Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਮੰਦਰ ਤੋਂ ਚੁਰਾਈਆਂ ਮੂਰਤੀਆਂ ਭਾਰਤ ਨੂੰ ਵਾਪਸ ਮਿਲੀਆਂ

September 16, 2020 10:00 PM

ਲੰਡਨ, 16 ਸਤੰਬਰ (ਪੋਸਟ ਬਿਊਰੋ)- ਤਾਮਿਲ ਨਾਡੂ ਦੇ ਇੱਕ ਮੰਦਰ ਵਿੱਚੋਂ ਕਈ ਸਾਲ ਪਹਿਲਾਂ ਚੁਰਾਈਆਂ ਭਗਵਾਨ ਰਾਮ, ਲਕਸ਼ਮਣ ਅਤੇ ਸੀਤਾ ਦੀ ਮੂਰਤੀਆਂ ਨੂੰ ਭਾਰਤ ਸਰਕਾਰ ਨੂੰ ਵਾਪਸ ਦੇ ਦਿੱਤਾ ਗਿਆ। ਇਨ੍ਹਾਂ ਮੂਰਤੀਆਂ ਦੇ ਅਸਲ ਇਤਿਹਾਸ ਅਤੇ ਮਹੱਤਵ ਨੂੰ ਜਾਨਣ ਪਿੱਛੋਂ ਇੱਕ ਸੰਗ੍ਰਹਿ ਕਰਤਾ ਨੇ ਖੁਦ ਇਨ੍ਹਾਂ ਮੂਰਤੀਆਂ ਨੂੰ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਨ੍ਹਾਂ ਮੂਰਤੀਆਂ ਦੀ ਚੋਰੀ 1978 ਵਿੱਚ ਹੋਈ ਸੀ, ਜਿਸ ਦੇ ਬਾਅਦ ਤਮਿਲ ਨਾਡੂ ਪੁਲਸ ਨੇ ਲੰਡਨ ਦੀ ਮੈਟ੍ਰੋਪੋਲਿਟਨ ਪੁਲਸ ਦੇ ਨਾਲ ਮਿਲ ਕੇ ਜਾਂਚ ਸ਼ੁਰੂ ਕੀਤੀ ਸੀ।
ਇੱਕ ਅਣਪਛਾਤੇ ਸੰਗ੍ਰਹਿ ਕਰਤਾ ਨੇ ਮੂਰਤੀਆਂ ਨੂੰ ਖ਼ਰੀਦਿਆ ਸੀ, ਜਿਸ ਨੇ ਮੈਟ੍ਰੋਪੋਲੀਟਨ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ। ਸੰਨ 1950 ਵਿੱਚ ਖਿੱਚੇ ਗਏ ਮੂਰਤੀਆਂ ਦੇ ਚਿੱਤਰਾਂ ਨਾਲ ਮਿਲਾਣ ਕਰਨ ਪਿੱਛੋਂ ਪਤਾ ਲੱਗਾ ਕਿ ਇਹ ਵਿਜੈ ਨਗਰ ਕਾਲ ਦੀਆਂ ਉਹੀ ਮੂਰਤੀਆਂ ਹਨ, ਜਿਨ੍ਹਾਂ ਨੂੰ ਤਾਮਿਲ ਨਾਡੂ ਦੇ ਨਾਗਪਟਨਮ ਜ਼ਿਲ੍ਹੇ ਵਿਚਲੇ ਅਨੰਤ ਮੰਗਲਮ ਵਿੱਚ ਸ਼੍ਰੀ ਰਾਜ ਗੋਪਾਲ ਸਵਾਮੀ ਮੰਦਰ ਤੋਂ ਚੁਰਾਇਆ ਗਿਆ ਸੀ। ਲੰਡਨ ਵਿੱਚ ਇੰਡੀਆ ਹਾਊਸ ਵਿੱਚ ਇੱਕ ਸਮਾਰੋਹ ਵਿੱਚ ਕੋਵਿਡ-19 ਦੇ ਚੱਲਦੇ ਥੋੜ੍ਹੇ ਜਿਹੇ ਮਹਿਮਾਨ ਸੱਦੇ ਗਏ ਸਨ ਅਤੇ ਲੰਡਨ ਸਥਿਤ ਸ਼੍ਰੀ ਮੁਰੂਗਨ ਮੰਦਰ ਦੇ ਪੁਜਾਰੀਆਂ ਨੇ ਮੂਰਤੀਆਂ ਦੀ ਪੂਜਾ-ਅਰਚਨਾ ਕੀਤੀ ਅਤੇ ਇਸਦੇ ਬਾਅਦ ਉਨ੍ਹਾਂ ਨੇ ਭਾਰਤ ਨੂੰ ਸੌਂਪ ਦਿੱਤਾ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ