Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

6 ਮਿਲੀਅਨ ਡਾਲਰ ਬਾਰੇ ਰਾਜ ਗਰੇਵਾਲ ਨੇ ਐਥਿਕਸ ਕਮਿਸ਼ਨਰ ਨੂੰ ਨਹੀਂ ਦਿੱਤੀ ਕੋਈ ਜਾਣਕਾਰੀ

September 17, 2020 07:07 AM

ਓਟਵਾ, 16 ਸਤੰਬਰ (ਪੋਸਟ ਬਿਊਰੋ) : ਮੈਂਬਰ ਪਾਰਲੀਆਮੈਂਟ ਰਹਿੰਦਿਆਂ ਹਾਸਲ ਹੋਏ 6 ਮਿਲੀਅਨ ਡਾਲਰ ਬਾਰੇ ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਵੱਲੋਂ ਐਥਿਕਸ ਕਮਿਸ਼ਨਰ ਨੂੰ ਸੂਹ ਤੱਕ ਨਹੀਂ ਸੀ ਕੱਢੀ ਗਈ| ਇਹ ਜਾਣਕਾਰੀ ਨਵੇਂ ਦਸਤਾਵੇਜ਼ਾਂ ਤੋਂ ਹਾਸਲ ਹੋਈ|
ਇਨ੍ਹਾਂ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਗਰੇਵਾਲ ਉੱਤੇ ਇਹ ਦੋਸ਼ ਵੀ ਹੈ ਕਿ ਉਨ੍ਹਾਂ ਆਪਣੇ ਪਾਰਲੀਆਮੈਂਟਰੀ ਕੌਂਸਟੀਚੁਐਂਸੀ ਆਫਿਸ ਵਿੱਚ ਤਾਇਨਾਤ ਕਰਮਚਾਰੀ ਨਾਲ 5000 ਡਾਲਰ ਤੋਂ ਵੱਧ ਦੀ ਠੱਗੀ ਵੀ ਮਾਰੀ| ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਰੇਵਾਲ ਨੇ ਮੈਂਬਰ ਪਾਰਲੀਆਮੈਂਟ ਰਹਿੰਦਿਆਂ ਆਪਣੇ ਕੰਮ ਦਾ ਹਵਾਲਾ ਦੇ ਕੇ ਧੋਖੇ ਨਾਲ, ਝੂਠ ਬੋਲਕੇ ਜਾਂ ਫਰਾਡ ਰਾਹੀਂ ਇਹ ਫੰਡ ਮੰਗੇ| ਇਹ ਫੰਡ ਉਨ੍ਹਾਂ ਆਪਣੇ ਨਿਜੀ ਫਾਇਦੇ ਲਈ ਵਰਤੇ|
ਇਹ ਵੀ ਆਖਿਆ ਗਿਆ ਕਿ ਗਰੇਵਾਲ ਨੇ ਆਪਣੇ ਹਲਕਾ ਆਫਿਸ ਬਜਟ ਨੂੰ ਵੀ ਨਿਜੀ ਫਾਇਦੇ ਲਈ ਵਰਤਿਆ| ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਆਰਸੀਐਮਪੀ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਵੱਲੋਂ ਗਰੇਵਾਲ ਨੂੰ ਬ੍ਰੀਚ ਆਫ ਟਰੱਸਟ ਦੇ ਚਾਰ ਮਾਮਲਿਆਂ ਤੇ 5000 ਡਾਲਰ ਤੋਂ ਉੱਪਰ ਦਾ ਫਰਾਡ ਕਰਨ ਦੇ ਸਬੰਧ ਵਿੱਚ ਚਾਰਜ ਕੀਤਾ ਹੈ| ਇਸ ਦੌਰਾਨ ਗਰੇਵਾਲ ਦੀ ਨੁਮਾਇੰਦਗੀ ਕਰਨ ਵਾਲੀ ਫਰਮ ਸਟਾਕਵੁੱਡਜ਼ ਐਲਐਲਪੀ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ|
ਸਟਾਕਵੁੱਡਜ਼ ਦੇ ਵਕੀਲ ਨਾਦਰ ਹਸਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਗਰੇਵਾਲ ਵੱਲੋਂ ਸ਼ੁਰੂ ਤੋਂ ਹੀ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ| ਉਹ ਜਲਦ ਤੋਂ ਜਲਦ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣੇ ਨਾਂ ਨਾਲ ਲੱਗਿਆ ਇਹ ਦਾਗ ਸਾਫ ਕਰਨਾ ਚਾਹੁੰਦੇ ਹਨ| ਗਰੇਵਾਲ 6 ਅਕਤੂਬਰ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ|  

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ