Welcome to Canadian Punjabi Post
Follow us on

29

October 2020
ਪੰਜਾਬ

ਨਕਲੀ ਕਰੰਸੀ ਤਿਆਰ ਕਰਨ ਵਾਲੇ 2 ਜਣੇ ਪੁਲਸ ਨੇ ਫੜੇ, ਤਿੰਨ ਫਰਾਰ

September 16, 2020 10:22 PM

ਪਾਤੜਾਂ, 16 ਸਤੰਬਰ (ਪੋਸਟ ਬਿਊਰੋ)- ਥਾਣਾ ਪਾਤੜਾਂ ਇਲਾਕੇ ਤੋਂ ਪੁਲਸ ਟੀਮ ਨੇ ਨਕਲੀ ਕਰੰਸੀ ਤਿਆਰ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਤਿੰਨ ਫਰਾਰ ਹੋ ਗਏ ਹਨ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਅਤਾਲਾ ਮੌੜ ਘੱਗਾ ਅਤੇ ਸਾਹਿਬ ਸਿੰਘ ਦੇ ਰੂਪ ਵਿੱਚ ਹੋਈ ਹੈ। ਫਰਾਰ ਮੁਲਜ਼ਮਾਂ `ਚ ਨਿਰਮਲ ਸਿੰਘ ਵਾਸੀ ਸੁੰਦਰ ਬਸਤੀ ਪਾਤੜਾਂ, ਗੁੱਲੂ, ਰਵੀ ਕੁਮਾਰ ਵਾਸੀ ਦਿੱਲੀ ਦਾ ਨਾਂਅ ਸ਼ਾਮਲ ਹੈ। ਮੌਕੇ ਤੋਂ ਪੁਲਸ ਨੇ 11,300 ਰੁਪਏ ਤੋਂ ਇਲਾਵਾ ਦੋ ਪ੍ਰਿੰਟਰ ਮਸ਼ੀਨਾਂ ਬਰਾਮਦ ਕੀਤੀਆਂ ਹਨ।
ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਸੁੰਦਰ ਬਸਤੀ ਪਾਤੜਾਂ ਇਲਾਕੇ ਵਿੱਚ ਇੱਕ ਕੋਠੀ ਕਿਰਾਏ ਉਤੇ ਲਈ ਹੋਈ ਸੀ, ਜਿੱਥੇ ਨਕਲੀ ਨੋਟ ਛਾਪਣ ਦਾ ਕੰਮ ਕਰਦੇ ਸਨ। ਸਬ ਇੰਸਪੈਕਟਰ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਅਦਾਲਤ `ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ `ਤੇ ਲੈ ਕੇ ਪੁੱਛਗਿੱਛ ਕਰਨਗੇ। ਸ਼ੁਰੂਆਤੀ ਪੁੱਛਗਿੱਛ ਵਿੱਚ ਇਨ੍ਹਾਂ ਨੇ ਹਾਲੇ ਆਪਣੇ ਗਿਰੋਹ ਦੇ ਮੁੱਖ ਮੈਂਬਰ ਦਾ ਨਾਂਅ ਨਹੀਂ ਦੱਸਿਆ। ਬਰਾਮਦ ਕੀਤੇ ਨੋਟ ਪੰਜ ਸੌ ਤੇ ਦੋ ਸੌ ਰੁਪਏ ਦੇ ਹਨ। ਗ੍ਰਿਫਤਾਰ ਦੋਸ਼ੀ ਸਾਹਿਬ ਸਿੰਘ (25) ਟਰੱਕ ਡਰਾਈਵਰ ਅਤੇ ਜਸਵਿੰਦਰ ਸਿੰਘ (26) ਜ਼ਿੰਮੀਦਾਰ ਪਰਵਾਰ ਤੋਂ ਹੈ। ਜਸਵਿੰਦਰ ਸਿੰਘ ਨੇ ਪੰਜ ਦਿਨ ਪਹਿਲਾਂ ਕੋਠੀ ਕਿਰਾਏ `ਤੇ ਲਈ ਸੀ, ਜਿੱਥੇ ਨਕਲੀ ਨੋਟ ਛਾਪਣ ਦੀਆਂ ਮਸ਼ੀਨਾਂ ਲਾਈਆਂ ਸਨ। ਇਹ ਲੋਕ ਪੰਜ ਸੌ ਅਤੇ ਦੋ ਸੌ ਰੁਪਏ ਦੇ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਚਲਾਉਂਦੇ ਸਨ। ਇਨ੍ਹਾਂ ਲੋਕਾਂ ਦਾ ਸੰਪਰਕ ਦਿੱਲੀ ਦੇ ਰਹਿਣ ਵਾਲੇ ਰਵੀ ਕੁਮਾਰ ਨਾਲ ਹੋਇਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੇ ਨਕਲੀ ਨੋਟ ਛਾਪਣੇ ਸ਼ੁਰੂ ਕੀਤੇ ਸਨ। ਮੁਲਜ਼ਮਾਂ ਮੁਤਾਬਕ ਇਨ੍ਹਾਂ ਨੇ ਕਿਰਾਏ ਦੀ ਕੋਠੀ ਲੈਣ ਤੋਂ ਬਾਅਦ ਨਕਲੀ ਨੋਟ ਛਾਪਣੇ ਸ਼ੁਰੂ ਕੀਤੇ ਸਨ, ਪਰ ਪੁਲਸ ਨੂੰ ਸ਼ੱਕ ਹੈ ਕਿ ਇਹ ਲੋਕ ਪਹਿਲਾਂ ਤੋਂ ਨੋਟ ਛਾਪ ਰਹੇ ਸਨ। ਇਸ ਤੋਂ ਬਾਅਦ ਕੋਠੀ ਕਿਰਾਏ `ਤੇ ਲੈ ਕੇ ਵੱਡੇ ਪੱਧਰ `ਤੇ ਨੋਟ ਛਾਪਣ ਦੀ ਤਿਆਰੀ ਵਿੱਚ ਸਨ। ਇਸ ਬਾਰੇ ਵਿੱਚ ਰਿਮਾਂਡ ਦੌਰਾਨ ਪੁੱਛਗਿੱਛ ਹੋਵੇਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਹਾਈ ਕੋਰਟ ਦਾ ਸਖ਼ਤ ਰੁਖ: ਪੰਜਾਬ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਤੋਂ ਰੇਲਵੇ ਟਰੈਕ ਖਾਲੀ ਕਰਵਾਉਣ ਨੂੰ ਕਿਹਾ
ਪੰਜਾਬ ਦੀਆਂ ਨਹਿਰਾਂ ’ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਕਾਂਗਰਸ ਸਰਕਾਰ ਕੇਰਲਾ ਦੇ ਰਾਹ ਚੱਲੇ ਅਤੇ ਫਲਾਂ ਤੇ ਸਬਜ਼ੀਆਂ ਲਈ ਐਮ ਐਸ ਪੀ ਐਲਾਨੇ : ਮਜੀਠੀਆ
ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ
ਮੋਦੀ ਵੱਲੋਂ ਪੰਜਾਬ ਦੀ ਬਾਂਹ ਮਰੋੜਨ ਦੀ ਇੱਕ ਹੋਰ ਕੋਸ਼ਿਸ਼ ਹੈ ਆਰਡੀਐਫ ਰੋਕਣਾ : ਹਰਪਾਲ ਚੀਮਾ
ਜਲੰਧਰ ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਸੜਕ ਹਾਦਸੇ ਵਿੱਚ ਜ਼ਖਮੀ
ਪੰਜਾਬ ਨੂੰ ਨਵਾਂ ਝਟਕਾ: ਭਾਰਤ ਸਰਕਾਰ ਵੱਲੋਂ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕਣ ਦੀ ਕਾਰਵਾਈ ਸ਼ੁਰੂ
ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮ
ਕਰਜ਼ੇ ਤੋਂ ਪ੍ਰੇਸ਼ਾਨ ਹੋਏ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਨੌਜਵਾਨ ਨੂੰ ਬਚਾਉਣ ਗਏ ਏ ਐਸ ਆਈ ਉੱਤੇ ਗੋਲੀ ਚਲਾਈ