Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਬਿਲ ਗੇਟਸ ਵੱਲੋਂ ਭਵਿੱਖ ਬਾਣੀ ਕੋਰੋਨਾ ਵੈਕਸੀਨ ਸਭ ਤੋਂ ਜ਼ਿਆਦਾ ਭਾਰਤ ਹੀ ਬਣਾਏਗਾ

September 16, 2020 09:55 PM

ਵਾਸ਼ਿੰਗਟਨ, 16 ਸਤੰਬਰ (ਪੋਸਟ ਬਿਊਰੋ)- ਦੁਨੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੂੰ ਭਾਰਤ ਤੋਂ ਵੱਡੀ ਆਸ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਕਈ ਕੋਵਿਡ-19 ਲਈ ਦਵਾਈਆਂ ਫਾਈਨਲ ਸਟੇਜ `ਚ ਹੋਣਗੀਆਂ ਅਤੇ ਵੈਕਸੀਨ ਉਤਪਾਦਨ ਲਈ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਅਗਲੇ ਸਾਲ ਕਦੇ ਵੀ ਕੋਵਿਡ-19 ਵੈਕਸੀਨ ਰੋਲ ਆਊਟ ਹੋਵੇਗੀ ਤਾਂ ਭਾਰਤ `ਚ ਹੀ ਵੱਡੇ ਪੈਮਾਨੇ `ਤੇ ਬਣੇਗੀ। ਉਨ੍ਹਾਂ ਕਿਹਾ ਕਿ ਉਸ ਵਿੱਚੋਂ ਕੁਝ ਹਿੱਸਾ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਮਿਲੇ, ਇਸ ਦੇ ਲਈ ਦੁਨੀਆ ਭਾਰਤ ਵੱਲ ਨਜ਼ਰਾਂ ਟਿਕਾਈ ਬੈਠੀ ਹੈ।
ਬਿਲ ਗੇਟਸ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਉਤਪਾਦਨ ਵਾਲਾ ਦੇਸ਼ ਹੋਏਗਾ, ਇਸਕਰ ਕੇ ਸਾਨੂੰ ਕੋਵਿਡ-19 ਵੈਕਸੀਨ ਦੇ ਉਤਪਾਦਨ `ਚ ਭਾਰਤ ਦੇ ਸਹਿਯੋਗ ਦੀ ਲੋੜ ਹੈ। ਅਸੀਂ ਸਾਰੇ ਭਾਰਤ `ਚ ਜਲਦੀ ਤੋਂ ਜਲਦੀ ਵੈਕਸੀਨ ਚਾਹੁੰਦੇ ਹਾਂ, ਬਸ ਇੱਕ ਵਾਰ ਉਸ ਦੇ ਪ੍ਰਭਾਵੀ ਤੇ ਸੁਰੱਖਿਅਤ ਹੋਣ ਦਾ ਪਤਾ ਲੱਗ ਜਾਵੇ। ਗੇਟਸ ਨੇ ਇਹ ਵੀ ਕਿਹਾ ਕਿ ਇੱਕ ਵਾਰ ਕੋਈ ਵੀ ਵੈਕਸੀਨ, ਭਾਵੇਂ ਉਹ ਐਸਟ੍ਰਾਜੇਨਿਕਾ ਦੀ ਹੋਵੇ, ਆਕਸਫੋਰਡ ਦੀ, ਨੋਵਾਵੈਕਸ ਦੀ ਜਾਂ ਫਿਰ ਜਾਨਸਨ ਐਂਡ ਜਾਨਸਨ ਦੀ ਆ ਜਾਵੇ ਤਾਂ ਗੇਟਸ ਭਾਰਤ `ਚ ਉਸ ਦੇ ਉਤਪਾਦਨ ਦੀ ਪੂਰੀ ਕੋਸ਼ਿਸ਼ ਕਰਨਗੇ।
ਬਿਲ ਗੇਟਸ ਦਾ ਫਾਊਂਡੇਸ਼ਨ ਵੀ ਕੋਰੋਨਾ ਨਾਲ ਲੜਾਈ `ਚ ਯੋਗਦਾਨ ਦੇ ਰਿਹਾ ਹੈ। ਮਾਈਕੋ੍ਰਸਾਫਟ ਦੇ ਇਸ ਮੋਢੀ ਨੇ ਕਿਹਾ ਕਿ ਇਹ ਕੋਈ ਵਿਸ਼ਵ ਜੰਗ ਵਰਗੀ ਹਾਲਤ ਨਹੀਂ, ਪਰ ਉਸ ਦੇ ਬਾਅਦ ਦੀ ਸਭ ਤੋਂ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੂੰ ਵੈਕਸੀਨ ਪੂਰੇ ਅਨੁਪਾਤ ਵਿਚ ਮਿਲੇ, ਭਾਰਤ ਇਸ ਵਿੱਚ ਮਦਦ ਕਰੇਗਾ। ਗੇਟਸ ਨੇ ਕਿਹਾ ਕਿ ਸਾਡੇ ਕੋਲ ਇੱਕ ਮਾਡਲ ਹੈ, ਜੋ ਦਿਖਾਉਂਦਾ ਹੈ ਕਿ ਜੇ ਤੁਸੀਂ ਸਿਰਫ ਰਈਸ ਦੇਸ਼ਾਂ ਨੂੰ ਵੈਕਸੀਨ ਭੇਜੋਗੇ ਤਾਂ ਬਾਕੀ ਦੁਨੀਆਂ `ਚ ਜਿੰਨੀਆਂ ਮੌਤਾਂ ਹੋਣਗੀਆਂ, ਉਸ ਦੀਆਂ ਅੱਧੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਦੇ ਲਈ ਜਿਨਾਂ ਨੂੰ ਜ਼ਿਆਦਾ ਲੋੜ ਹੈ, ਉਨ੍ਹਾਂ ਨੂੰ ਵੈਕਸੀਨ ਮੁਹੱਈਆ ਕਰਵਾਉਣੀ ਹੋਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ