Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਅਮਰੀਕਾ ਵਿੱਚ ਸੰਦੀਪ ਸਿੰਘ ਦੇ ਨਾਂਅ ਉੱਤੇ ਡਾਕਘਰ ਦਾ ਨਾਂਅ ਹੋਏਗਾ

September 16, 2020 09:56 PM

ਸਾਨ ਫਰਾਂਸਿਸਕੋ, 16 ਸਤੰਬਰ (ਪੋਸਟ ਬਿਊਰੋ)- ਅਮਰੀਕੀ ਪਾਰਲੀਮੈਂਟ ਨੇ ਇੱਕ ਸਾਲ ਪਹਿਲਾਂ ਡਿਊਟੀ ਕਰਦੇ ਸਮੇਂ ਮਾਰੇ ਗਏ ਪੰਜਾਬੀ ਮੂਲ ਦੇ ਅਮਰੀਕੀ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ ਉੱਤੇ ਹਿਊਸਟਨ `ਚ ਇੱਕ ਡਾਕਘਰ ਦਾ ਨਾਂਅ ਰੱਖਣ ਦਾ ਕਾਨੂੰਨੀ ਮਤਾ ਸਰਬ ਸੰਮਤੀ ਨਾਲ ਪਾਸ ਦਿੱਤਾ ਹੈ।
ਇਸ ਮੌਕੇ ਪਾਰਲੀਮੈਂਟ ਮੈਂਬਰ ਮਹਿਲਾ ਲੀਜ਼ੀ ਫਲੇਚਰ ਨੇ ਕਿਹਾ ਕਿ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੇ ਸਾਡੀ ਕਮਿਉਨਿਟੀ ਦੀ ਸਭ ਤੋਂ ਉਤਮ ਨੁਮਾਇੰਦਗੀ ਕੀਤੀ ਹੈ। ਉਸ ਨੇ ਆਪਣੀ ਜ਼ਿੰਦਗੀ ਸਾਡੀ ਸਭ ਦੀ ਰੱਖਿਆ ਲਈ ਕੁਰਬਾਨ ਕਰ ਦਿੱਤੀ ਹੈ। ਟੈਕਸਸ ਪੁਲਸ `ਚ ਸਭ ਤੋਂ ਪਹਿਲਾਂ ਨਜ਼ਰਸਾਨੀ ਕਰਨ ਵਾਲੇ 42 ਸਾਲਾ ਧਾਲੀਵਾਲ ਉਤੇ 27 ਸਤੰਬਰ 2019 ਨੂੰ ਡਿਊਟੀ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਚਲਾਈ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਸੰਦੀਪ ਧਾਲੀਵਾਲ ਨੂੰ ਵੱਡੇ ਪੱਧਰ `ਤੇ ਸਾਰੇ ਧਰਮਾਂ ਦੇ ਅਮਰੀਕੀਆਂ ਲਈ ਰੋਲ ਮਾਡਲ ਮੰਨਿਆ ਜਾਂਦਾ ਸੀ। ਉਹ ਸਾਰੇ ਭਾਈਚਾਰਿਆਂ ਦੀ ਸੇਵਾ ਕਰਨਾ ਚਾਹੁੰਦਾ ਸੀ। ਉਹ ਹੈਰਿਸ ਕਾਉਂਟੀ ਸ਼ੈਰਿਫ ਦੇ ਦਫ਼ਤਰ `ਚ ਨਿਗਰਾਨੀ ਕਰਨ ਵਾਲਾ ਪਹਿਲਾ ਸਿੱਖ ਅਧਿਕਾਰੀ ਹੋਣ ਦੇ ਨਾਲ-ਨਾਲ ਟੈਕਸਾਸ `ਚ ਵੀ ਪਹਿਲਾ ਸਿੱਖ ਪੁਲਸ ਅਧਿਕਾਰੀ ਸੀ।
ਲੀਜ਼ੀ ਫਲੇਚਰ ਨੇ ਕਿਹਾ ਕਿ ‘ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਡਾਕਘਰ’ ਉਨ੍ਹਾਂ ਦੀ ਸੇਵਾ, ਉਨ੍ਹਾਂ ਦੀ ਕੁਰਬਾਨੀ ਤੇ ਸਾਡੇ ਸਾਰਿਆਂ ਲਈ ਉਸ ਦੀ ਸਥਾਈ ਯਾਦ ਵਜੋਂ ਕੰਮ ਕਰੇਗਾ। ਇਹ ਦੂਸਰਾ ਡਾਕਘਰ ਹੋਵੇਗਾ, ਜੋ ਕਿਸੇ ਭਾਰਤੀ-ਅਮਰੀਕੀ ਦੇ ਨਾਂਅ `ਤੇ ਰੱਖਿਆ ਜਾਵੇਗਾ। ਸਭ ਤੋਂ ਪਹਿਲਾਂ 2006 ਵਿੱਚ ਦੱਖਣੀ ਕੈਲੀਫੋਰਨੀਆਂ `ਚ ਪਹਿਲੇ ਭਾਰਤੀ ਅਮਰੀਕੀ ਕਾਂਗਰਸੀ ਦਲੀਪ ਸਿੰਘ ਸੌਂਦ ਦੇ ਨਾਂਅ `ਤੇ ਰੱਖਿਆ ਗਿਆ ਸੀ।
ਸਿੱਖ ਕੋਲੀਸ਼ਨ ਦੇ ਸੀਨੀਅਰ ਮੈਨੇਜਰ ਪਾਲਿਸੀ ਐਂਡ ਐਡਵੋਕੇਸੀ, ਸਿਮ ਜੇ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਡਿਪਟੀ ਸ਼ੈਰਿਫ਼ ਸੰਦੀਪ ਸਿੰਘ ਧਾਲੀਵਾਲ ਦੇ ਤੁਰ ਜਾਣ ਪਿੱਛੋਂ ਇੱਕ ਫੈਡਰਲ ਇਮਾਰਤ ਦਾ ਨਾਮਕਰਨ ਧਾਲੀਵਾਲ ਪਰਵਾਰ ਤੇ ਸਿੱਖ ਭਾਈਚਾਰੇ ਲਈ ਇਤਿਹਾਸਕ ਅਤੇ ਡੂੰਘੀ ਅਰਥ ਪੂਰਨ ਪ੍ਰਵਾਨਗੀ ਹੈ। ਧਾਲੀਵਾਲ ਦੇ ਪਿਤਾ ਨੇ ਕਿਹਾ ਕਿ ਇਹ ਇਮਾਰਤ ਯਾਦ ਦਿਵਾਏਗੀ ਕਿ ਸੰਦੀਪ ਸਿੰਘ ਧਾਲੀਵਾਲ ਹਿਊਸਟਨ ਦੇ ਲੋਕਾਂ ਲਈ ਕਿੰਨਾ ਸਮਰਪਿਤ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ