ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦੋ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਜਿਹੜੇ ਰੈਕਸਡੇਲ ਤੋਂ ਲਾਪਤਾ ਹੋਏ ਹਨ|
98 ਸਾਲਾ ਲਿਓਨਾਰਡ ਸਿੰਪਸਨ ਨੂੰ ਆਖਰੀ ਵਾਰੀ ਸੋਮਵਾਰ ਰਾਤ ਨੂੰ 12:00 ਵਜੇ ਕੈਂਡਲਟਨ ਡਰਾਈਵ ਤੇ ਜੌਹਨ ਗਾਰਲੈਂਡ ਬੋਲੀਵੀਆਰਡ ਇਲਾਕੇ ਵਿੱਚ ਵੇਖਿਆ ਗਿਆ| ਉਨ੍ਹਾਂ ਦੇ ਸਬੰਧ ਵਿੱਚ ਦੋ ਵੀਡੀਓਜ਼ ਇਸ ਆਸ ਨਾਲ ਜਾਰੀ ਕੀਤੇ ਗਏ ਕਿ ਸ਼ਾਇਦ ਕੋਈ ਉਨ੍ਹਾਂ ਨੂੰ ਪਛਾਣ ਲਵੇ ਤੇ ਉਨ੍ਹਾਂ ਦੇ ਥਹੁ ਟਿਕਾਣੇ ਬਾਰੇ ਦੱਸ ਦੇਵੇ|
ਇਸ ਦੌਰਾਨ 83 ਸਾਲਾ ਚੰਦੂਲਾਲ ਗਾਂਧੀ ਵੀ ਕਿਪਲਿੰਗ ਐਵਨਿਊ ਤੇ ਸਟੀਲਜ ਐਵਨਿਊ ਵੈਸਟ ਇਲਾਕੇ ਤੋਂ ਲਾਪਤਾ ਹੋ ਗਏ| ਉਨ੍ਹਾਂ ਨੂੰ ਆਖਰੀ ਵਾਰੀ ਮੰਗਲਵਾਰ ਨੂੰ ਸਾਮੀਂ 5:00 ਵਜੇ ਵੇਖਿਆ ਗਿਆ| ਉਨ੍ਹਾਂ ਦਾ ਕੱਦ ਪੰਜ ਫੁੱਟ ਸੱਤ ਇੰਚ, ਕੱਦਕਾਠੀ ਪਤਲੀ, ਚਿੱਟੇ ਵਾਲ ਤੇ ਚਿੱਟੀ ਦਾੜ੍ਹੀ ਦੱਸੀ ਜਾਂਦੀ ਹੈ| ਉਨ੍ਹਾਂ ਨੂੰ ਆਖਰੀ ਵਾਰੀ ਗ੍ਰੇਅ ਰੰਗ ਦੀਆਂ ਡਰੈੱਸ ਪੈਂਟਸ, ਕਾਲੀ ਜੈਕੇਟ ਤੇ ਨੀਲੇ ਰੰਗ ਦੀ ਬੇਸਬਾਲ ਕੈਪ ਲਈ ਹੋਈ ਸੀ|