Welcome to Canadian Punjabi Post
Follow us on

28

October 2020
ਅੰਤਰਰਾਸ਼ਟਰੀ

ਕੋਰੋਨਾ ਦਾ ਯੂ ਟਰਨ : ਅਮਰੀਕਾ ਵਿੱਚ ਹਰ ਦਸਵਾਂ ਮਰੀਜ਼ ਫਿਰ ਹਸਪਤਾਲ ਜਾ ਰਿਹੈ

September 18, 2020 01:58 AM

ਵਾਸ਼ਿੰਗਟਨ, 17 ਸਤੰਬਰ (ਪੋਸਟ ਬਿਊਰੋ)- ਇੱਕ ਅਧਿਐਨ ਮੁਤਾਬਕ ਅਮਰੀਕਾ ਵਿਚ ਡਿਸਚਾਰਜ ਕੀਤੇ ਜਾ ਰਹੇ ਹਰ 10 ਕੋਰੋਨਾ ਮਰੀਜ਼ਾਂ `ਚੋਂ ਇੱਕ ਨੂੰ ਹਫਤੇ ਦੇ ਅੰਦਰ ਫਿਰ ਹਸਪਤਾਲ `ਚ ਦਾਖਲ ਕਰਵਾਉਣਾ ਪੈ ਰਿਹਾ ਹੈ।
ਪਹਿਲੇ ਤਿੰਨ ਮਹੀਨਿਆਂ ਦੌਰਾਨ ਹਸਪਤਾਲਾਂ ਵਿੱਚ ਦਾਖਲ ਕਰਵਾਏ 1400 ਲੋਕਾਂ ਦੇ ਅਨੁਮਾਨ ਤੋਂ ਇਹ ਨਤੀਜਾ ਕੱਢਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ 20 ਸਾਲ ਤੋਂ ਘੱਟ ਉਮਰ ਦੇ ਸਿਰਫ 10 ਫੀਸਦੀ ਬੱਚੇ ਕੋਰੋਨਾ ਇਨਫੈਕਟਿਡ ਹੋਏ ਹਨ ਤੇ 0.2 ਫੀਸਦੀ ਬੱਚਿਆਂ ਦੀ ਮੌਤ ਹੋਈ ਹੈ। ਜਰਨਲ ਅਕੈਡਮਿਕ ਐਮਰਜੈਂਸੀ ਮੈਡੀਸਿਨ `ਚ ਛਪੇ ਇਸ ਅਧਿਐਨ ਵਿੱਚ ਮਾਰਚ ਤੇ ਮਈ 2020 ਵਿਚਾਲੇ ਫਿਲਾਡੈਲਫੀਆ ਇਲਾਕੇ ਦੇ ਕੋਰੋਨਾ ਰੋਗੀਆਂ ਦੇ ਅੰਕੜੇ ਦਾ ਅਨੁਮਾਨ ਲਾਇਆ ਗਿਆ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਡਿਸਚਾਰਜ ਕੀਤੇ ਲੋਕਾਂ `ਚ ਨਾ ਸਿਰਫ ਆਕਸੀਜਨ ਦਾ ਪੱਧਰ ਘੱਟ ਮਿਲਿਆ, ਸਗੋਂ ਉਨ੍ਹਾਂ ਵਿੱਚ ਬੁਖਾਰ ਦੇ ਲੱਛਣ ਵੀ ਦਿਖਾਈ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਯੂਨੀਵਰਸਿਟੀ ਆਫ ਪੈਨਸਿਲਵੇਨੀਆ ਸਕੂਲ ਆਫ ਮੈਡੀਸਨ ਨਾਲ ਸਬੰਧ ਰੱਖਦੇ ਅਧਿਐਨ ਦੇ ਪ੍ਰਮੁੱਖ ਲੇਖਕ ਆਸਟਿਨ ਕਿਲਾਰੂ ਨੇ ਕਿਹਾ ਹੈ ਕਿ ਸਾਨੂੰ ਆਸ ਹੈ ਕਿ ਇਸ ਅਧਿਐਨ ਨਾਲ ਐਮਰਜੈਂਸੀ ਡਾਕਟਰਾਂ ਨੂੰ ਕੋਰੋਨਾ ਰੋਗੀਆਂ ਦੀ ਬਿਮਾਰੀ ਨੂੰ ਸਮਝਣ `ਚ ਹੋਰ ਮਦਦ ਮਿਲੇਗੀ। ਅਧਿਐਨ ਵਿੱਚ ਵਿਗਿਆਨੀਆਂ ਨੇ ਪਹਿਲੀ ਮਾਰਚ ਤੋਂ 28 ਮਈ 2020 ਵਿਚਾਲੇ ਐਮਰਜੈਂਸੀ ਵਿਭਾਗ ਵਿੱਚ ਦਾਖਲ ਕੀਤੇ ਗਏ 1419 ਉਨ੍ਹਾਂ ਰੋਗੀਆਂ ਤੋਂ ਅੰਦਾਜ਼ਾ ਲਾਇਆ ਹੈ ਜਿਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਦੇ ਸੱਤ ਦਿਨਾਂ ਅੰਦਰ ਫਿਰ ਹਸਪਤਾਲ `ਚ ਲਿਜਾਣਾ ਪਿਆ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
‘ਬੈਨੂੰ` ਦਾ ਨਮੂਨਾ ਹਾਸਲ ਕਰਨ ਵਿੱਚ ਨਾਸਾ ਸਫਲ, ਪਰ ਕੁਝ ਕੁ ਹਿੱਸਾ ਪੁਲਾੜ ਵਿੱਚ ਖੁਰ ਰਿਹੈ
ਅਮਰੀਕਾ ਵਿੱਚ ਅਨੰਨਿਆ ਬਿਰਲਾ ਨੂੰ ਨਸਲਵਾਦ ਭੁਗਤਣਾ ਪਿਆ
ਸੈਕਸ ਚੇਂਜ ਕਰਾਉਣ ਪਿੱਛੋਂ ਭਰਾ ਬਣੀਆਂ ਪਾਕਿਸਤਾਨ ਦੀਆਂ 2 ਭੈਣਾਂ
ਯੂ ਕੇ ਦੀ ਫਾਊਂਡੇਸ਼ਨ ਦਾ ਸਰਵੇਖਣ: ਅਧਿਆਪਕਾਂ ਦਾ ਸਤਿਕਾਰ ਕਰਨ ਵਿੱਚ ਭਾਰਤੀ ਛੇਵੇਂ ਨੰਬਰ ਉਤੇ
ਟਰੰਪ ਵੱਲੋਂ ਭਾਰਤ ਨੂੰ ‘ਗੰਦਾ` ਕਹਿਣਾ ਸ਼ਰਮਨਾਕ: ਜੋ ਬਾਈਡਨ
50 ਦੇਸ਼ਾਂ ਵੱਲੋਂ ਐਟਮੀ ਹਥਿਆਰਾਂ ਉੱਤੇ ਪਾਬੰਦੀ ਲਈ ਸੰਧੀ ਨੂੰ ਪ੍ਰਵਾਨਗੀ
ਨੇਪਾਲੀ ਵਿਦੇਸ਼ ਮੰਤਰੀ ਨੇ ਕਿਹਾ : ਰਾਅ ਦਾ ਮੁਖੀ ਮੋਦੀ ਦਾ ਪ੍ਰਤੀਨਿਧ ਬਣਕੇ ਪ੍ਰਧਾਨ ਮੰਤਰੀ ਓਲੀ ਨੂੰ ਮਿਲਿਐ
ਕਾਰਗਿਲ ਜੰਗ ਬਾਰੇ ਨਵਾਜ਼ ਦਾ ਦਾਅਵਾ : ਪਾਕਿਸਤਾਨੀ ਫੌਜੀਆਂ ਕੋਲ ਹਥਿਆਰਵੀ ਨਹੀਂ ਸਨ
ਆਊਟਬ੍ਰੇਕ ਤੋਂ ਬਾਅਦ ਸਪੇਨ ਨੇ ਦੂਜੀ ਵਾਰੀ ਐਲਾਨੀ ਸਟੇਟ ਆਫ ਐਮਰਜੰਸੀ
ਬ੍ਰਿਟਿਸ਼ ਕੋਲੰਬੀਆ ਤੋਂ ਅੱਠ ਅਸੈਂਬਲੀ ਸੀਟਾ ਂਜਿੱਤ ਕੇ ਪੰਜਾਬੀਆਂ ਨੇ ਇਤਿਹਾਸ ਰਚਿਆ