Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਮਨੋਰੰਜਨ

22 ਸਤੰਬਰ ਨੂੰ ਰਿਲੀਜ਼ ਹੋਵੇਗਾ ਟਾਈਗਰ ਸ਼ਰਾਫ ਦਾ ਪਹਿਲਾ ਗਾਣਾ ‘ਅਨਬਿਲੀਵਲਬ’

September 17, 2020 09:14 AM

ਐਕਟਿੰਗ ਦੇ ਨਾਲ ਗਾਇਕੀ ਦੁਨੀਆ ਵਿੱਚ ਵੀ ਕਦਮ ਰੱਖ ਰਹੇ ਟਾਈਗਰ ਸ਼ਰਾਫ ਦੇ ਪਹਿਲੇ ਗਾਣੇ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਉਨ੍ਹਾਂ ਦਾ ਪਹਿਲਾ ਮਿਊਜ਼ਿਕ ਵੀਡੀਓ ‘ਅਨਬਿਲੀਵਲਬ’ 22 ਸਤੰਬਰ ਨੂੰ ਰਿਲੀਜ਼ ਹੋਵੇਗਾ। ਇਸ ਮਿਊਜ਼ਿਕ ਵੀਡੀਓ ਦੇ ਟੀਜਰ ਦੇ ਨਾਲ ਇੰਸਟਾਗ੍ਰਾਮ 'ਤੇ ਇਸ ਦੀ ਰਿਲੀਜ਼ ਡੇਟ ਜਨਤਕ ਕਰਦੇ ਹੋਏ ਟਾਈਗਰ ਨੇ ਲਿਖਿਆ, ‘‘ਦੋਸਤੋ ਪੇਸ਼ ਹੈ ਮੇਰੇ ਪਹਿਲੇ ਗਾਣੇ ਦਾ ਟੀਜ਼ਰ, ਉਮੀਦ ਹੈ ਤੁਹਾਨੂੰ ਇਹ ਪਸੰਦ ਆਏਗਾ ਅਤੇ ਮੈਂ ਤੁਹਾਨੂੰ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਯੂ ਆਰ ਅਨਬਿਲੀਵਲਬ।” ਟੀਜਰ ਵਿੱਚ ਟਾਈਗਰ ਕਿਸੇ ਇਮਾਰਤ ਦੀ ਛੱਤ 'ਤੇ ਹੱਥ ਵਿੱਚ ਮਾਈਕ ਫੜੀ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
ਦੱਸਣਾ ਬਣਦਾ ਹੈ ਕਿ ਇਸ ਗਾਣੇ ਦੀ ਕਲਪਨਾ ਟਾਈਗਰ ਨੇ ਖੁਦ ਲਾਕਡਾਊਨ ਦੌਰਾਨ ਕੀਤੀ। ਇਸ ਮਿਊਜ਼ਿਕ ਵੀਡੀਓ ਵਿੱਚ ਗਾਣੇ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਉਸ ਦਾ ਡਾਂਸ ਵੀ ਦੇਖਣ ਨੂੰ ਮਿਲੇਗਾ। ਬਿੱਗ ਬੈਂਗ ਮਿਊਜ਼ਿਕ ਲੇਬਲ ਦੇ ਤਹਿਤ ਬਣੇ ਇਸ ਮਿਊਜ਼ਿਕ ਵੀਡੀਓ ਨੂੰ ‘ਸਟੂਡੈਂਟ ਆਫ ਦਿ ਈਅਰ 2’ ਦੇ ਡਾਇਰੈਕਟਰ ਪੁਨੀਤ ਮਲਹੋਤਰਾ ਨੇ ਨਿਰਦੇਸ਼ਤ ਕੀਤਾ ਹੈ। ਟਾਈਗਰ ਸ਼ਰਾਫ ਫਿਲਮ ‘ਹੀਰੋਪੰਤੀ 2’ ਵਿੱਚ ਨਜ਼ਰ ਆਉਣਗੇ।

Have something to say? Post your comment