ ਸਾਬਕਾ ਅਤੇ ਮੌਜੂਦਾ ਅਧਿਕਾਰੀਆ ਦੇ ਨਾਂ ਵੀ ਹਨ। ਉਸ ਨੇ ਆਖਿਆ ਕਿ ਜਦੋਂ ਪਬਲੀਕੇਸ਼ਨ ਵਿਭਾਗ ਵਿੱਚ ਅੱਗ ਲਗੀ ਸੀ, ਉਸ ਵੇਲੇ ਉਸ ਨੂੰ ਵੀ ਸਾਰੀ ਕਾਰਵਾਈ ਤੋਂ ਦੂਰ ਰੱਖਿਆ ਗਿਆ ਸੀ।
ਕੰਵਲਜੀਤ ਸਿੰਘ ਦੇ ਇਨ੍ਹਾਂ ਖੁਲਾਸਿਆਂ ਨਾਲ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਭਾਜੜ ਜਿਹੀ ਪੈ ਗਈ ਅਤੇ ਕਿਹਾ ਜਾ ਰਿਹਾ ਹੈ ਕਿ ਸਿੱਖ ਜਥੇਬੰਦੀਆਂ ਦੇ ਦਬਾਅ ਕਾਰਨ ਸ਼੍ਰੋਮਣੀ ਕਮੇਟੀ ਦੋਸ਼ੀਆਂ ਖਿਲਾਫ ਕਾਰਵਾਈ ਕਰ ਸਕਦੀ ਹੈ।
ਓਧਰ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਕੇਸ ਵਿੱਚਗੋਬਿੰਦ ਸਿੰਘ ਲੌਂਗੋਵਾਲ ਅਤੇ ਸੁਖਬੀਰ ਸਿੰਘ ਬਾਦਲ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਅਕਾਲ ਤਖ਼ਤ ਸਾਹਿਬ ਦੇ ਨੇੜੇ ਵਾਲੇ ਹਾਲ ਵਿੱਚ ਸਿੱਖ ਜਥੇਬੰਦੀਆਂ ਨੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਕੇਸਵਿੱਚ ਅਗਲੀ ਲੜਾਈ ਬਾਰੇ ਰਣਨੀਤੀ ਤੈਅ ਕੀਤੀ ਹੈ, ਜਿਸ ਪਿੱਛੋਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਲਈ ਗੋਬਿੰਦ ਸਿੰਘ ਲੌਂਗੋਵਾਲ ਤੇ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ ਅਤੇ 22 ਸਤੰਬਰ ਨੂੰ ਗੋਬਿੰਦ ਸਿੰਘ ਲੌਂਗੋਵਾਲਦੇ ਸੰਗਰੂਰ ਜ਼ਿਲ੍ਹੇ ਵਿਚਲੇ ਘਰ ਦਾ ਘਿਰਾਓ ਕੀਤਾ ਜਾਵੇਗਾ ਤੇ ਇਸ ਧਰਨੇ ਦੌਰਾਨ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਠੀ ਦੇ ਘਿਰਾਓ ਦੀ ਤਾਰੀਖ ਵੀ ਐਲਾਨੀ ਜਾਵੇਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ