Welcome to Canadian Punjabi Post
Follow us on

28

October 2020
ਪੰਜਾਬ

ਮਾਂ ਦੇ ਸਦਮੇ ਵਿਚ ਦੋ ਪੁੱਤਰਾਂ ਵੱਲੋਂ ਅੱਗੜ-ਪਿੱਛੜ ਖ਼ੁਦਕੁਸ਼ੀ

September 18, 2020 02:26 AM

ਭੀਖੀ, 17 ਸਤੰਬਰ (ਪੋਸਟ ਬਿਊਰੋ)- ਸਥਾਨਕ ਵਾਰਡ ਨੰਬਰ-4 ਵਿੱਚ ਵਾਪਰੀ ਮੰਦਭਾਗੀ ਘਟਨਾ ਨਾਲ ਇਸ ਨਗਰ ਵਿੱਚ ਉਦਾਸੀ ਦਾ ਮਾਹੌਲ ਹੈ। ਸਵਰਗੀ ਪ੍ਰਿਤਪਾਲ ਬਾਂਸਲ ਦੇ ਘਰ ਦੋ ਹਫ਼ਤਿਆਂ ਵਿੱਚ ਮਾਂ ਦੀ ਮੌਤ ਪਿੱਛੋਂ ਦੋ ਨੌਜਵਾਨ ਪੁੱਤਰਾਂ ਨੇ ਖ਼ੁਦਕੁਸ਼ੀ ਕਰ ਗਏ ਹਨ। ਇਨ੍ਹਾਂ ਨੌਜਵਾਨਾਂ ਨੇ ਮਾਂ ਦੇ ਪਿਆਰ ਸਦਕਾ ਆਪਣੀ ਜ਼ਿੰਦਗੀ ਇੰਝ ਤਿਆਗ਼ ਦਿੱਤੀ ਕਿ ਜਿਦਾਂ ਉਨ੍ਹਾਂ ਦਾ ਸੰਸਾਰ ਮਾਂ ਦੇ ਨਾਲ ਹੀ ਚੱਲ ਰਿਹਾ ਸੀ, ਜਿਸ ਤੋਂ ਲੋਕ ਹੈਰਾਨ ਹੋ ਰਹੇ ਹਨ।
ਮ੍ਰਿਤਕ ਨੌਜਵਾਨਾਂ ਦੇ ਵੱਡੇ ਭਰਾ ਮਹਿੰਦਰਪਾਲ ਬਾਂਸਲ, ਜੋ ਬਰਨਾਲਾ ਦੀ ਇੱਕ ਨਿੱਜੀ ਕੰਪਨੀ ਦਾ ਕਰਮਚਾਰੀ ਹੈ, ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰਿਤਪਾਲ ਬਾਂਸਲ ਦੀ 1995 ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪਿੱਛੋਂ ਉਨ੍ਹਾਂ ਦੀ ਮਾਤਾ ਊਸ਼ਾ ਰਾਣੀ ਨੂੰ ਪਿਤਾ ਦੀ ਥਾਂ ਵੇਰਕਾ ਮਿਲਕ ਪਲਾਂਟ ਵਿੱਚ ਨੌਕਰੀ ਮਿਲੀ ਤੇ ਸਾਡਾ ਸਭ ਦਾ ਸੰਸਾਰ ਸਿਰਫ਼ ਮਾਂ ਦੇ ਕਦਮਾਂ ਵਿੱਚ ਸੀ। ਮਾਂ ਨੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਤਿੰਨਾਂ ਨੂੰ ਪੈਰਾਂ ਉਤੇ ਖੜ੍ਹੇ ਕੀਤਾ। ਇਸ ਦੌਰਾਨ ਮਾਤਾ ਦੀਆਂ ਕਿਡਨੀਆਂ ਫੇਲ ਹੋ ਗਈਆਂ। ਹਫ਼ਤੇ ਵਿੱਚ ਤਿੰਨ ਵਾਰ ਉਸ ਨੂੰ ਡਾਇਲਸਿਸ ਕਰਾਉਣਾ ਪੈਂਦਾ ਸੀ। ਮਾਤਾ ਦੀ ਗੰਭੀਰ ਹਾਲਤ ਦੇਖ ਕੇ ਛੋਟੇ ਪੁੱਤਰ ਸ਼ੁਸੀਲ ਕੁਮਾਰ ਨੇ ਸਕੇ ਸਬੰਧੀਆਂ ਦੇ ਵਿਰੋਧ ਦੇ ਬਾਵਜੂਦ ਆਪਣੀ ਕਿਡਨੀ ਦੇਣ ਦਾ ਫ਼ੈਸਲਾ ਕੀਤਾ ਅਤੇ ਇਲਾਜ ਲਈ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਨਾਲ ਸਭ ਲੋੜੀਂਦੀਆਂ ਕਾਰਵਾਈਆ ਪੂਰੀਆਂ ਕਰ ਲਈਆਂ, ਪਰ ਇੱਕ ਸਤੰਬਰ ਨੂੰ ਮਾਂ ਊਸ਼ਾ ਰਾਣੀ ਦੀ ਮੌਤ ਹੋ ਗਈ। ਛੋਟੇ ਪੁੱਤਰ ਨੂੰ ਡੂੰਘਾ ਸਦਮਾ ਲੱਗਾ ਅਤੇ ਉਹ ਪੰਜ ਦਿਨ ਵਿਰਲਾਪ ਕਰਦਾ ਕਹਿੰਦਾ ਰਿਹਾ ਕਿ ਮੈਨੂੰ ਆਪਣੀ ਸੇਵਾ ਲਈ ਮਾਤਾ ਜੀ ਬੁਲਾ ਰਹੇ ਹਨ। ਫਿਰ ਉਸ ਨੇ ਚੁੱਪ ਚੁਪੀਤੇ ਪੰਜ ਸਤੰਬਰ ਨੂੰ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ। ਸੁੁਸ਼ੀਲ ਦੀ ਮੌਤ ਪਿੱਛੋਂ ਵਿਚਕਾਰਲੇ ਭਰਾ ਮੁਕੇਸ਼ ਕੁਮਾਰ ਦੀ ਦਿਮਾਗ਼ੀ ਹਾਲਤ ਵਿਗੜ ਗਈ ਅਤੇ ਉਹ ਵੀ ਲਗਾਤਾਰ ਖ਼ੁਦਕੁਸ਼ੀ ਦੇ ਯਤਨ ਕਰਨ ਲੱਗਾ। ਦਸ ਦਿਨ ਪਰਵਾਰ ਦੀ ਪੂਰੀ ਨਿਗਰਾਨੀ ਦੇ ਬਾਵਜੂਦ 15 ਸਤੰਬਰ ਨੂੰ ਦੁਪਹਿਰ ਸਮੇਂ ਉਸ ਨੇ ਵੀ ਜ਼ਹਿਰੀਲੀ ਵਸਤੂ ਖਾਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਰਮਵਾਰ 29 ਸਾਲ ਅਤੇ 32 ਸਾਲ ਦੇ ਸਨ ਅਤੇ ਦੋਵੇਂ ਕੁਆਰੇ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮ
ਕਰਜ਼ੇ ਤੋਂ ਪ੍ਰੇਸ਼ਾਨ ਹੋਏ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਨੌਜਵਾਨ ਨੂੰ ਬਚਾਉਣ ਗਏ ਏ ਐਸ ਆਈ ਉੱਤੇ ਗੋਲੀ ਚਲਾਈ
ਬੱਚਿਆਂ ਨੂੰ ਅਗਵਾ ਕਰਕੇ ਭੀਖ ਮੰਗਵਾਉਣ ਵਾਲਾ ਕਾਬੂ
ਲਾਪਤਾ ਪਾਵਨ ਸਰੂਪਾਂ ਦਾ ਮਾਮਲਾ : ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦੋਸ਼ੀਆਂ ਵਿਰੁੱਧ ਕੇਸ ਲੜਨ ਦੀ ਹਦਾਇਤ
ਪਾਕਿਸਤਾਨ ਦੇ ਸਿੱਖ ਐਮ ਪੀ ਏ ਦੇ ਭਰਾ ਨੂੰ ਧੋਖਾਧੜੀ ਦੇ ਮਾਮਲੇ `ਚ ਜੇਲ੍ਹ ਦੀ ਸਜ਼ਾ
ਬੇਰੁਜ਼ਗਾਰ ਅਧਿਆਪਕਾਂ ਦੀਆਂ ਬਾਦਲਾਂ ਵਾਂਗ ਹੀ ਪੱਗਾਂ-ਚੁੰਨੀਆਂ ਉਛਾਲ ਰਹੀ ਹੈ ਅਮਰਿੰਦਰ ਸਰਕਾਰ : ਆਪ
ਰੰਧਾਵਾ ਨੇ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ 110 ਫੀਲਡ ਐਗਜ਼ੀਕਿਊਟਿਵ ਨੂੰ ਨਿਯੁਕਤੀ ਪੱਤਰ ਸੌਂਪੇ
ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ ਫੂਡ ਪ੍ਰਾਸੈਸਿੰਗ ਉਦਯੋਗ : ਸੋਨੀ
ਡੇਂਗੂ ਵਿਰੁਧ ਲੜਾਈ ਵਿਚ ਐੱਸ.ਟੀ.ਐੱਫ. ਦੇ ਸਾਰੇ ਭਾਈਵਾਲ ਵਿਭਾਗਾਂ ਵਲੋਂ ਸਾਂਝੇ ਯਤਨ ਕੀਤੇ ਜਾ ਰਹੇ : ਬਲਬੀਰ ਸਿੱਧੂ