Welcome to Canadian Punjabi Post
Follow us on

21

October 2020
ਬ੍ਰੈਕਿੰਗ ਖ਼ਬਰਾਂ :
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾ
ਪੰਜਾਬ

ਐਨ ਆਰ ਆਈ ਨਾਲ ਜ਼ਮੀਨੀ ਸੌਦੇ ਵਿੱਚ 4 ਕਰੋੜ ਦੀ ਠੱਗੀ

September 18, 2020 02:23 AM

ਜਲੰਧਰ, 17 ਸਤੰਬਰ (ਪੋਸਟ ਬਿਊਰੋ)- ਜ਼ਮੀਨ ਦੇ ਸੌਦੇ ਦੀ ਆੜ ਵਿੱਚ ਅਮਰੀਕਾ ਵੱਸਦੇ ਐਨ ਆਰ ਆਈ ਨਾਲ ਚਾਰ ਕਰੋੜ ਰੁਪਏ ਦੀ ਧੋਖਾਧੜੀ ਹੋ ਜਾਣ ਦੀ ਖਬਰ ਮਿਲੀ ਹੈ। ਐਨ ਆਰ ਆਈ ਵੱਲੋਂ ਦਿੱਤੀ ਪਾਵਰ ਆਫ ਅਟਾਰਨੀ ਗਵਾਚ ਜਾਣ ਦਾ ਬਹਾਨਾ ਬਣਾ ਕੇ ਉਸ ਦੀ ਜ਼ਮੀਨ ਅੱਗੇ ਵੇਚ ਕੇ ਰਜਿਸਟਰੀ ਵੀ ਕਰਵਾ ਦਿੱਤੀ ਗਈ ਹੈ। ਇਸ ਬਾਰੇ ਐਨ ਆਰ ਆਈ ਨੇ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਧੋਖਾਧੜੀ ਕਰਨ ਵਾਲੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਏ ਡੀ ਸੀ ਪੀ ਇਨਵੈਸਟੀਗੇਸ਼ਨ ਨੇ ਜਾਂਚ ਰਿਪੋਰਟ ਵਿੱਚ ਦੱਸਿਆ ਕਿ ਬਸਤੀ ਦਾਨਿਸ਼ਮੰਦਾਂ ਦੇ ਗੁਰਵਿੰਦਰ ਸਿੰਘ ਔਜਲਾ ਪੱਕੇ ਤੌਰ `ਤੇ ਅਮਰੀਕਾ ਰਹਿੰਦੇ ਹਨ। ਉਨ੍ਹਾਂ ਦੀ ਪੰਜਾਬ ਵਿੱਚ ਕਈ ਜਗਾ ਜਾਇਦਾਦ ਹੈ, ਪਰ ਅਮਰੀਕਾ ਵਿੱਚ ਰਹਿਣ ਕਾਰਨ ਉਹ ਇਸ ਦੀ ਦੇਖਭਾਲ ਨਹੀਂ ਕਰ ਸਕਦੇ ਸਨ। ਉਨ੍ਹਾਂ ਬਸਤੀ ਸ਼ੇਖ਼ ਤੇ ਬਸਤੀ ਗੁਜਾਂ ਵਿਚਲੀ ਆਪਣੀ 11 ਕਨਾਲ 16 ਮਰਲੇ ਜ਼ਮੀਨ ਨੂੰ ਸਾਢੇ ਚਾਰ ਕਰੋੜ ਵਿੱਚ ਵੇਚਣ ਲਈ ਜਸਕਰਨ ਸਿੰਘ ਨਾਲ ਸੌਦਾ ਕੀਤਾ ਸੀ ਅਤੇ ਇਸ ਦਾ ਐਗਰੀਮੈਂਟ 27 ਮਾਰਚ 2007 ਨੂੰ ਹੋਇਆ। ਔਜਲਾ ਨੇ ਬਿਆਨੇ ਵਜੋਂ ਜਸਕਰਨ ਗਿੱਲ ਤੋਂ ਪੰਜਾਹ ਲੱਖ ਰੁਪਏ ਲੈ ਲਏ ਸਨ। 31 ਦਸੰਬਰ 2007 ਨੂੰ ਇਸ ਦੀ ਰਜਿਸਟਰੀ ਹੋਣੀ ਸੀ। ਫਿਰ ਉਸ ਜ਼ਮੀਨ ਨੂੰ ਅੱਗੇ ਵੇਚਣ ਲਈ ਐਨ ਆਰ ਆਈ ਔਜਲਾ ਨੇ ਜਸਕਰਨ ਗਿੱਲ ਦੇ ਨਾਂਅ 15 ਅਕਤੂਬਰ 2007 ਨੂੰ ਜਨਰਲ ਪਾਵਰ ਆਫ ਅਟਾਰਨੀ ਦੇ ਦਿੱਤੀ। ਕੁਝ ਸਮਾਂ ਬਾਅਦ ਔਜਲਾ ਨੇ ਜਸਕਰਨ ਤੋਂ ਅਟਾਰਨੀ ਵਾਪਸ ਮੰਗੀ ਤਾਂ ਉਸ ਨੇ ਬਹਾਨੇਬਾਜ਼ੀ ਕਰਦਿਆਂ ਵਾਪਸ ਨਹੀਂ ਦਿੱਤੀ। ਐਨ ਆਰ ਆਈ ਔਜਲਾ ਨੇ ਦੱਸਿਆ ਕਿ ਅਸਲ ਵਿੱਚ ਜਸਕਰਨ ਨੇ ਉਨ੍ਹਾਂ ਦੀ ਪਾਵਰ ਆਫ ਅਟਾਰਨੀ ਵਰਤ ਕੇ ਉਨ੍ਹਾਂ ਦੀ ਜ਼ਮੀਨ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਕੇ ਉਨ੍ਹਾਂ ਦੇ ਨਾਂਅ ਰਜਿਸਟਰੀ ਕਰਵਾ ਦਿੱਤੀ ਹੈ। ਉਸ ਨੇ ਜ਼ਮੀਨ ਦੇ ਸੱਤ ਮਰਲੇ ਅਤੇ 93 ਵਰਗ ਫੁੱਟ ਦੇ ਹਿਸਾਬ ਨਾਲ ਇਸ ਦੀ ਰਜਿਸਟਰੀ ਅਰਜਨ ਨਗਰ ਬਸਤੀ ਮਿੱਠੂ ਦੇ ਰਜਿੰਦਰ ਸਿੰਘ, ਦੀਪ ਡੇਅਰੀ ਨੇੜੇ ਕਪੂਰਥਲਾ ਰੋਡ ਦੀ ਬਲਵੀਰ ਕੌਰ, ਅਰਜਨ ਨਗਰ ਦੇ ਅਮਰਜੀਤ ਸਿੰਘ, ਬਸਤੀ ਮਿੱਠੂ ਦੇ ਅਰਵਿੰਦਰ ਸਿੰਘ, ਅਰਜਨ ਨਗਰ ਦੀ ਹਰਜਿੰਦਰ ਕੌਰ ਅਤੇ ਸੱਤ ਮਰਲੇ 94 ਫੁਟ ਦੀ ਰਜਿਸਟਰੀ ਕਪੂਰਥਲਾ ਰੋਡ ਦੀ ਕੁਲਦੀਪ ਕੌਰ ਅਤੇ 14 ਮਰਲੇ 187 ਵਰਗ ਫੁੱਟ ਦੀ ਰਜਿਸਟਰੀ ਜੰਮੂ ਕੰਪਲੈਸ ਦੇ ਨੇੜੇ ਅਨਮੋਲ ਹਸਪਤਾਲ ਕੋਲ ਕਪੂਰਥਲਾ ਰੋਡ ਦੇ ਗੁਰਬਖਸ਼ ਸਿੰਘ ਦੇ ਨਾਂਅ ਕਰ ਦਿੱਤੀ ਹੈ ਅਤੇ ਉਨ੍ਹਾਂ ਤੋਂ ਪੈਸੇ ਵੀ ਲੈ ਲਏ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨਵਜੋਤ ਸਿੱਧੂ ਦਾ ਚਪੇੜ ਵਾਲਾ ਬਿਆਨਅਸੈਂਬਲੀ ਵਿੱਚ ਗੂੰਜਿਆ
ਕੈਪਟਨ ਅਮਰਿੰਦਰ ਵੱਲੋਂ ਵਿਧਾਨ ਸਭਾ ਵਿੱਚਪਾਸ ਕਰਾਏ ਮਤਿਆਂ ਦਾ ਸਾਰ-ਤੱਤ
ਹਾਲੇ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਬਚਾਉਣ ਵਾਸਤੇ ਬਹੁਤ ਕੁਝ ਕਰਨ ਦੀ ਜ਼ਰੂਰਤ : ਅਕਾਲੀ ਦਲ
ਪੰਜਾਬ ਸਰਕਾਰ ਦੇ ਕਾਨੂੰਨ ‘ਤੇ ‘ਆਪ’ ਨੇ ਉਠਾਏ ਸਵਾਲ: ਪੂਰੇ ਪੰਜਾਬ ਨੂੰ ਬੇਵਕੂਫ਼ ਬਣਾ ਰਹੀ ਹੈ ਕੈਪਟਨ ਸਰਕਾਰ : ਹਰਪਾਲ ਚੀਮਾ
ਕਾਲੇ ਖੇਤੀ ਕਾਨੂੰਨ ਰਸਮੀ ਤੌਰ 'ਤੇ ਰੱਦ ਕਰਕੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣ ਕੇ ਉਭਰਿਆ
ਜਦੋਂ ਨਵਜੋਤ ਸਿੱਧੂ ਨੇ ਬੋਲਣਾ ਸ਼ੁਰੂ ਕੀਤਾ ਤਾਂ ਬੰਦ ਹੋਇਆ ਸਿੱਧਾ ਪ੍ਰਸਾਰਣ
ਕੈਪਟਨ ਨੇ ਮਾਰੀ ਮੋਦੀ ਸਰਕਾਰ ਨੂੰ ਲਲਕਾਰ, ਅਸਤੀਫਾ ਦੇਣ ਦਾ ਨਹੀਂ ਕੋਈ ਡਰ, ਜੇ ਚਾਹੋ ਤਾਂ ਸਰਕਾਰ ਬਰਖਾਸਤ ਕਰ ਦਿਓ
ਪੰਜਾਬ ਨੂੰ ਨਵੀਂ ਮਾਰ ਬਾਹਰਲੇ ਰਾਜਾਂਵਿੱਚੋਂ ਪੰਜਾਬ ਵਿੱਚ ਵੇਚਣ ਲਈ ਝੋਨਾ ਲਿਆਂਦਾ ਜਾ ਰਿਹੈ
ਨਵਜੋਤ ਸਿੱਧੂ ਨੇ ਸਮੱਸਿਆ ਦੇ ਖੁਲਾਸੇ ਕੀਤੇ, ਵਿਗੜੇ ਸਿਸਟਮ ਦਾ ਹੱਲ ਸੁਝਾਇਆ
ਪੰਜਾਬ ਵਿਧਾਨ ਸਭਾ ਵਿਸ਼ੇਸ਼ ਅਜਲਾਸ ਦੇ ਪਹਿਲੇ ਦਿਨ ਸਿਆਸੀ ਧਿਰਾਂ ਨੇ ਰੌਲਾ-ਰੱਪਾ ਪਾ ਕੇ ਵਕਤ ਲੰਘਾਇਆ