Welcome to Canadian Punjabi Post
Follow us on

25

October 2020
ਅੰਤਰਰਾਸ਼ਟਰੀ

ਰਿਪੋਰਟ ਵਿੱਚ ਖੁਲਾਸਾ: ਬੋਇੰਗ ਜਹਾਜ਼ ਕੰਪਨੀ ਨੇ 737 ਮੈਕਸ ਦੀਆਂ ਖਾਮੀਆਂ ਲੁਕਾਈਆਂ

September 18, 2020 02:04 AM

ਵਾਸ਼ਿੰਗਟਨ, 17 ਸਤੰਬਰ (ਪੋਸਟ ਬਿਊਰੋ)- ਪਿਛਲੇ ਸਾਲ ਦੋ ਵੱਡੇ ਹਾਦਸਿਆਂ ਦੇ ਬਾਅਦ ਨਿਸ਼ਾਨੇ ਉੱਤੇ ਆਈ 737 ਮੈਕਸ ਜਹਾਜ਼ਾਂ ਦੀ ਨਿਰਮਾਤਾ ਕੰਪਨੀ ਬੋਇੰਗ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਯੂ ਐਸ ਹਾਊਸ ਆਫ ਰਿਪ੍ਰੇਜੈਟੇਟਿਵ ਟ੍ਰਾਂਸਪੋਰਟ ਕਮੇਟੀ (ਯੂ ਐਸ ਐਚ ਆਰ ਟੀ ਸੀ) ਨੇ ਬੋਇੰਗ 737 ਮੈਕਸ ਹਾਦਸੇ ਬਾਰੇ ਨਵੀਂ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਕੰਪਨੀ ਨੇ ਬੋਇੰਗ ਡਿਜ਼ਾਈਨ ਦੀਆਂ ਖਾਮੀਆਂ ਨੂੰ ਲੁਕਾ ਕੇ ਰੱਖਿਆ ਅਤੇ ਪਾਇਲਟਾਂ ਅਤੇ ਪਾਲਸੀ ਮੇਕਰਾਂ ਨੇ ਉਸ ਦਾ ਸਾਥ ਦਿੱਤਾ ਸੀ। ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਡਿਜ਼ਾਈਨ ਵਿੱਚ ਕੁਝ ਵੱਡੇ ਤਕਨੀਕੀ ਨੁਕਸ ਸਨ, ਜਿਸ ਬਾਰੇ ਕੰਪਨੀ ਨੇ ਫਿਰ ਵੀ 737 ਮੈਕਸ ਦੀਆਂ ਉਡਾਣਾਂ ਜਾਰੀ ਰੱਖੀਆਂ। ਇਹੋ ਕਾਰਨ ਸੀ ਕਿ ਇੰਡੋਨੇਸ਼ੀਆ ਅਤੇ ਇਥੋਪੀਆ ਵਰਗੇ ਦੋ ਵੱਡੇ ਹਾਦਸੇ ਹੋਏ। ਰਿਪੋਰਟ ਦੇ ਅਨੁਸਾਰ ਇਨ੍ਹਾਂ ਹਾਦਸਿਆਂ ਪਿੱਛੋਂ ਵੀ ਬੋਇੰਗ ਕੰਪਨੀ ਨੇ ਸਬਕ ਨਹੀਂ ਸੀ ਸਿੱਖਿਆ ਅਤੇ ਗਲਤੀਆਂ ਕੀਤੀਆਂ। ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਨੇ ਬੋਇੰਗ ਦੇ ਨਵੇਂ ਡਿਜ਼ਾਈਨ ਵਿੱਚ ਖਾਮੀਆਂ ਨੂੰ ਨਜ਼ਰ ਅੰਦਾਜ਼ ਕੀਤਾ ਸੀ। ਇਸ ਰਿਪੋਰਟ ਵਿੱਚ ਇਹ ਵੀ ਦੋਸ਼ ਲਾਇਆ ਗਿਆ ਕਿ ਪਾਇਲਟਾਂ ਆਦਿ ਨੇ ਵੀ ਕੰਪਨੀ ਨੂੰ ਖੁਸ਼ ਕਰਨ ਦੇ ਲਈ ਇਨ੍ਹਾਂ ਗਲਤੀਆਂ `ਤੇ ਪਰਦਾ ਪਾ ਦਿੱਤਾ।
ਵਰਨਣ ਯੋਗ ਹੈ ਕਿ ਪਿਛਲੇ ਸਾਲ 29 ਅਕਤੂਬਰ ਨੂੰ ਬੋਇੰਗ 737 ਮੈਕਸ ਦੁਰਘਟਨਾ ਗ੍ਰਸਤ ਹੋ ਗਿਆ ਸੀ ਜਿਸ ਨਾਲ ਜਹਾਜ਼ ਵਿੱਚ ਸਵਾਰ ਸਾਰੇ 189 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਮਾਰਚ 2019 ਵਿੱਚ ਬੋਇੰਗ ਦਾ ਇੱਕ ਮੈਕਸ ਜਹਾਜ਼ ਇਥੋਪੀਆ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਤੇ ਇਸ ਵਿੱਚ 157 ਲੋਕਾਂ ਦੀ ਮੌਤ ਹੋਈ ਸੀ। ਇਨ੍ਹਾਂ ਦੋ ਹਾਦਸਿਆਂ ਪਿੱਛੋਂ ਦੁਨੀਆ ਭਰ ਵਿੱਚ ਬੋਇੰਗ ਦੇ 737 ਮੈਕਸ ਜਹਾਜ਼ਾਂ ਦੀਆਂ ਉਡਾਣਾਂ ਬੰਦ ਕੀਤੀਆਂ ਗਈਆਂ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਾਊਥਾਲ ਗੈਸ ਧਮਾਕੇ ਵਿੱਚ ਬੱਚੀ ਨੂੰ ਬਚਾਉਣ ਵਾਲੇ ਅਧਿਕਾਰੀ ਦੀ ਹਰ ਪਾਸੇ ਪ੍ਰਸੰਸਾ
ਪਹਿਲੇ ਆਸਟਰੇਲੀਅਨ ਗੁਰੂ ਘਰ ਨੂੰ ਵਿਰਾਸਤੀ ਦਰਜਾ ਮਿਲਿਆ
ਪਾਕਿਸਤਾਨ ਵਿੱਚ ਨਵਾਜ਼ ਸ਼ਰੀਫ਼ ਖ਼ਿਲਾਫ਼ ਨਵਾਂ ਕੇਸ ਦਰਜ ਕਰਨ ਨੂੰ ਮਨਜ਼ੂਰੀ ਮਿਲੀ
ਕੋਵਿਡ-19 ਦੇ ਇਲਾਜ ਲਈ ਪਹਿਲੀ ਦਵਾਈ ਰੈਮਡੈਜ਼ਵੀਅਰ ਨੂੰ ਮਿਲੀ ਮਨਜ਼ੂਰੀ
ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਮਨਜ਼ੂਰੀ ਉਤੇ ਚੀਨ ਫਿਰ ਭੜਕਿਆ
ਨਵਾਜ਼ ਸ਼ਰੀਫ ਕਹਿੰਦੈ: ਮੇਰੇ ਮੁਲਕ `ਚ ਦੋ ਸਰਕਾਰਾਂ ਚੱਲ ਰਹੀਆਂ ਹਨ
ਐਚ-1ਬੀ ਵਿਸ਼ੇਸ਼ ਪੇਸ਼ੇਵਰਾਂ ਲਈ ਅਮਰੀਕਾ ਦੀ ਨਵੀਂ ਤਜਵੀਜ਼
ਪਾਕਿਸਤਾਨੀ ਪਾਰਲੀਮੈਂਟਰੀ ਕਮੇਟੀ ਵੱਲੋਂ ਜਾਧਵ ਦੀ ਸਜ਼ਾ ਉੱਤੇ ਮੁੜ ਵਿਚਾਰ ਦਾ ਬਿੱਲ ਪ੍ਰਵਾਨ
ਅਮਰੀਕੀ ਅਧਿਕਾਰੀਆਂ ਵੱਲੋਂ ਇਰਾਨ ਉੱਤੇ ਵੋਟਰਾਂ ਨੂੰ ਭੜਕਾਊ ਈ-ਮੇਲਾਂ ਭੇਜਣ ਦੇ ਦੋਸ਼
ਚੀਨ ਦੇ ਕੱਟੜ ਵਿਰੋਧੀ ਕਹੇ ਜਾਂਦੇ ਟਰੰਪ ਦਾ ਚੀਨ ਵਿੱਚ ਹੀ ਵੱਡਾ ਕਾਰੋਬਾਰ