ਮਿਸੀਸਾਗਾ, 17 ਸਤੰਬਰ (ਪੋਸਟ ਬਿਊਰੋ) : ਇੱਕ ਡਾਕੇ ਤੋਂ ਬਾਅਦ ਲੁਟੇਰਿਆਂ ਨੂੰ ਫੜ੍ਹਨ ਲਈ ਪੁਲਿਸ ਵੱਲੋਂ ਕੈਂਬ੍ਰਿਜ ਵਿੱਚ ਸ਼ੁਰੂ ਹੋਈ ਕਾਰਵਾਈ ਮਿਸੀਸਾਗਾ ਵਿੱਚ ਖਤਮ ਹੋਈ| ਇਸ ਤੋਂ ਬਾਅਦ ਪੁਲਿਸ ਨੇ 4 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ|
ਵਾਟਰਲੂ ਰੀਜਨਲ ਪੁਲਿਸ ਕੈਂਬ੍ਰਿਜ ਵਿੱਚ ਪਏ ਡਾਕੇ ਦੇ ਮਸ਼ਕੂਕਾਂ ਨੂੰ ਫੜ੍ਹਨ ਲਈ ਦੁਪਹਿਰੇ 4:00 ਵਜੇ ਮੌਕੇ ਉੱਤੇ ਪਹੁੰਚੀ| ਪਰ ਮਸ਼ਕੂਕ ਹਾਈਵੇਅ 401 ਤੋਂ ਹੁੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ| ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਮਸ਼ਕੂਕਾਂ ਦਾ ਪਿੱਛਾ ਕੀਤਾ ਤੇ ਰਸਤੇ ਵਿੱਚ ਉਨ੍ਹਾਂ ਦਾ ਮਾਮੂਲੀ ਜਿਹਾ ਐਕਸੀਡੈਂਟ ਵੀ ਹੋਇਆ ਤੇ ਇੱਕ ਪੁਲਿਸ ਅਧਿਕਾਰੀ ਨੂੰ ਮਾਮੂਲੀ ਸੱਟਾ ਵੀ ਲੱਗੀਆਂ|
ਪੁਲਿਸ ਨੂੰ ਮਸ਼ਕੂਕਾਂ ਦੀ ਗੱਡੀ ਮਿਸੀਸਾਗਾ ਵਿੱਚ ਬ੍ਰਿਸਟਲ ਤੇ ਕ੍ਰੈਡਿਟਵਿਊ ਰੋਡਜ਼ ਨੇੜੇ ਸੇਂਟ ਜੋਸਫ ਸੈਕੰਡਰੀ ਸਕੂਲ ਦੇ ਪਾਰਕਿੰਗ ਲੌਟ ਵਿੱਚ ਖੜ੍ਹੀ ਮਿਲ ਗਈ| ਓਪੀਪੀ ਤੇ ਪੀਲ ਰੀਜਨਲ ਪੁਲਿਸ ਮਸ਼ਕੂਕਾਂ ਦੀ ਭਾਲ ਵਿੱਚ ਨੇੜਲੇ ਇਲਾਕੇ ਵਿੱਚ ਗਏ ਤੇ ਉਨ੍ਹਾਂ ਮਸ਼ਕੂਕਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ|