Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਜ਼ਖ਼ਮੀ

September 18, 2020 12:21 AM

• ਹਿੱਟ ਐਂਡ ਰੰਨ ਦੇ ਇਸ ਮਾਮਲੇ ਵਿੱਚ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲ

ਬਰੈਂਪਟਨ, 17 ਸੰਤਬਰ (ਪੋਸਟ ਬਿਊਰੋ) : ਅੱਜ ਸਵੇਰੇ ਬਰੈਂਪਟਨ ਵਿੱਚ ਇੱਕ ਅੰਡਰਗ੍ਰਾਊਂਡ ਪਾਰਕਿੰਗ ਲੌਟ ਵਿੱਚ ਜੀਪ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ| ਟੱਕਰ ਮਾਰਨ ਵਾਲਾ ਵਿਅਕਤੀ ਉੱਥੇ ਰੁਕਿਆ ਨਹੀਂ ਤੇ ਮੌਕੇ ਤੋਂ ਫਰਾਰ ਹੋ ਗਿਆ|
ਪੀਲ ਪੁਲਿਸ ਨੂੰ ਸਟੀਲਜ਼ ਐਵਨਿਊ ਵੈਸਟ ਤੇ ਹੁਰੌਨਤਾਰੀਓ ਸਟਰੀਟ ਨੇੜੇ 200 ਮਾਲਟਾ ਐਵਨਿਊ ਉੱਤੇ ਸਵੇਰੇ 10:15 ਵਜੇ ਸੱਦਿਆ ਗਿਆ| ਇਲਾਜ ਲਈ ਮਹਿਲਾ ਨੂੰ ਫੌਰੀ ਤੌਰ ਉੱਤੇ ਹਸਪਤਾਲ ਭੇਜਿਆ ਗਿਆ| ਸਥਾਨਕ ਵਾਸੀਆਂ ਨੇ ਦੱਸਿਆ ਕਿ ਇਹ ਸ਼ੈਰੀਡਨ ਕਾਲਜ ਦੇ ਡੇਵਿਸ ਕੈਂਪਸ ਦੇ ਨੇੜੇ ਵਿਦਿਆਰਥੀਆਂ ਦੇ ਰਹਿਣ ਵਾਲਾ ਇਲਾਕਾ ਹੈ|
ਪੀਲ ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀ, ਜੋ ਕਿ ਆਪਣੇ 20ਵਿਆਂ ਵਿੱਚ ਸਨ, ਨੂੰ ਗੂੜ੍ਹੇ ਰੰਗ ਦੀ ਜੀਪ ਚਿਰੋਕੀ ਵਿੱਚ ਵੇਖਿਆ ਗਿਆ ਸੀ, ਨੂੰ ਇੱਥੋਂ ਜਾਂਦਿਆਂ ਵੇਖਿਆ ਗਿਆ| ਇਸ ਸੱæਕੀ ਗੱਡੀ ਦੀਆਂ ਖਿੜਕੀਆਂ ਉੱਤੇ ਵੀ ਰੰਗ ਕੀਤਾ ਹੋਇਆ ਸੀ ਤੇ ਇਸ ਦੀ ਲਾਇਸੰਸ ਪਲੇਟ ਦੇ ਕਵਰ ਵੀ ਗਾੜ੍ਹੇ ਰੰਗ ਦੇ ਸਨ|  

 
Have something to say? Post your comment