Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਸੋਸ਼ਲ ਗੈਦਰਿੰਗ ਦੀ ਹੱਦ ਨੂੰ ਸੀਮਤ ਕਰਨ ਉੱਤੇ ਵਿਚਾਰ ਕਰ ਰਹੀ ਹੈ ਫੋਰਡ ਸਰਕਾਰ

September 17, 2020 06:04 AM

ਓਨਟਾਰੀਓ, 17 ਸਤੰਬਰ (ਪੋਸਟ ਬਿਊਰੋ) : ਫੋਰਡ ਸਰਕਾਰ ਸੋਸ਼ਲ ਗੈਦਰਿੰਗ ਦੀ ਹੱਦ ਨੂੰ ਸੀਮਤ ਕਰਨ ਉੱਤੇ ਵਿਚਾਰ ਕਰ ਰਹੀ ਹੈ| ਇਹ ਜਾਣਕਾਰੀ ਸਰਕਾਰੀ ਸੂਤਰਾਂ ਵੱਲੋਂ ਦਿੱਤੀ ਗਈ|
ਲਗਾਤਾਰ ਪੰਜ ਦਿਨਾਂ ਤੱਕ 200 ਤੋਂ ਉੱਪਰ ਕੋਵਿਡ-19 ਦੇ ਨਵੇਂ ਮਾਮਲੇ ਆਉਣ ਤੋਂ ਬਾਅਦ ਫੋਰਡ ਸਰਕਾਰ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ| ਇਸ ਸਬੰਧ ਵਿੱਚ ਪ੍ਰਸਤਾਵ ਕੈਬਨਿਟ ਸਾਹਮਣੇ ਪੇਸ਼ ਕੀਤਾ ਜਾਵੇਗਾ|
ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਨਵੀਂ ਹੱਦ ਕੀ ਹੋਵੇਗੀ ਤੇ ਕੀ ਇਹ ਰੀਜਨਲ ਪਹੁੰਚ ਹੀ ਰਹੇਗੀ| ਇਸ ਸਮੇਂ ਸੋਸ਼ਲ ਗੈਦਰਿੰਗ ਦੀ ਹੱਦ ਇੰਡੋਰਜ਼ ਵਿੱਚ 50 ਵਿਅਕਤੀ ਤੇ ਆਊਟਡੋਰਜ਼ ਵਿੱਚ 100 ਵਿਅਕਤੀ ਹੈ|

 
Have something to say? Post your comment