Welcome to Canadian Punjabi Post
Follow us on

25

October 2020
ਟੋਰਾਂਟੋ/ਜੀਟੀਏ

ਐਮਪੀ ਮਨਿੰਦਰ ਸਿੱਧੂ ਵੱਲੋਂ ਪੀਲ ਰੀਜਨ ਵਿੱਚ 207,000 ਡਾਲਰ ਦੇ ਨਿਵੇਸ਼ ਦਾ ਐਲਾਨ

September 18, 2020 12:46 AM

ਬਰੈਂਪਟਨ, 17 ਸਤੰਬਰ (ਪੋਸਟ ਬਿਊਰੋ) : ਕੈਨੇਡਾ ਸਰਕਾਰ ਅਰਥਚਾਰੇ ਨੂੰ ਮਜ਼ਬੂਤ ਕਰਨ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੇ ਕੁਦਰਤੀ ਵਸੀਲਿਆਂ ਸਬੰਧੀ ਸਰੋਤਾਂ ਦੀ ਮਦਦ ਤੋਂ ਇਲਾਵਾ ਭਵਿੱਖ ਵਿੱਚ ਸਵੱਛ ਊਰਜਾ ਲਈ ਵਚਨਬੱਧ ਹੈ| ਇਹ ਵਚਨਬੱਧਤਾ ਉਸ ਸਮੇਂ ਹੋਰ ਵੀ ਜ਼ਰੂਰੀ ਹੈ ਜਦੋਂ ਅਸੀਂ ਕੋਵਿਡ-19 ਸੰਕਟ ਤੋਂ ਰਿਕਵਰੀ ਲਈ ਤੇ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਉਪਰਾਲੇ ਕਰ ਰਹੇ ਹਾਂ|
ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਆਮੈਂਟ ਮਨਿੰਦਰ ਸਿੱਧੂ ਨੇ ਕੈਨੇਡਾ ਦੇ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਸੀਮਸ ਓਰੀਗਨ ਦੇ ਪੱਖ ਉੱਤੇ ਅੱਜ ਪੀਲ ਰੀਜਨ ਵਿੱਚ 207,000 ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ| ਇਹ ਨਿਵੇਸ਼ 43 ਇਲੈਕਟ੍ਰਿਕ ਵਾਹਨ (ਈਵੀ) ਲੈਵਲ 2 ਚਾਰਜਰਜ਼ ਦੇ ਨਿਰਮਾਣ ਲਈ ਕੀਤਾ ਜਾਵੇਗਾ| ਇਸ ਨਿਵੇਸ਼ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੈਨੇਡੀਅਨਾਂ ਦੀ ਵੀ ਆਧੁਨਿਕ ਤਕਨਾਲੋਜੀ ਤੱਕ ਪਹੁੰਚ ਹੈ| ਇਸ ਨਾਲ ਪ੍ਰਦੂਸ਼ਣ ਵੀ ਘਟੇਗਾ ਤੇ 2050 ਤੱਕ ਕੈਨੇਡਾ ਵੱਲੋਂ ਜ਼ੀਰੋ ਐਮਿਸ਼ਨ ਦਾ ਟੀਚਾ ਪੂਰਾ ਕਰਨ ਵੱਲ ਵੀ ਕਦਮ ਵਧਾਇਆ ਜਾਵੇਗਾ|
ਇਸ ਪ੍ਰੋਜੈਕਟ ਲਈ ਫੰਡਿੰਗ ਨੈਚੂਰਲ ਰਿਸੋਰਸਿਜ਼ ਕੈਨੇਡਾ ਦੇ ਜ਼ੀਰੋ ਐਮਿਸ਼ਨ ਵ੍ਹੀਕਲ ਇਨਫਰਾਸਟ੍ਰਕਚਰ ਪ੍ਰੋਗਰਾਮ (ਜੈੱਡਈਵੀਆਈਪੀ) ਤੋਂ ਹਾਸਲ ਹੋਵੇਗੀ| ਇਹ ਪ੍ਰੋਗਰਾਮ ਫੈਡਰਲ ਸਰਕਾਰ ਦੇ ਉਸ ਟੀਚੇ ਦਾ ਸਮਰਥਨ ਕਰਦਾ ਹੈ ਜਿਸ ਵਿੱਚ ਇਹ ਸੁਪਨਾ ਵੇਖਿਆ ਗਿਆ ਹੈ ਕਿ 2040 ਤੱਕ ਕੈਨੇਡਾ ਵਿੱਚ ਵਿਕਣ ਵਾਲੀ ਹਰ ਪੈਸੈਂਜਰ ਕਾਰ ਜ਼ੀਰੋ ਐਮਿਸ਼ਨ ਵਾਲੀ ਹੋਵੇਗੀ| 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ